• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday August 25, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਨਗਰ ਕੀਰਤਨ ਮੌਕੇ ਲਿਫ਼ਟ ਡਿੱਗੀ , ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ

https://www.surreynewsbc.com/wp-content/uploads/2024/04/57678B7D-C64B-4C4E-AB4A-790FCA973A81-scaled.jpeg
ਗੁਰਬਾਜ ਸਿੰਘ ਬਰਾੜ
April 20, 2024 10:50pm
ਸਰੀ – ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ  ਸ਼ਹਿਰ ਸਰੀ ਵਿੱਚ ਵਿਸਾਖੀ ਮੌਕੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਲਾਮਿਸਾਲ ਇਕੱਠ ਜੁੜਿਆ। ਮੁੱਢਲੇ ਅਨੁਮਾਨ ਮੁਤਾਬਕ ਨਗਰ ਕੀਰਤਨ ਵਿੱਚ ਪੰਜ ਲੱਖ ਦੇ ਕਰੀਬ ਸੰਗਤਾਂ ਨੇ ਹਾਜ਼ਰੀ ਭਰੀ । ਸਾਰਾ ਦਿਨ ਮੌਸਮ ਸੁਹਾਵਣਾ ਬਣਿਆਂ ਰਿਹਾ ਪਰੰਤੂ ਸ਼ਾਮ ਨੂੰ ਚੱਲੀਆਂ ਤੇਜ਼ ਹਵਾਵਾਂ ਕਾਰਨ ਨਗਰ ਕੀਰਤਨ ਦੇ ਰਸਤੇ ਵਿੱਚ ਉੱਚੀ ਖੜ੍ਹੀ ਕੀਤੀ ਇੱਕ ਲਿਫਟ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਪਈ, ਜਿਸ ਕਾਰਨ ਐਨ ਮੌਕੇ ਤੇ ਨਗਰ ਕੀਰਤਨ ਦੀ ਵਾਪਸੀ ਦਾ ਰੂਟ ਬਦਲਣਾ ਪਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਮਰਹੂਮ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵਾਲਾ ਇੱਕ ਹੋਰਡਿੰਗ ਕੈਂਚੀ ਲਿਫ਼ਟ ਦੇ ਸਹਾਰੇ ਨਗਰ ਕੀਰਤਨ ਦੇ ਰਸਤੇ ਵਿੱਚ ਉੱਚਾ ਖੜ੍ਹਾ ਕੀਤਾ ਗਿਆ ਸੀ । ਬਾਅਦ ਦੁਪਹਿਰ ਤੇਜ਼ ਹਵਾਵਾਂ ਵਗਣ ਕਾਰਨ ਲਿਫ਼ਟ ਦਾ ਸੰਤੁਲਨ ਵਿਗੜ ਗਿਆ। ਡਿੱਗੀ ਹੋਈ ਲਿਫ਼ਟ ਬਿਜਲੀ ਦੀਆਂ ਤਾਰਾਂ ਵਿੱਚ ਫਸ ਜਾਣ ਕਾਰਨ ਭਾਵੇਂ ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਪਰੰਤੂ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਸ ਘਟਨਾਂ ਦੇ ਵਾਪਰ ਜਾਣ ਦੇ ਬਾਵਜੂਦ ਸਾਰਾ ਦਿਨ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਕਾਇਮ ਰਿਹਾ । ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ, ਖਾਲਸਾਈ ਨਿਸ਼ਾਨ, ਕੈਨੇਡਾ ਦਾ ਕੌਮੀ ਝੰਡਾ, ਗੁਰੂ ਜਸ ਕਰਦੀਆਂ ਸੰਗਤਾਂ, ਸਿੱਖ ਰਾਈਡਰਜ਼ ਆਫ ਕੈਨੇਡਾ ਅਤੇ  ਸਿੱਖ ਮੋਟਰ ਸਾਇਕਲ ਕਲੱਬ ਦੇ ਨੌਂਜਵਾਨਾ ਦਾ ਕਾਫਲਾ, ਗੱਤਕਾ ਖੇਡਦੇ ਗੱਭਰੂ-ਮੁਟਿਆਰਾਂ ਅਤੇ ਸਕੂਲਾਂ ਦੇ ਵਿਦਿਆਰਥੀ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਕਲੇ ਇਸ  ਨਗਰ ਕੀਰਤਨ ਦੀ ਸ਼ੋਭਾ ਬਣੇ। ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਰਣਦੀਪ ਸਰਾਏ, ਜੌਹਨ ਐਡਲੌਗ, ਕੈਨ ਹਾਰਡੀ, ਟਿੰਮ ਉੱਪਲ਼,ਜਸਰਾਜ ਸਿੰਘ ਹੱਲਣ ਸਮੇਤ ਸਥਾਨਕ ਮੰਤਰੀਆਂ ਤੇ ਰਾਜਸੀ ਆਗੂਆਂ ਨੇ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ । ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ  ਨਗਰ ਕੀਰਤਨ ਆਰੰਭ  ਹੋਣ ਮੌਕੇ ਖਾਲਸਾਈ ਜਾਹੋ- ਜਲਾਲ ਦੇਖਣ ਵਾਲਾ ਸੀ । ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਖਾਣ – ਪੀਣ ਦੀਆਂ ਵਸਤਾਂ ਦੇ ਲੰਗਰ ਚਲਦੇ ਰਹੇ । ਇਸ ਮੌਕੇ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਗੌਰਵਸ਼ਾਲੀ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਗਾਈਆਂ । ਹਰ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਾੜ੍ਹਿਆਂ ਦੀ ਸਟੇਜ ਤੇ ਸਾਰਾ ਦਿਨ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ ਜਾਂਦੀ ਰਹੀ । ਸਰੀ ਦੀਆਂ ਸੜਕਾਂ ਤੇ ਰੰਗ ਬਰੰਗੀਆਂ ਦਸਤਾਰਾਂ ਅਤੇ ਦੁਪੱਟਿਆਂ ਦਾ ਦ੍ਰਿਸ਼ ਪੰਜਾਬ ਦੇ ਕਿਸੇ ਵੱਡੇ ਮੇਲੇ ਦਾ ਭੁਲੇਖਾ ਪਾ ਰਿਹਾ ਸੀ। ਮੁੱਖ ਸਟੇਜ ਤੋਂ ਇਸ ਵਾਰ ਵੀ ‘ ਖਾਲਿਸਤਾਨ ਜਿੰਦਾਬਾਦ ‘ ਦੇ ਨਾਅਰੇ ਲੱਗੇ ਅਤੇ ਭਾਵਪੂਰਤ ਤਕਰੀਰਾਂ ਹੋਈਆਂ  ।
Share

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...