• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday September 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ‘ਚ ਬਣੇਗਾ 10,000 ਸੀਟਾਂ ਵਾਲਾ ਐਰੀਨਾ, ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ !

https://www.surreynewsbc.com/wp-content/uploads/2026/09/IMG_5125.jpeg
Staff Report
September 10, 2026 6:01pm

 ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਐਰੀਨਾ ਭਵਿੱਖ ਵਿੱਚ ਵੈਨਕੂਵਰ ਜਾਇੰਟਸ ਦਾ ਘਰ ਅਤੇ ਸਰੀ ਦੇ ਉੱਭਰ ਰਹੇ ਖੇਡਾਂ ਅਤੇ ਮਨੋਰੰਜਨ ਹੱਬ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਵੀਰਵਾਰ ਨੂੰ, ਮੇਅਰ ਬਰੈਂਡਾ ਲੌਕ, ਕੌਂਸਲ ਦੇ ਮੈਂਬਰ, ਵੈਨਕੂਵਰ ਜਾਇੰਟਸ ( Vancouver Giants ) ਦੇ ਬਹੁਮਤ ਮਾਲਕ ਰੌਨ ਟੋਇਗੋ (Ron Toigo ) ਅਤੇ ਸਹਿ-ਮਾਲਕ ਮਾਈਕਲ ਬੂਬਲੇ (Michael Bublé) ਇਸ ਅਹਿਮ ਮੀਲ ਪੱਥਰ ਸਮੇਂ ਮੌਜੂਦ ਸਨ। ਇਸ ਦੌਰਾਨ ਢਾਹੁਣ ਵਾਲੇ ਵਰਕਰਾਂ(demolition crews) ਨੇ 10355 ਕਿੰਗ ਜਾਰਜ ਬੁਲੇਵਾਰਡ ‘ਤੇ ਸਥਿਤ ਪੁਰਾਣੀ ਸੇਫਵੇਅ ਇਮਾਰਤ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਸਰੀ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਵਿੱਚੋਂ ਇੱਕ ਵੱਲ ਉਤਸ਼ਾਹਜਨਕ ਅਗਲਾ ਕਦਮ ਹੈ। ਇਹ ਇਸ ਗੱਲ ਦੀ ਪੁਰਜ਼ੋਰ ਪੁਸ਼ਟੀ ਕਰਦਾ ਹੈ ਕਿ ਸਰੀ ਵਿੱਚ ਵੱਡੀਆਂ ਚੀਜ਼ਾਂ ਹੋ ਰਹੀਆਂ ਹਨ ਅਤੇ ਸਿਟੀ ਸੈਂਟਰ ਲਈ ਸਾਡਾ ਦ੍ਰਿਸ਼ਟੀਕੋਣ ਹੁਣ ਹਕੀਕਤ ਦਾ ਰੂਪ ਧਾਰ ਰਿਹਾ ਹੈ।”

ਸਿਟੀ ਸੈਂਟਰ ਐਰੀਨਾ (City Centre Arena) ਅਤੇ ਐਂਟਰਟੇਨਮੈਂਟ ਡਿਸਟ੍ਰਿਕਟ (Entertainment District ) ਦੇ ਨਿਰਮਾਣ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਹੁਣ ਸਾਈਟ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਇੱਕ ਲਗਜ਼ਰੀ ਹੋਟਲ, ਕਾਨਫ਼ਰੰਸ ਲਈ ਜਗ੍ਹਾ ਅਤੇ ਰਿਹਾਇਸ਼ੀ ਵਿਕਾਸ ਵੀ ਸ਼ਾਮਲ ਹੋਵੇਗਾ। ਇਸ ਨਾਲ ਵਸਨੀਕਾਂ, ਸੈਲਾਨੀਆਂ ਅਤੇ ਵੱਡੇ ਸਮਾਗਮਾਂ ਲਈ ਇੱਕ ਨਵਾਂ ਆਕਰਸ਼ਕ ਕੇਂਦਰ ਤਿਆਰ ਹੋਵੇਗਾ।

ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀਈਓ (Surrey City Development Corporation President & CEO) ਬਿਲ ਔਜਲਾ ਨੇ ਕਿਹਾ, “ਇਹ ਪ੍ਰੋਜੈਕਟ ਸਰੀ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੈ। ਇਹ ਇੱਕ ਅਜਿਹੀ ਸਹੂਲਤ ਤਿਆਰ ਕਰੇਗਾ, ਜੋ ਵਸਨੀਕਾਂ ਅਤੇ ਪੂਰੇ ਖੇਤਰ ਲਈ ਲੰਬੇ ਸਮੇਂ ਤੱਕ ਆਰਥਿਕ,ਸੱਭਿਆਚਾਰਕ, ਖੇਡ ਅਤੇ ਭਾਈਚਾਰਕ ਲਾਭ ਪੈਦਾ ਕਰੇਗਾ। ਅੱਜ ਦਾ ਢਾਹੁਣ ਦਾ ਕੰਮ ਕਈ ਸਾਲਾਂ ਦੀ ਯੋਜਨਾਬੰਦੀ ਤੋਂ ਅਮਲੀ ਕਾਰਵਾਈ ਵੱਲ ਬਦਲਾਅ ਨੂੰ ਦਰਸਾਉਂਦਾ ਹੈ।”

ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ2030 ਤੱਕ ਪੂਰਾ ਹੋਣ ਦੀ ਉਮੀਦ ਹੈ। ਲਗਭਗ 360ਮਿਲੀਅਨ ਡਾਲਰ ਦੀ ਕੁੱਲ ਅਨੁਮਾਨਿਤ ਲਾਗਤ ਵਾਲਾ ਇਹ ਪ੍ਰੋਜੈਕਟ ਅਗਲੇ ਦਹਾਕੇ ਦੌਰਾਨ 2.4 ਬਿਲੀਅਨ ਡਾਲਰ ਦੇ ਆਰਥਿਕ ਲਾਭ ਪੈਦਾ ਕਰਨ ਦੇ ਨਾਲ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਭਰ ਵਿੱਚ 2,700 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਉਮੀਦ ਰੱਖਦਾ ਹੈ।

Share

ਸਰੀ ਵਿੱਚ ਦੋ ਨਵੇਂ ਟਰਫ ਮੈਦਾਨ ਮੁਕੰਮਲ!

ਵੈਨਕੂਵਰ ਵਿਚਾਰ ਮੰਚ ਵੱਲੋਂ ਸਮਿਰਤੀ ਗ੍ਰੰਥ ਲੋਕ ਅਰਪਣ

ਹਰਕੀਰਤ ਚਹਿਲ ਦਾ ਨਵਾਂ ਨਾਵਲ ਲੋਕ ਅਰਪਣ, ਡਾ. ਰਘਬੀਰ ਸਿਰਜਣਾ ਨੇ ‘ਨਦੀ ਨਾਵ ਸੰਯੋਗੀ ਮੇਲੇ’ ਨੂੰ ਵਿਲੱਖਣ ਗਰਦਾਨਿਆ

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News