• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਫਰੀਦਕੋਟੀਆਂ ਨੇ ਸੁਖਬੀਰ ਬਾਦਲ ਨੂੰ ਫੜਾਈ ‘ਝੂਠਾਂ ਦੀ ਪੰਡ’

https://www.surreynewsbc.com/wp-content/uploads/2024/05/5F110AE9-F47E-44A3-9DD8-B37E9920ECD5.jpeg
Staff Report
May 21, 2024 1:21pm

ਫਰੀਦਕੋਟ – ਨਿਹਾਲ ਸਿੰਘ ਵਾਲਾ ਹਲਕੇ ‘ਚ ਅੱਜ ਮਾਹੌਲ ੳੇਸ ਵੇਲੇ ਹਾਸੋਹੀਣਾ ਹੋ ਗਿਆ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਸੁਖਬੀਰ ਬਾਦਲ ਨੂੰ ਆਮ ਆਦਮੀ ਪਾਰਟੀ ‘ਸਰਕਾਰ ਦੀ ਝੂਠਾਂ ਦੀ ਪੰਡ’ ਆਣ ਫੜਾਈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਦੇ ਉਮੀਦਵਾਰ ਸ. ਰਾਜਵਿੰਦਰ ਸਿੰਘ ਲਈ ਚੋਣ ਪ੍ਰਚਾਰ ਕਰਨ ਲਈ ਅੱਜ ਫ਼ਰੀਦਕੋਟ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਮੋਗਾ ਵਿਖੇ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ । ਆਪਣੀ ਤਕਰੀਰ ਦੌਰਾਨ ਉਹਨਾਂ ਕਿਹਾ ਕਿ ਸੰਗਤ ਨੇ ਆਪਣੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ। ਸਾਰੇ ਵਰਕਰ ਸਾਹਿਬਾਨਾਂ ਨੂੰ ਅਪੀਲ ਹੈ ਕਿ ਆਪਾਂ ਹੁਣ ਮਿਹਨਤ ‘ਚ ਕੋਈ ਕਮੀਂ ਨਾ ਛੱਡੀਏ। ਉਹਨਾਂ ਬੱਧਨੀ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ। ਇੱਥੇ ਵਰਕਰਾਂ ਵੱਲੋਂ ਫੜਾਈ ਝੂਠਾਂ ਦੀ ਪੰਡ ਨੂੰ ਵਗ੍ਹਾ ਕੇ ਮਾਰਦਿਆਂ ਉਨ੍ਹਾਂ ਕਿਹਾ ਕਿ ਝਾੜੂ ਨਾਂਅ ਦੀ ਬੀਮਾਰੀ ਜਿਸ ਨੇ ਵੱਡੀ ਪੱਧਰ ‘ਤੇ ਆਪਣੇ ਪੈਰ ਪਾਸਾਰ ਲਏ ਸਨ ਹੁਣ ਲਗਾਤਾਰ ਉਸ ਬੀਮਾਰੀ ਦਾ ਇਲਾਜ ਹੁੰਦਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸੂਬੇ ਭਰ ’ਚ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਨੇ ਸਿੱਧ ਕਰਕੇ ਰੱਖ ਦਿੱਤਾ ਹੈ ਕਿ ਲੋਕ ਹੁਣ ਫਿਰ ਅਕਾਲੀ ਦਲ ਦਾ ਦਮ ਭਰਨ ਲੱਗੇ ਹਨ।

ਸੁਖਬੀਰ ਬਾਦਲ ਨੇ ਆਪਣੇ ਆਫੀਸ਼ੀਅਲ  ‘X’ ਅਕਾਾਂਊਟ ‘ਤੇ ਲਿਖਿਆ ਹੈ:
“ਭਗਵੰਤ ਮਾਨ ਹੈ ਭੰਡ,
ਲੋਕਾਂ ਨੇ ਮੈਨੂੰ ਫੜ੍ਹਾਈ ਅੱਜ ਇਸਦੇ ਝੂਠਾਂ ਦੀ ਪੰਡ,
ਹੋ ਜਾਵੇ ਤਿਆਰ, ਹੁਣ ਪੰਜਾਬੀ ਲਾਹੁਣਗੇ 1 ਜੂਨ ਨੂੰ ਇਸਦੀ ਝੰਡ।”

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News