• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਚੋਣ ਨਤੀਜੇ ਅਕਾਲੀ ਦਲ ਨੂੰ ਪੰਥ ਤੇ ਕਿਸਾਨ ਪੱਖੀ ਏਜੰਡੇ ਤੋਂ ਪਾਸੇ ਨਹੀਂ ਕਰ ਸਕਦੇ: ਸੁਖਬੀਰ ਸਿੰਘ ਬਾਦਲ

https://www.surreynewsbc.com/wp-content/uploads/2024/06/F6F3BA28-76EA-475D-88A6-5DBE458220E3.jpeg
Surrey News Report
June 10, 2024 5:00pm

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਉਹਨਾਂ ਨੂੰ ਅਤੇ ਉਹਨਾਂ ਦੀ ਪਾਰਟੀ ਨੂੰ ਪੰਥ, ਪੰਜਾਬ, ਕਿਸਾਨਾਂ ਤੇ ਸਮਾਜ ਦੇ ਹੋਰ ਕਮਜ਼ੋਰ ਤੇ ਪੀੜਤ ਵਰਗਾਂ ਦੀ ਹਮਾਇਤ ਕਰਨ ਦੇ ਏਜੰਡੇ ਤੋਂ ਥਿੜਕਣ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਅਸੀਂ ਪੰਥ ਅਤੇ ਪੰਜਾਬ ਖਾਸ ਤੌਰ ’ਤੇ ਕਿਸਾਨਾਂ ਤੇ ਹੋਰ ਗਰੀਬ ਵਰਗਾਂ ਪ੍ਰਤੀਵਚਨਬੱਧ ਹਾਂ ਤੇ ਚੋਣ ਨਤੀਜੇ ਭਾਵੇਂ ਚੰਗੇ ਹੋਣ ਜਾਂ ਮਾੜੇ, ਅਸੀਂ ਇਹਨਾਂ ਪ੍ਰਤੀ ਵਚਨਬੱਧਤਾ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਅਸੀਂ ਹੋਰ ਸਖ਼ਤ ਮਿਹਨਤ ਕਰ ਕੇ ਸਮਾਜ ਦੇ ਪੀੜ ਤੇ ਕਮਜ਼ੋਰ ਵਰਗਾਂ ਲਈ ਆਪਣੀ ਵਚਨਬੱਧਤਾ ਪੂਰੀ ਕਰਾਂਗੇ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਤੇ ਮੁੜ ਦੁਹਰਾਉਂਦੇ ਹਾਂ ਕਿ ਪਾਰਟੀ ਸਾਡੇ ਲਈ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ’ਤੇ ਚਲਦਿਆਂ ਆਪਣੀ ਵਚਨਬੱਧਤਾ ਪ੍ਰਤੀ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਇਹ ਸੋਚ ਤੇ ਸਾਡੀ ਵਚਨਬੱਧਤਾ ਇਸ ਗੱਲ ਦੀ ਗੁਲਾਮ ਨਹੀਂ ਹੈ ਕਿ ਅਸੀਂ ਚੋਣਾਂ ਵਿਚ ਜਿੱਤਦੇ ਹਾਂ ਜਾਂ ਹਾਰਦੇ ਹਾਂ। ਉਹਨਾਂ ਕਿਹਾ ਕਿ ਵੱਡੀਆਂ-ਵੱਡੀਆਂ ਜਿੱਤਾਂ ਵੀ ਵੇਖੀਆਂ ਹਨ ਤੇ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈ ਪਰ ਇਸ ਨਾਲ ਕਦੇ ਵੀ ਸਾਡੀ ਸਾਡੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਪ੍ਰਭਾਵਿਤ ਨਹੀਂ ਹੋਈ। ਅਸੀਂ ਰਾਜਨੀਤੀ ਤੋਂ ਉਪਰ ਉਠ ਕੇ ਭਾਵੇਂ ਜਿੱਤ ਹੋਵੇ ਜਾਂ ਹਾਰ, ਆਪਣੇ ਆਦਰਸ਼ਾਂ ਪ੍ਰਤੀ ਵਚਨਬੱਧ ਹਾਂ।
ਬਾਦਲ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਅਤੇ ਉਹ ਨਾ ਸਿਰਫ ਲੋਕਾਂ ਦਾ ਫਤਵਾ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਬਲਕਿ ਇਸਦਾ ਦਿਲੋਂ ਸਤਿਕਾਰ ਵੀ ਕਰਦੇ ਹਨ।
ਉਹਨਾਂ ਕਿਹਾ ਕਿ ਇਕ ਵਿਅਕਤੀ ਵਜੋਂ ਮੈਂ ਹਮੇਸ਼ਾ ਖੁੱਲ੍ਹੇ ਮਨ ਨਾਲ ਲੋਕਾਂ ਦੇ ਫਤਵੇ ਪ੍ਰਤੀ ਨਿਮਰਤਾ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਉਹਨਾਂ ਕਿਹਾ ਕਿ ਸਵੈ ਪੜਚੋਲ ਸਾਡੇ ਵਾਂਗੂ ਕਿਸੇ ਵੀ ਸਿਆਸੀ ਪਾਰਟੀ ਲਈ ਜ਼ਿੰਮੇਵਾਰੀ ਪ੍ਰਤੀ ਕੁਦਰਤੀ ਹੈ ਅਤੇ ਅਸੀਂ ਲੋਕਾਂ ਦੇ ਮਨਾਂ ਰਾਹੀਂ ਨਿਰੰਤਰ ਸਵੈ ਪੜਚੋਲ ਕਰਦੇ ਹਾਂ ਤੇ ਆਪਣੀ ਸਮੀਖਿਆ ਕਰਦੇ ਹਾਂ ਤੇ ਆਪਣੇ ਆਪ ਵਿਚ ਸੁਧਾਰ ਦੇ ਯਤਨ ਕਰਦੇ ਹਾਂ ਤਾਂ ਜੋ ਅਸੀਂ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਪਾਤਰ ਬਣ ਸਕੀਏ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News