• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

‘ਦਾਸ ਦੀ ਜੋਦੜੀ ਪ੍ਰਵਾਨ ਕਰੋ’- ਸੁਖਬੀਰ ਬਾਦਲ

https://www.surreynewsbc.com/wp-content/uploads/2024/08/61F583F6-AAA6-4C68-8CDB-45043ADC5FBA.jpeg
Staff Report
September 1, 2024 8:21am

ਸ੍ਰੀ ਅਮ੍ਰਿੰਤਸਰ ਸਾਹਿਬ – ਅਕਾਲੀ ਦਲ ਦੇ ਆਗੂ ਸੁਖਬੀਰ ਸਿਂਘ ਬਾਦਲ ਨੇ ‘ਤਨਖ਼ਾਹੀਆ’ ਐਲਾਨੇ ਜਾਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਇਆ ਹੈ। ਉਨ੍ਹਾਂ ਆਪਣੇ ਅਧਿਕਾਰਤ X ਅਕਾਊਂਟ ‘ਤੇ ਲਿਖਿਆ, “ਮੀਰੀ-ਪੀਰੀ ਦੇ ਸਰਵਉੱਚ ਤੇ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਾਸ ਨੂੰ ਕਲ੍ਹ ਮਿਤੀ 30 ਅਗਸਤ 2024 ਨੂੰ ਜਾਰੀ ਹੁਕਮ ਦੀ ਲਿਖਤੀ ਕਾਪੀ ਅੱਜ ਸਵੇਰੇ ਪ੍ਰਾਪਤ ਹੋਈ। ਪੱਤਰ ਪੜ੍ਹਨ ਉਪਰੰਤ ਦਾਸ ਨੇ ਨਿੱਜੀ ਹੈਸੀਅਤ ਵਿੱਚ ਪੇਸ਼ ਹੋ ਕੇ ਸਮਰਪਣ ਕੀਤਾ ਹੈ। ਅਗਾਂਹ ਲਈ ਪਰਮ ਸਤਕਾਰਯੋਗ ਸਿੰਘ ਸਾਹਿਬਾਨ ਵੱਲੋਂ ਜੋ ਵੀ ਹੁਕਮ ਹੋਵੇਗਾ, ਦਾਸ ਉਸ ਅਨੁਸਾਰ ਪੇਸ਼ੀ ਲਈ ਹਰ ਪਲ ਹਾਜ਼ਿਰ ਰਹੇਗਾ।”

“ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਦਿੱਤੇ ਸਮਰਪਣ ਪੱਤਰ ਦੀ ਕਾਪੀ ਹੇਠ ਨੱਥੀ ਹੈ।”

ਸੁਖਬੀਰ ਬਾਦਲ ਨੇ ‘ਗੁਰੂ ਪੰਥ’ ਕੋਲੋ ਹੱਥ ਜੋੜ ਕੇ ਨਿਮਰਤਾ ਅਤੇ ਹਲੀਮੀ ਨਾਲ ਖਿਮਾ ਜਾਚਨਾ ਦੀ ਮੰਗ ਕੀਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦਿੰਦਿਆ ਕਿਹਾ ਸੀ ਜਦੋਂ ਤੱਕ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਓਨਾ ਚਿਰ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ‘ਤਨਖ਼ਾਹੀਆ ‘ ਐਲਾਨਿਆ ਜਾਂਦਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਿੱਚ ਰਹੇ ਸਿੱਖ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

 

Share

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

ਚਿੱਤਰਕਲਾ ਦੀ ਸੂਖਮ ਰੂਹ – ਜਰਨੈਲ ਸਿੰਘ ਆਰਟਿਸਟ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...