• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

‘ਸਾਕਾ ਨੀਲਾ ਤਾਰਾ’ ਯਾਦ ਰੱਖਦਿਆਂ ਲੋਕ ਕਾਂਗਰਸ ਨੂੰ ਸਬਕ ਸਿਖਾਉਣ- ਸੁਖਬੀਰ ਬਾਦਲ

https://www.surreynewsbc.com/wp-content/uploads/2024/05/00F7B3E0-A930-46E4-A838-A8773CFA69BC.jpeg
Staff Report
May 22, 2024 9:29am

ਫ਼ਿਰੋਜ਼ਪੁਰ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪਾਰਟੀ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਲਈ ਚੋਣ ਪ੍ਰਚਾਰ ਕਰਦਿਆਂ ਅੱਜ ਅਬੋਹਰ, ਬੱਲੂਆਣਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਹਰ ਥਾਂ ਮਿਲ ਰਹੇ ਪਿਆਰ ਨੂੰ ਵੇਖ ਕੇ ਮੈਂ ਕਹਿ ਸਕਦਾ ਹਾਂ ਕਿ ਇਸ ਵਾਰ ਸੰਗਤ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾ ਕੇ ਸੇਵਾ ਦਾ ਮੌਕਾ ਦੇਵੇਗੀ।ਸੁਖਬੀਰ ਬਾਦਲ ਨੇ ਆਖਿਆ ਹੈ ਕਿ ਹਰ ਪੰਜਾਬੀ ਅਤੇ ਹਰ ਸਿੱਖ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਵੋਟਾਂ ਦੀ ਮਿਤੀ 1 ਜੂਨ ਹੈ। ਸਾਲ 1984 ਵਿਚ ਇਸੇ ਦਿਨ “ਸਾਕਾ ਨੀਲਾ ਤਾਰਾ” ਸ਼ੁਰੂ ਹੋਇਆ ਸੀ। ਇਹ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ 40ਵੀਂ ਬਰਸੀ ਵਾਲਾ ਦਿਨ ਹੈ। ਇਸ ਦਿਨ ਨੂੰ ਚੇਤੇ ਰੱਖ ਕੇ ਲੋਕ ਕਾਂਗਰਸ ਖਿਲਾਫ਼ ਵੋਟਾਂ ਪਾ ਕੇ ਸਬਕ ਸਿਖਾਉਣ।

ਅਕਾਲੀ ਆਗੂ ਨੇ ਪਾਂਉਟਾ ਸਾਹਿਬ ਦੇ ਸ਼ਹੀਦਾਂ ਨੂੰ ਚੇਤੇ ਕਰਦਿਆਂ ਕਿਹਾ, “ਜਿੰਨ੍ਹਾਂ ਨੇ ਗੁਰੂ ਘਰ ਦੀ ਸੇਵਾ ਸੰਭਾਲ ਅਤੇ ਮਰਿਆਦਾ ਨੂੰ ਕਾਇਮ ਕਰਨ ਲਈ ਆਪਣਾ ਆਪ ਵਾਰਿਆ । ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਏ ਸਨਿਮਰ ਪ੍ਰਣਾਮ । ਇਸ ਸਾਕੇ ਦੌਰਾਨ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀ ਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਕਈ ਨਿਹੰਗ ਸਿੰਘ ਸ਼ਹਾਦਤ ਦੇ ਗਏ । ਸਮੂਹ ਸ਼ਹੀਦਾਂ ਸਿੰਘਾਂ ਨੂੰ ਸਨਿਮਰ ਪ੍ਰਣਾਮ ।”

ਸੁਖਬੀਰ ਬਾਦਲ ਨੇ ਸਰਹੱਦੀ ਜ਼ਿਲ੍ਹੇ ਦਾ ਦੌਰਾ ਕਰਦਿਆਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਵਾਅਦਾ ਕੀਤਾ। ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪਾਕਿਸਤਾਨ ਨਾਲ ਲੱਗਦੀਆਂ ਅਟਾਰੀ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹੇ ਜਾਣ ਨੂੰ ਵੀ ਸ਼ਾਮਲ ਕੀਤਾ ਹੈ।ਅਕਾਲੀ ਦਲ ਮੁਤਾਬਕ ਇਸ ਨਾਲ ਵਪਾਰ ਤੇ ਸੈਰ ਸਪਾਟਾ ਵਧੇਗਾ ਤੇ ਆਰਥਿਕ ਖੁਸ਼ਹਾਲੀ ਆਵੇਗੀ। ਇਸ ਵਿਚ ਸਾਰੀ ਸਰਹੱਦੀ ਪੱਟੀ ਨੂੰ ਵਿਸ਼ੇਸ਼ ਆਰਥਿਕ ਜ਼ੋਰ ਦਾ ਦਰਜਾ ਦੁਆਉਣ ਦਾ ਵਾਅਦਾ ਕੀਤਾ ਗਿਆ ਹੈ।

Share

Get Your Passport in 30 Days — or It’s Free

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News