• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅਕਾਲੀ ਆਗੂਆਂ ਦਾ ਕੈਨੇਡਾ ਦੌਰਾ 11 ਜੂਨ ਤੋਂ

https://www.surreynewsbc.com/wp-content/uploads/2026/06/IMG_4597.jpeg
Staff report
June 4, 2026 7:57am

ਵੈਨਕੂਵਰ – ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਇੱਕ ਵਫ਼ਦ 11 ਜੂਨ ਤੋਂ ਕੈਨੇਡਾ ਦਾ ਦੌਰਾ ਕਰਨ ਲਈ ਆ ਰਿਹਾ ਹੈ।
ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵਫ਼ਦ ਸਾਡੇ ਐਨ. ਆਰ. ਆਈ. ਭੈਣ ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਏਗਾ ਅਤੇ ਨਾਲ ਹੀ ਉਨ੍ਹਾਂ ਨੁੰ ਪੰਜਾਬ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਇੱਕਤਰ ਕਰੇਗਾ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਸਾਡੇ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਸੰਸਾਰ ਭਰ ਵਿੱਚ ਪੰਜਾਬ ਅਤੇ ਕੌਮ ਦਾ ਨਾਮ ਚਮਕਾਇਆ ਹੈ ਜਿਸ ਲਈ ਸਾਨੂੰ ਸਭ ਨੂੰ ਉਨ੍ਹਾਂ ‘ਤੇ ਮਾਣ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਐਨ. ਆਰ. ਆਈ. ਭਾਈਚਾਰੇ ਦਾ ਸਤਿਕਾਰ ਕੀਤਾ ਹੈ ਅਤੇ ਸਰਕਾਰਾਂ ਸਮੇਂ ਯੋਗ ਪ੍ਰਬੰਧ ਕਰਕੇ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਯਤਨ ਵੀ ਕੀਤਾ ਹੈ।

ਅਕਾਲੀ ਆਗੂ ਸੁਖਬੀਰ ਬਾਦਲ ਨੇ ਕਿਹਾ ,
“ਹੁਣ ਅਗਾਂਹ ਲਈ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਵਫ਼ਦ ਉੱਥੋਂ ਜੋ ਸਲਾਹਾਂ ਲੈਕੇ ਆਵੇਗਾ ਉਨ੍ਹਾਂ ਨੂੰ ਵਿਚਾਰ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ 2027 ਵਿੱਚ ਆਪਣੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ।
ਇਸ ਲਈ ਮੈਂ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਤੋਂ ਆਸ ਕਰਦਾ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦੇਣਗੇ।”
ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਜੱਦੀ ਘਰ ਹੈ, ਅਤੇ ਇਸਦੀ ਤਰੱਕੀ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਆਓ ਮਿਲਕੇ ਪੰਜਾਬੀਆਂ ਦੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ।

ਵਫ਼ਦ ਦੇ ਮੈਂਬਰ:
ਸ. ਪਰਮਬੰਸ ਸਿੰਘ ਰੋਮਾਣਾ
ਸ. ਕੰਵਰਜੀਤ ਸਿੰਘ ਬਰਕੰਦੀ
ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ
ਸ. ਬਰਜਿੰਦਰ ਸਿੰਘ ਮੱਖਣ ਬਰਾੜ
ਸ. ਪਰਮਜੀਤ ਸਿੰਘ ਢਿੱਲੋਂ
ਸ. ਗੁਰਪ੍ਰੀਤ ਸਿੰਘ ਝੱਬਰ
ਸ. ਸਤਵਿੰਦਰਪਾਲ ਸਿੰਘ ਢੱਟ
ਸ. ਹਰਜਾਪ ਸਿੰਘ ਸੰਘਾ
ਸ. ਜਸਪ੍ਰੀਤ ਸਿੰਘ ਮਾਹਲਾ
ਐਡਵੋਕੇਟ ਰਾਜਕਮਲ ਸਿੰਘ

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News