• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਉੱਘੇ ਸ਼ਾਇਰ ਸੁਰਜੀਤ ਪਾਤਰ ਦੀ ਮੌਤ ‘ਤੇ ਦੁੱਖ਼ ਦਾ ਇਜ਼ਹਾਰ

https://www.surreynewsbc.com/wp-content/uploads/2024/05/13F8F7F7-A162-4F42-A031-B1A5173EFFB9.jpeg
ਬਲਜਿੰਦਰ ਸੇਖੋਂ
May 11, 2024 4:40pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਤਰਕਸ਼ੀਲ ਸੁਸਾਇਟੀ ਕਨੇਡਾ ਦੀ ਕਾਰਜਕਰਨੀ ਵੱਲੋਂ ਸਿਰਮੌਰ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਸਮੇਂ ਦੀ ਨਬਜ਼ ਨੂੰ ਪਹਿਚਾਨਣ ਵਾਲਾ ਪਾਤਰ ਕਵਿਤਾਵਾਂ ਵਿੱਚ ਅਪਣੀ ਸੋਚ ਦੇ ਵਿਅਕਤੀਆਂ ਦੇ ਮਨਾਂ ਦੀ ਗੱਲ ਕਰਦਾ ਰਿਹਾ। ਲੋਕ ਲਹਿਰਾਂ ਦਾ ਹਿੱਸਾ ਬਣੇ ਬਹੁਤ ਸਾਰੇ ਕਾਰਕੁਨਾਂ ਦੇ ਮਨ ਦੀ ਦੁਬਿਧਾ, ਉਸ ਦੀ ਗ਼ਜ਼ਲ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ’ ਵਿੱਚ ਉਜਾਗਰ ਹੋਈ। ਲੁਧਿਆਣੇ ਦੀ ਪੁਰਾਣੀ ਕਚਿਹਰੀ ਕੋਲੋਂ ਲੰਘਦਿਆਂ ਉਥੇ ਸਾਲਾਂ ਬੱਧੀ ਅਪਣੇ ਮੁਕੱਦਮਿਆਂ ਦੀ ਸੁਣਵਾਈ ਤੇ ਆ ਬੈਠੇ ਰਹਿੰਦੇ ਲੋਕਾਂ ਬਾਰੇ ਸੋਚਦਿਆਂ ਉਸੇ ਗਜ਼ਲ ਦੀਆਂ ਅਗਲੀਆਂ ਸਤਰਾਂ ‘ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ. ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ, ਆਖੋ ਇਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ, ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ‘ ਅਦਾਲਤਾਂ ਵਿੱਚ ਇਨਸਾਫ ਲਈ ਰੁਲਦੇ ਲੋਕਾਂ ਦੇ ਮਨਾਂ ਦੀ ਅੱਜ ਵੀ ਤਰਜਮਾਨੀ ਕਰਦੀਆਂ ਹਨ। ਅਗਾਂਹਵਧੂ ਸਟੇਜਾਂ ਤੇ ਵਾਰ ਵਾਰ ਗਾਈ ਜਾਂਦੀ ਕਵਿਤਾ ‘ਉੱਠ ਜਗਾ ਦੇ ਮੋਮਬੱਤੀਆਂ,ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ,ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ’ ਕੁਝ ਨਿਰਾਸ਼ ਹੋਏ ਸਾਥੀਆਂ ਵਿੱਚ ਪੂਰਾ ਜੋਸ਼ ਭਰਨ ਵਿੱਚ ਸਮਰੱਥ ਹੈ। ਸੋਸਾਇਟੀ ਦੇ ਮੈਂਬਰਾਂ ਨੂੰ ਇਸ ਹਰਮਨ ਪਿਆਰੇ ਕਵੀ ਦੇ ਤੁਰ ਜਾਣ ਦਾ ਬੇਹੱਦ ਦੁੱਖ ਹੈ।
ਇੱਕ ਲਿਖਤੀ ਪ੍ਰੈੱਸ ਬਿਆਨ ਰਾਂਹੀ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਗਿੱਲ, ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਅਤੇ ਸਕੱਤਰ ਬਲਦੇਵ ਰਹਿਪਾ ਵੱਲੋਂ ਸੁਸਾਇਟੀ ਦੇ ਸਮੂਹ ਮੈਬਰਾਂ ਵੱਲੋਂ ਪੰਜਾਬੀ ਦੇ ਅਜ਼ੀਮ ਸ਼ਾਇਰ ਸੁਰਜੀਤ ਪਾਤਰ ਦੇ ਬੇਵਕਤ ਵਿਛੋੜੇ ‘ਤੇ ਡੂੰਘੀ ਸੰਵੇਦਨਾਂ ਪ੍ਰਗਟ ਕੀਤੀ ਗਈ ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News