• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਤੋਂ ਲਾਪਤਾ ਲੜਕੀ ਸਿਮਰਨ ਖੱਟੜਾ ਦੀ ਲਾਸ਼ ਮਿਲੀ !

https://www.surreynewsbc.com/wp-content/uploads/2024/04/FB0A0F44-2E46-4746-A519-C13C8E994FD4.jpeg
Staff Report
May 28, 2024 1:05pm

ਸਰੀ- ਪੁਲਸ ਨੂੰ ਸਰੀ ਤੋਂ ਗੁਆਚੀ ਲੜਕੀ ਸਿਮਰਨ ਖੱਟੜਾ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਅਧਿਕਾਰੀਆਂ ਵੱਲੋ ਅੱਜ ਸਿਮਰਨ ਦੇ ਪਰਿਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਲੰਘੀ 19 ਮਈ ਨੂੰ ਪੁਲਸ ਨੂੰ ਫ਼ਰੇਜ਼ਰ ਦਰਿਆ ਵਿੱਚੋਂ ਇੱਕ ਲਾਸ਼ ਮਿਲੀ ਸੀ, ਜਿਸਦੀ ਸ਼ਨਾਖਤ ਕਰਨ ਲਈ ਪੁਲਸ ਨੂੰ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ। ਪਰਿਵਾਰ ਮੁਤਾਬਕ ਸਿਮਰਨ ਦੀ ਲਾਸ਼ ਜ਼ਖਮੀ ਹਾਲਤ ਵਿੱਚ ਮਿਲੀ , ਜਿਸਦੀ ਸ਼ਨਾਖਤ ਕਰਨੀ ਬਹੁਤ ਕਠਿਨ ਬਣੀ ਹੋਈ ਸੀ। ਫਿਲਹਾਲ ਸਿਮਰਨ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਜਾ ਰਿਹਾ। ਸਿਮਰਨ ਦੇ ਪਿਤਾ ਵਰਿੰਦਰ ਖੱਟੜਾ  ਦਾ ਕਹਿਣਾ ਹੈ ਕਿ ਜਿਸ ਆਦਮੀ ਨੂੰ ਸਿਮਰਨ ਦਾ ਫੋਨ ਲੱਭਿਆ ਉਸਨੂੰ ਕਿਵੇਂ ਪਤਾ ਲੱਗਿਆ ਕਿ ਇਹ ਫੋਨ ਸਿਮਰਨ ਦਾ ਹੈ ?  ਪਰਿਵਾਰ ਵੱਲੋਂ ਸਿਮਰਨ ਦੀ ਭਾਲ ਵਿੱਚ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਇੱਕ ਜੂਨ ਨੂੰ ਸਰੀ ਵਿੱਚ ਇੱਕ ਵੱਡਾ ਇਕੱਠ ਕਰਨ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਸੀ ।

ਸਰੀ ਆਰ.ਸੀ. ਐਮ.ਪੀ. ਵੱਲੋ ਸਿਮਰਨ ਦੀ ਦੀ ਭਾਲ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਸੀ।

19 ਸਾਲਾ ਸਿਮਰਨ ਕੌਰ ਖੱਟੜਾ ਨੂੰ ਆਖਰੀ ਵਾਰ 27 ਅਪ੍ਰੈਲ, 2024 ਨੂੰ ਸ਼ਾਮ ਦੇ 6:30 ਵਜੇ ਸਰੀ ਵਿੱਚ 88 ਐਵੇਨਿਊ ਅਤੇ 133 ਸਟਰੀਟ ਦੇ ਨਜ਼ਦੀਕ ਦੇਖਿਆ ਗਿਆ ਸੀ। ਆਖਰੀ ਵਾਰ ਵੇਖੇ ਜਾਣ ਮੌਕੇ ਉਸਨੇ ਕਾਲੇ ਰੰਗ ਦੀ ਹੁੱਡੀ ਅਤੇ ਸਲੇਟੀ ਰੰਗ ਦੀ ਪੈਂਟ ਪਹਿਨੀ ਹੋਈ ਸੀ। ਸਿਮਰਨ  ਖੱਟੜਾ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਵਿੱਚ ਜਨਤਕ ਥਾਵਾਂ ‘ਤੇ ਪੋਸਟਰ ਵੀ ਲਗਾਏ ਹੋਏ ਸਨ। ਸਿਮਰਨ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਕਦੇ ਖੁਦਕਸ਼ੀ ਨਹੀਂ ਕਰ ਸਕਦੀ , ਉਹ ਖੇਡ ਭਾਵਨਾ ਨਾਲ ਭਰੀ ਹੋਈ ਦਲੇਰ ਲੜਕੀ ਸੀ।

ਸਿਮਰਨ ਖੱਟੜਾ ਦੀ ਲਾਸ਼ ਮਿਲਣ ਦੀ ਖ਼ਬਰ ਸੁਣ ਕੇ ਸਰੀ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਰਹੀ ਹੈ।

Share

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Surrey Police Service is investigating a shots fired incident

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News