• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸੁਨੀਤਾ ਧੀਰ ਨੇ ਵੈਨਕੂਵਰ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

https://www.surreynewsbc.com/wp-content/uploads/2025/10/IMG_2715.jpeg
ਹਰਦਮ ਮਾਨ
October 23, 2025 12:17pm

ਵੈਨਕੂਵਰ, 23 ਅਕਤੂਬਰ (ਹਰਦਮ ਮਾਨ)-ਬੀ.ਸੀ. ਦੇ ਵੈਨਕੂਵਰ-ਲੰਗਾਰਾ ਹਲਕੇ ਤੋਂ ਵਿਧਾਇਕ ਸੁਨੀਤਾ ਧੀਰ ਵੱਲੋਂ ਦੀਵਾਲੀ ਦਾ ਤਿਉਹਾਰ ਸਨਸਿਟ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਨੇ ਸਮੁੱਚੇ ਭਾਈਚਾਰੇ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਆਪਣੇ ਬਜ਼ੁਰਗਾਂ ਨਾਲ ਦੀਵਾਲੀ ਮਨਾ ਕੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਕੋਈ ਸਮੱਸਿਆ ਜਾਂ ਕੰਮ ਹੋਵੇ ਤਾਂ ਉਹ ਉਸ ਦੇ ਦਫਤਰ ਆ ਕੇ ਬੇਝਿਜਕ ਦੱਸ ਸਕਦੇ ਹਨ ਅਤੇ ਉਹ ਉਹਨਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੋਸਾਇਟੀ ਵਿੱਚ ਵਲੰਟੀਅਰ ਤੌਰ ‘ਤੇ ਵਧੀਆ ਸੇਵਾਵਾਂ ਨਿਭਾ ਰਹੇ ਰਘਵੀਰ ਸਿੰਘ ਉੱਪਲ, ਬਲਕਾਰ ਸਿੰਘ ਲਾਲੀ, ਗੁਰਦਰਸ਼ਨ ਮਠਾੜੂ, ਕਿਰਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਬਾਜਵਾ ਅਤੇ ਅਮਰਜੀਤ ਸਿੰਘ ਉੱਭੀ ਨੂੰ ਸੁਨੀਤਾ ਧੀਰ ਵੱਲੋਂ ਸਨਮਾਨ-ਪੱਤਰ ਦਿੱਤੇ ਗਏ।

ਸਨਸਿਟ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੀ ਇਸ ਸਭਾ ਦਾ ਆਰੰਭ ਸੁਸਾਇਟੀ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਮਿਨਹਾਸ ਨੇ ਇੱਕ ਧਾਰਮਿਕ ਸ਼ਬਦ ਗਾ ਕੇ ਕੀਤਾ। ਉਪਰੰਤ ਸਭਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ਮਨੁੱਖ ਦੇ ਪ੍ਰਵਾਸ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਕਿਹਾ ਕਿ ਇਹ ਪਰਵਾਸ ਸਦੀਆਂ ਤੋਂ ਸੰਸਾਰ ਪੱਧਰ ‘ਤੇ ਹੁੰਦਾ ਆਇਆ ਹੈ। ਸਵਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਕੁਝ ਸਮੇਂ ਤੋਂ ਬੀ.ਸੀ. ਵਿੱਚ ਫਿਰ ਨਸਲੀ ਵਿਤਕਰੇ ਦੀਆਂ ਕੁਝ ਘਟਨਾਵਾਂ ਹੋ ਰਹੀਆਂ ਹਨ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਉਪਰ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਰਿਕਾਰਡਿੰਗ ਸੈਕਟਰੀ ਜੋਗਿੰਦਰ ਸਿੰਘ ਸੁੰਨੜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕੀਤਾ। ਡਾ. ਜਗਜੀਤ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਰੱਖੇ। ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਧਾਲੀਵਾਲ, ਗੁਰਦਰਸ਼ਨ ਮਠਾੜੂ, ਜਰਨੈਲ ਸਹੋਤਾ, ਬੀਰਮੀ, ਬਾਜਵਾ, ਕੁਲਦੀਪ ਸਿੰਘ ਜਗਪਾਲ, ਅਜੰਟ ਸੰਧੂ, ਜਗਦੀਸ਼ ਕੁਲਾਰ, ਸ਼ਗਨ ਗਾਂਧੀ ਆਦਿ ਸਾਥੀਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਹਾਸਰਸ ਰਾਹੀਂ ਖੂਬ ਰੰਗ ਬੰਨਿਆਂ।

ਅੰਤ ਵਿੱਚ ਸੋਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਸੁਨੀਤਾ ਧੀਰ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ 16 ਅਕਤੂਬਰ ਨੂੰ ਸੰਸਾਰ ਫੂਡ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਸਮੇਂ ਸੰਸਾਰ ਵਿੱਚ 92 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਮਨੁੱਖ ਨੂੰ ਸਿਹਤਮੰਦ ਰਹਿਣ ਲਈ ਸੰਤੁਲਤ ਭੋਜਨ ਦੀ ਲੋੜ ਹੁੰਦੀ ਹੈ ਪਰ ਸੰਸਾਰ ਵਿੱਚ ਕਰੋੜਾਂ ਬੱਚੇ ਭੁੱਖਮਰੀ ਕਾਰਨ ਮਾੜੀ ਖੁਰਾਕ ‘ਤੇ ਪਲ ਰਹੇ ਹਨ। ਸਭ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਲਈ ਪੂਰੀ ਮਾਤਰਾ ਵਿੱਚ ਸੰਤੁਲਤ ਭੋਜਨ ਮਿਲੇ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News