• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਸੁਖਬੀਰ ਬਾਦਲ ‘ਤੇ ਹਮਲਾ ਵੱਡੀ ਸਾਜਿਸ਼, ਸਰਕਾਰ ਦਾ ਚਿਹਰਾ ਹੋਇਆ ਬੇਨਕਾਬ’- ਮਜੀਠੀਆ

https://www.surreynewsbc.com/wp-content/uploads/2024/12/51443BEA-9F45-400B-9BA9-BFEFD0B1F060.jpeg
Staff Report
December 10, 2024 9:01am

ਚੰਡੀਗੜ੍ਹ- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਰੈਣ ਚੌੜਾ ਨੂੰ ਬਚਾਉਣ ਲਈ ਪੰਜਾਬ ਪੁਲਿਸ ਹਰ ਹੀਲਾ ਵਰਤ ਰਹੀ ਹੈ।
ਪਾਰਟੀ ਦੇ ਚੰਡੀਗੜ੍ਹ ਦਫ਼ਤਰ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਮੌਕੇ ਮਜੀਠੀਆ ਨੇ ਕਿਹਾ ਕਿ ਨਰੈਣ ਚੌੜੇ ਵੱਲੋਂ ਹਮਲਾ 9. 28 ‘ਤੇ ਸਵੇਰੇ ਹੋਇਆ ਅਤੇ ਇਸ ਦੀ FIR 3.56 ਬਾਅਦ ਦੁਪਹਿਰ ਕੀਤੀ ਗਈ।
ਉਨ੍ਹਾ ਸੁਆਲ ਖੜ੍ਹਾ ਕੀਤਾ ਕਿ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਦੱਸਣ ਕੀ ਕਾਰਨ ਸੀ ਕਿ 6.5 ਘੰਟੇ ਬਾਅਦ FIR ਦਰਜ ਕੀਤੀ ਗਈ?
ਮਜੀਠੀਆ ਨੇ ਕਿਹਾ, “FIR ਵੀ ਅਜਿਹੀ ਦਰਜ ਕੀਤੀ ਕਿ ਜਿਸ ਨਾਲ ਨਰਾਇਣ ਚੌੜੇ ਦੀ ਛੇਤੀ ਤੋਂ ਛੇਤੀ ਜਮਾਨਤ ਹੋ ਸਕੇ।”
“ਇਹ ਸਭ ਇਸ ਲਈ ਹੋਇਆ ਕਿਉਂਕਿ ਅੰਮ੍ਰਿਤਸਰ ਪੁਲਿਸ ਦੀ ISI ਏਜੰਟ ਦੇ ਨਾਲ ਮਿਲੀ ਭੁਗਤ ਸੀ।
ਹੁਣ ਪੰਜਾਬ ਪੁਲਿਸ FIR ‘ਚ ਇਹ ਕਹਿ ਰਹੀ ਹੈ ਕਿ ਇੱਕ ਸ਼ਰਧਾਲੂ ਵੱਲੋਂ ਹਮਲਾ ਕੀਤਾ ਗਿਆ ਅਤੇ ਗੋਲੀ ਗੁੱਥਮ ਗੁੱਥਾ ਹੁੰਦੇ ਚੱਲੀ ਹੈ।”
ਉਨ੍ਹਾਂ ਕਿਹਾ ਕਿ ਨਰੈਣ ਚੌੜੇ ਖਿਲਾਫ਼ ਕੀਤੀ FIR ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਹੈ।

ਸੀਨੀਅਰ ਅਕਾਲੀ ਆਗੂ ਮਜੀਠੀਆ ਨੇ ਕਿਹਾ ਕਿਾ ਕਿ ਨਰੈਣ ਚੌੜੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਕੀਤਾ ਹਮਲਾ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ।
ਇਸ ਹਮਲਾ ਨੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਰੁਕਾਵਟ ਖੜੀ ਕਰਨ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਨਰੈਣ ਚੌੜਾ ਵੱਲੋਂ ਕੀਤਾ ਹਮਲਾ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਤੇ ਹਮਲਾ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News