• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday October 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਦੋ ਨਵੇਂ ਟਰਫ ਮੈਦਾਨ ਮੁਕੰਮਲ!

https://www.surreynewsbc.com/wp-content/uploads/2026/09/IMG_5123.jpeg
Staff Report
September 10, 2026 1:35pm

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਦੋ ਨਵੇਂ ਟਰਫ਼ ਮੈਦਾਨਾਂ ਦੇ ਮੁਕੰਮਲ ਹੋਣ ‘ਤੇ ਖੁਸ਼ੀ ਪ੍ਰਗਟਾਈ। ਇਹ 12.3 ਮਿਲੀਅਨ ਡਾਲਰ ਤੋਂ ਵੱਧ ਦੇ ਸੁਧਾਰ ਪ੍ਰੋਜੈਕਟਾਂ ਦੇ ਪਹਿਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਵਿੱਚ ਖੇਡ ਮੈਦਾਨ ਤੱਕ ਨਵੀਂ ਸੜਕ ਬਣਾਉਣਾ ਅਤੇ ਸਰੀ ਦੇ ਪ੍ਰਮੁੱਖ ਖੇਡ ਸਥਾਨਾਂ ਵਿੱਚੋਂ ਇੱਕ ’ਤੇ ਨਵੀਂ ਪਾਰਕਿੰਗ ਲਾਟ ਵੀ ਸ਼ਾਮਲ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਚਾਹੇ ਇੱਥੇ ਬੱਚੇ ਪ੍ਰੈਕਟਿਸ ਲਈ ਆ ਰਹੇ ਹੋਣ, ਕੋਈ ਸਥਾਨਕ ਟੀਮ ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੋਵੇ ਜਾਂ ਪਰਿਵਾਰ ਗਰਾਊਂਡ ਤੋਂ  ਬਾਹਰ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਹੋਣ,ਇਹ ਨਵੇਂ ਟਰਫ਼ ਮੈਦਾਨ ਹੋਰ ਲੋਕਾਂ ਨੂੰ ਸਾਲ ਭਰ ਖੇਡਾਂ ਦਾ ਆਨੰਦ ਮਾਣਨ ਵਿੱਚ ਮਦਦ ਕਰਨਗੇ। ਇਹ ਨਿਵੇਸ਼ ਉੱਚ ਮਿਆਰ ਵਾਲੀਆਂ ਮਨੋਰੰਜਨ ਅਤੇ ਖੇਡ ਸਹੂਲਤਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ, ਸਰੀ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਸਾਡੀ ਸਥਾਨਕ ਅਰਥਵਿਵਸਥਾ ਅਤੇ ਭਾਈਚਾਰੇ ਨੂੰ ਲਾਭ ਹੋਵੇਗਾ।”

ਇਨ੍ਹਾਂ ਮੈਦਾਨਾਂ ਦੇ ਡਿਜ਼ਾਈਨ ਅਤੇ ਉਸਾਰੀ ਦਾ ਕੰਮ ਪਿਛਲੀ ਪਤਝੜ ਵਿੱਚ ਸ਼ੁਰੂ ਹੋਇਆ ਸੀ। ਇਨ੍ਹਾਂ ਦਾ ਮਕਸਦ ਘਾਹ ਵਾਲੇ ਮੈਦਾਨਾਂ ਦੀ ਥਾਂ ਨਵੇਂ ਟਰਫ਼ ਮੈਦਾਨ ਬਣਾਉਣਾ ਸੀ, ਕਿਉਂਕਿ ਭਾਰੀ ਮੀਂਹ ਤੋਂ ਬਾਅਦ ਘਾਹ ਵਾਲੇ ਮੈਦਾਨ ਵਧੇਰੇ ਬੰਦ ਰਹਿੰਦੇ ਹਨ।

ਕਲੋਵਰਡੇਲ ਐਥਲੈਟਿਕ ਪਾਰਕ 50 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਸਰੀ ਵਿੱਚ ਖੇਡਾਂ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਬੇਸਬਾਲ ਤੇ ਸਾਫ਼ਟਬਾਲ ਦੇ ਮੈਦਾਨ, ਬਾਸਕਟਬਾਲ ਕੋਰਟ, ਬਹੁ-ਉਦੇਸ਼ੀ ਖੇਡ ਬਾਕਸ, ਖੇਡ ਮੈਦਾਨ, ਬਾਈਕ ਪਾਰਕ, ਵਾਟਰ ਪਲੇਗ੍ਰਾਊਂਡ, ਟੈਨਿਸ ਕੋਰਟ, ਕਈ ਘਾਹ ਵਾਲੇ ਅਤੇ ਸਿੰਥੈਟਿਕ ਮੈਦਾਨ, ਚੇਂਜ ਰੂਮ ਅਤੇ ਵਾਸ਼ਰੂਮਾਂ ਵਾਲਾ ਫ਼ੀਲਡ ਹਾਊਸ ਮੌਜੂਦ ਹਨ।

ਨਵੇਂ ਮੈਦਾਨਾਂ ਦੇ ਨਾਲ 110 ਵਾਹਨਾਂ ਦੀ ਸਮਰੱਥਾ ਵਾਲੀ ਨਵੀਂ ਪਾਰਕਿੰਗ ਲਾਟ ਅਤੇ ਪੂਰੀ ਤਰਾਂ ਸਿਗਨਲ-ਨਿਯੰਤਰਿਤ ਨਵਾਂ ਚੌਰਾਹਾ ਵੀ ਬਣਾਇਆ ਜਾ ਰਿਹਾ ਹੈ। ਇਹ ਸੁਧਾਰ ਨਵੰਬਰ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਕੰਮ ਪੂਰਾ ਹੋਣ ਤੋਂ ਬਾਅਦ,ਇਹ ਸਹੂਲਤਾਂ ਸਰੀ ਯੂਨਾਈਟਿਡ ਸੌਕਰ ਕਲੱਬ ਦੀ ਨਵੀਂ ਇਨਡੋਰ ਪ੍ਰੈਕਟਿਸ ਸਹੂਲਤ ਤੱਕ ਪਹੁੰਚ ਪ੍ਰਦਾਨ ਕਰਨਗੀਆਂ,ਜੋ ਕਿ ਪਾਰਕ ਵਿੱਚ ਬਣਾਈ ਜਾ ਰਹੀ ਹੈ। ਇਸ ਸਹੂਲਤ ਲਈਕੌਂਸਲ ਨੇ ਕਲੱਬ ਨਾਲ 30 ਸਾਲਾਂ ਦੀ ਲੀਜ਼ ਨੂੰ ਮਨਜ਼ੂਰੀਦਿੱਤੀ ਹੈ।

Share

ਮੁੱਖ ਮੰਤਰੀ ਵੱਲੋਂ ਪਰਮਿੰਦਰ ਝੋਟਾ ਕਤਲ ਕੇਸ ਦੀ ਜਾਂਚ CBI ਨੂੰ ਸੌਂਪਣ ਦਾ ਐਲਾਨ

BC Conservatives Pledge 11 New Urgent and Primary Care Centres

ਡਗ ਮੈਕੱਲਮ ਮੁੜ ਬਣੇ ਸਰੀ ਦੇ ਮੇਅਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News