• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਫ਼ਰੇਜ਼ਰ ਵੈਲੀ ਦੀ ਫਿਜ਼ਾ ‘ਚ ਗੂੰਜੀਆਂ ਪਾਤਰ ਦੀਆਂ ਨਜ਼ਮਾਂ

https://www.surreynewsbc.com/wp-content/uploads/2026/05/2d8d21ac-2313-4290-b0df-c028cef90e0b.jpeg
ਸਟਾਫ਼ ਰਿਪੋਰਟ
May 18, 2026 12:26pm

ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ ਸੁਰਜੀਤ ਪਾਤਰ ਨੂੰ ਭਾਵਭਿੰਨ੍ਹੀ ਸ਼ਰਧਾਂਜਲੀ

ਵੈਨਕੂਵਰ – ਪੰਜਾਬੀ ਕਲਮਾਂ ਅਤੇ ਕਲਾ ਮੰਚ ਚਿੱਲੀਵੈਕ ਵੱਲੋਂ 17 ਮਈ ਨੂੰ ਮਰਹੂਮ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਉਹਨਾਂ ਦੀ ਦੂਜੀ ਬਰਸੀ ਉੱਤੇ ਸ਼ਰਧਾਂਜਲੀ ਦਿੱਤੀ ਗਈ। ਤਿੰਨ ਘੰਟੇ ਦੇ ਕਰੀਬ ਚੱਲੇ ਪ੍ਰੋਗਰਾਮ ਦਾ ਮੰਚ ਸੰਚਾਲਨ ਹਰਕੀਰਤ ਕੌਰ ਚਹਿਲ ਨੇ ਕੀਤਾ। ਇਸ ਸਮਾਗਮ ਵਿੱਚ ਪਾਤਰ ਸਾਹਿਬ ਦੀਆਂ ਨਜ਼ਮਾਂ, ਗ਼ਜ਼ਲਾਂ ਨੂੰ ਜਿੱਥੇ ਸੁਣਿਆ ਗਿਆ ਉਥੇ ਹੀ ਉਹਨਾਂ ਦੀਆਂ ਰਚਨਾਵਾਂ ਨੂੰ ਵੀ ਤਰੰਨਮ ਵਿੱਚ ਵੀ ਪੇਸ਼ ਕੀਤਾ ਗਿਆ। ਸ਼ਸ਼ੀ ਕਲਾ ਵਿਰਕ, ਮੀਨੂੰ ਬਾਵਾ, ਜੈਸਮੀਨ ਚਾਹਲ, ਹਰੀ ਸਿੰਘ ਤਾਤਲਾ ਅਤੇ ਕੁਲਵੰਤ ਕੌਰ ਨੇ ਜਿੱਥੇ ਤਰੰਨਮ ਵਿੱਚ ਗਾ ਕੇ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਸਮਾਂ ਬੰਨ੍ਹਿਆ, ਉਥੇ ਹੀ ਸਤਵੰਤ ਪੰਧੇਰ, ਡਾ ਕਮਲਜੀਤ, ਪ੍ਰੀਤਪਾਲ ਪੂਨੀ, ਸੁੱਖੀ ਢਿੱਲੋਂ, ਨਿਵੇਦਿਤਾ ਸ਼ਰਮਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਰਵੇਜ਼ ਸੰਧੂ ਅਮਰੀਕਾ ਤੋਂ ਆਏ। ਡਾ. ਕਮਲਜੀਤ ਦੇ ਸਾਰੇ ਪਰਿਵਾਰ ਨੇ ਪਹੁੰਚ ਕੇ ਰੌਣਕ ਵਧਾਈ। ਸਰੋਤਿਆਂ ਵਿੱਚ ਹਾਜ਼ਰੀ ਲਵਾਉਣ ਲਈ ਰਾਜ ਸੰਘਾ, ਨਵਨੀਤ ਸੰਘਾ,ਅਨਵੀਨ ਸਿੱਧੂ, ਅੰਕੇਸ਼ਵਰ ਸਿੰਘ, ਡਾ. ਹਸਨਪ੍ਰੀਤ ਸਿੰਘ, ਡਾ ਕਰਨਵੀਰ, ਡਾ ਮਨਰੀਤ ਕੌਰ, ਗੁਰਮੀਤ ਡਡਵਾਲ, ਕਮਲਜੀਤ ਡਡਵਾਲ, ਸੀਰਤ ਕੌਰ, ਮਿਸਿਜ਼ ਤਾਤਲਾ, ਡਾ ਕੁਲਦੀਪ ਚਹਿਲ, ਸਿਰਾਜ, ਸਹਿਰਾਜ , ਕੁਲਦੀਪ ਕੌਰ, ਅਵੀਰਾਜ, ਕੁਲਵੰਤ ਕੌਰ ਅਤੇ ਉਹਨਾਂ ਦੇ ਹਮਸਫ਼ਰ ਨੇ ਹਾਜ਼ਰੀ ਲਵਾਈ। ਪ੍ਰੋਗਰਾਮ ਵਿੱਚ ਨੌਜਵਾਨ ਸਰੋਤਿਆਂ ਦੀ ਆਮਦ ਨੇ ਸੁਨਹਿਰੀ ਰੰਗੀ ਆਸ ਦੀ ਕਿਰਨ ਵਿਖਾਈ।
ਪਾਤਰ ਸਾਹਿਬ ਦੀਆਂ ਦਿਲਾਂ ਤੇ ਰਾਜ ਕਰਨ ਵਾਲੀਆਂ ਮਕਬੂਲ ਗ਼ਜ਼ਲਾਂ ਨਾਲ਼ ਕਈ ਘੰਟੇ ਹਾਲ ਗੂੰਜਦਾ ਰਿਹਾ। ਵਾਦੀਆਂ ਵਿੱਚ ਘਿਰੇ ਹਾਲ, ਧੁਪੀਲੇ ਦਿਨ ਨੇ ਸ਼ਾਇਰ ਨੂੰ ਨਿੱਘੀ ਸ਼ਰਧਾਂਜਲੀ ਦੇਣ ਵਿੱਚ ਸਾਡਾ ਸਾਥ ਦਿੱਤਾ, ਜਿਵੇਂ ਕੁਦਰਤ ਵੀ ਪਾਤਰ ਪਾਤਰ ਕਰ ਰਹੀ ਹੋਵੇ।
ਅੱਜ ਸਾਡੇ ਵਿੱਚ ਨਾ ਹਾਜ਼ਰ ਹੋ ਕੇ ਪਾਤਰ ਸਾਹਿਬ ਹਾਜ਼ਰ ਰਹੇ।
ਕੁਦਰਤ ਪ੍ਰੇਮੀ ਸਤਵੰਤ ਪੰਧੇਰ ਨੇ ਇੱਕ ਖੂਬਸੂਰਤ ਪੌਦਾ ਅਤੇ ਕਈ ਹੋਰ ਤੋਹਫ਼ੇ ਸਰੋਤਿਆਂ ਵਿੱਚ ਵੰਡੇ।
ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੇਮ ਮਾਨ ਜੀ ਦੀ ਨਵਪ੍ਰਕਾਸ਼ਿਤ ਕਿਤਾਬ “ਮਰਦਮਸ਼ੁਮਾਰੀ ਅਤੇ ਹੋਰ ਕਹਾਣੀਆਂ ਵੀ ਰਿਲੀਜ਼ ਕੀਤੀ ਗਈ।
ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਇਹ ਮਿਲਣੀ ਨੂੰ ਸ਼ਿਰਾਜ਼ ਅਤੇ ਸਹਿਰਾਜ ਬੱਚਿਆਂ ਦੀ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਖ਼ਤਮ ਕੀਤਾ ਗਿਆ।
ਸ਼ਾਲਾ! ਸ਼ਬਦਾਂ ਦਾ ਕਾਫ਼ਲਾ ਇੰਝ ਹੀ ਤੁਰਦਾ ਰਹੇ, ਕਲਮ ਅਤੇ ਕਲਾ ਦਾ ਸੁਮੇਲ ਸਮਾਜ ਨੂੰ ਲਈ ਚਾਨਣ ਵੰਡੇ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News