• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਸਾਹਿਬਜ਼ਾਦਿਆਂ ਦੀ ਯਾਦ ‘ਚ ਸਮਾਗਮ

https://www.surreynewsbc.com/wp-content/uploads/2025/12/IMG_3268.jpeg
ਸੰਦੀਪ ਸਿੰਘ ਧੰਜੂ
December 28, 2025 8:01pm

ਰਛਪਾਲ ਸਿੰਘ ਪਮਾਲ ਦੇ ਢਾਡੀ ਜਥੇ ਨੇ ਗਾਈਆਂ ਵਾਰਾਂ

ਸਰੀ, 28 ਦਸੰਬਰ ( ਸੰਦੀਪ ਸਿੰਘ ਧੰਜੂ)- ਸਰੀ ਦੀ 128 ਸਟਰੀਟ ਉਤੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸੀ ਫੇਸ ਸੋਸਾਇਟੀ ਵੱਲੋਂ ਸਰੀ ਯੂਥ ਸੇਵਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਤੋਂ ਇਲਾਵਾ ਸਿਆਸੀ ਆਗੂਆਂ ਸਮੇਤ ਵੱਖ-ਵੱਖ ਖੇਤਰਾਂ ਦੀਆਂ ਨਾਮਵਾਰ ਸ਼ਖਸ਼ੀਅਤਾਂ ਨੇ ਹਾਜਰੀ ਭਰੀ। ਇਸ ਮੌਕੇ ਤੇ ਰਸ਼ਪਾਲ ਸਿੰਘ ਪਮਾਲ  ਦੇ ਉੱਘੇ ਢਾਡੀ ਜੱਥੇ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਅਨਮੋਲ , ਕੁਲਵਿੰਦਰ ਧਨੋਆ , ਕੌਰ ਮਨਦੀਪ , ਵਿਜੇ ਯਮਲਾ, ਸਰਦਾਰ ਜੀ ਆਦਿ ਵੱਲੋਂ ਆਪਣੇ ਚੋਣਵੇਂ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਪੁੱਜੀਆਂ ਸਿਆਸੀ ਸ਼ਖਸ਼ੀਅਤਾਂ ‘ਚ ਐਮ ਪੀ ਸੁੱਖ ਧਾਲੀਵਾਲ, ਮੇਅਰ ਬਰਿੰਡਾ ਲੌਕ , ਐਮ ਐਲ ਏ ਸਟੀਵ ਕੂਨਰ ,ਸੁਨੀਤਾ ਧੀਰ , ਹਰਮਨ ਭੰਗੂ ,ਬਰਾਇਨ ਟੈਪਰ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਤ੍ਰਿਪਤ ਅਟਵਾਲ, ਆਈਕ ਸੇਖੋ, ਸੁਨੀਲ ਮੁੰਜਾਲ , ਜਰਨੈਲ ਸਿੰਘ ਖੰਡੋਲੀ, ਸੀ ਜੇ ਸਿੱਧੂ ,ਮਹੇਸ਼ਇੰਦਰ ਸਿੰਘ ਮਾਂਗਟ ,ਨਿਰੰਜਨ ਸਿੰਘ ਲਹਿਲ, ਵਿਕਾਸ ਗੌਤਮ, ਰਮਨ ਸਰਮਾ ਆਦਿ ਹਾਜ਼ਰ ਸਨ। ਸਮਾਗਮ ਦੌਰਾਨ  ਚਾਹ-ਪਕੌੜਿਆਂ  ਦਾ ਲੰਗਰ ਨਿਰੰਤਰ ਚੱਲਦਾ ਰਿਹਾ। ਸਮਾਪਤੀ ਵੇਲੇ ਸੀ ਫੇਸ ਦੇ ਮੁੱਖ ਪ੍ਰਬੰਧਕਾਂ ਭੁਪਿੰਦਰ ਸਿੰਘ ਲੱਧੜ, ਅੰਮ੍ਰਿਤਪਾਲ ਸਿੰਘ ਢੋਟ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਲੱਧੜ ਅਤੇ ਸ੍ਰੀਕਾਂਤ ਵੱਲੋਂ ਸਾਾਂਝੇ ਤੌਰ ਤੇ ਇਸ ਮੌਕੇ ਪਹੰਚੀਆਂ ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਇਨਾਂ ਧਾਰਮਿਕ ਸਮਾਗਮਾਂ ਦੀ ਮਹੱਤਤਾ ਦੱਸਦਿਆਂ ਆਉਂਦੇ ਸਮੇਂ ਵਿੱਚ ਵੀ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News