• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਪੱਗ ਵੇਚ ਕੇ ਖਿਉ ਨਹੀਂ ਖਾਈਦਾ’ – ਸੁਖਬੀਰ ਬਾਦਲ ਦੀ ਭਗਵੰਤ ਮਾਨ ਨੂੰ ਨਸੀਹਤ

https://www.surreynewsbc.com/wp-content/uploads/2025/03/IMG_5719.jpeg
ਸਟਾਫ ਰਿਪੋਰਟਰ
March 21, 2025 9:22am

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਿੱਚ ‘ਆਪ’ ਦੇ ਦਿੱਲੀ ਦੇ ਆਗੂਆਂ ਦੀ ਵਧ ਰਹੀ ਦਖਲਅੰਦਾਜ਼ੀ ਦਾ ਗੰਭੀਰ ਨੋਟਿਸ ਲੈੰਦਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਂ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ, ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗ਼ਲ ਧਾੜਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ। ਹੁਣ ਦਿੱਲੀ ਵਾਲੇ ਧਾੜਵੀ ਪੰਜਾਬ ਨੂੰ ਲੁੱਟਣ ਆ ਗਏ ਹਨ। ਕੌਣ! ਪੰਜਾਬ ਦਾ ਸੁਪਰ ਸੀ.ਐਮ. ਕੇਜਰੀਵਾਲ। ਪੰਜਾਬ ਦਾ ਇੰਚਾਰਜ ਮਨੀਸ਼ ਸਿਸੋਦੀਆ। ਕੋ-ਇੰਚਾਰਜ ਸਤਿੰਦਰ ਜੈਨ। ਚੀਫ਼ ਐਡਵਾਈਜ਼ਰ ਬਿਭਵ ਕੁਮਾਰ।”

ਦਿੱਲੀ ਦੇ ਆਗੂਆਂ ਦੀ ਯੋਗਤਾ ‘ਤੇ ਸਵਾਲ ਖੜ੍ਹੇ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, “ਚਾਰਾਂ ਦੀ ‘ਕੁਆਲੀਫਿਕੇਸ਼ਨ’? ਜੇਲ੍ਹ-ਯਾਫ਼ਤਾ ਮੁਜ਼ਰਿਮ, ਕਈ ਕੇਸਾਂ ਵਿਚ ਲੋੜੀਂਦੇ ਤੇ ਜ਼ਮਾਨਤਾਂ ‘ਤੇ ਬਾਹਰ। ਦਿੱਲੀ ਦੇ ਲੋਕਾਂ ਨੇ ਚਲਾ ਕੇ ਭੁੰਜੇ ਮਾਰੇ ਪਰ ‘ਮਹਾਨ ਇਨਕਲਾਬੀ’ ਭਗਵੰਤ ਮਾਨ ਨੇ ਭੂੰਜਿਓਂ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ।”

ਉਨ੍ਹਾਂ ਅੱਗੇ ਕਿਹਾ ਕਿ ਇੱਥੇ ਹੀ ਬੱਸ ਨਹੀਂ। “ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀਓਂ ਤੇ ਕੋਈ ਛੱਤੀਸਗੜ੍ਹ ਤੋਂ। ਪੰਜਾਬ ਤੀਰਥ ਯਾਤਰਾ ਕਰਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁੱਖੀ ਫੇਰ ਦਿੱਲੀਓਂ। ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ। ਧਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦਾ ਆਗੂ ਗ਼ੈਰ ਪੰਜਾਬੀ। ਹੋਰ ਤਾਂ ਹੋਰ, ਮੰਤਰੀ ਪੰਜਾਬ ਦੇ ਪਰ ਉਨ੍ਹਾਂ ਦੇ ਰਿਮੋਟ ਦੱਬਣ ਲਈ ਉਨ੍ਹਾਂ ਉੱਤੇ ਦਿੱਲੀ ਦੇ ਦੇ-ਦੋ ਪ੍ਰਾਈਵੇਟ ਬੰਦੇ।”

“ਪੰਜ ਸੌ ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ। ਪੰਜਾਬ ਦੇ ਵਿਧਾਇਕ ਜ਼ੀਰੋ! ਸਾਰੀ ਬਿਓਰੋਕ੍ਰਿਸੀ ਜ਼ੀਰੋ। ਪੁਲਿਸ ਪ੍ਰਸ਼ਾਸਨ ਜ਼ੀਰੋ। ਪੰਜਾਬ ਦੀ ਅਣਖ ਜ਼ੀਰੋ। ਮਾਣ ਜ਼ੀਰੋ। ਇਤਿਹਾਸ ਜ਼ੀਰੋ। ਵੋਟਾਂ ਪਾਉਣ ਵਾਲੇ ਲੋਕ ਜ਼ੀਰੋ। ਹੀਰੋ ਕੌਣ? ਦਿੱਲੀਓਂ ਆਏ ਲੁਟੇਰੇ।”

ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਲਿਖਿਆ,“ਮਾਨ ਸਾਹਬ! ਸਿਆਣੇ ਕਹਿੰਦੇ ਨੇ, ਪੱਗ ਵੇਚ ਕੇ ਘਿਓ ਨਹੀਂ ਖਾਈਦਾ। ਤੁਸੀਂ ਤਾਂ ਪਤਾ ਨਹੀਂ ਕੀ ਖਾਣ “ਪੀਣ” ਲਈ ਪੂਰਾ ਪੰਜਾਬ ਹੀ ਵੇਚਣ ‘ਤੇ ਉੱਤਰ ਆਏ ਹੋ! ਮੰਨਿਆ ਤੁਹਾਡੀ ਕੋਈ ਗੁੱਝੀ ਨੱਸ ਹੈ ਦਿੱਲੀ ਵਾਲਿਆਂ ਕੋਲ ਜੋ ਇੰਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਏ ਹੋ। ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ। ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ। ਕੁਝ ਤਾਂ ਸ਼ਰਮ ਕਰੋ!”
ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੀ ਚੁਫੇਰੇ ਚਰਚਾ ਹੋ ਰਹੀ ਹੈ ।

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News