• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday November 23, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਕਪਿਲ ਸ਼ਰਮਾਂ ਦੇ ਰੈਸਟੋਰੈਂਟ ‘ਤੇ ਚੱਲੀਆਂ ਗੋਲ਼ੀਆਂ!

https://www.surreynewsbc.com/wp-content/uploads/2025/07/IMG_1379.jpeg
ਸੰਦੀਪ ਸਿੰਘ ਧੰਜੂ
July 10, 2025 3:54pm

ਸਰੀ- ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਖੋਲ੍ਹੇ ਗਏ ਨਵੇਂ ਰੈਸਟੋਰੈਂਟ ਉਪਰ ਬੀਤੀ ਰਾਤ ਕਿਸੇ ਅਗਿਆਤ ਹਥਿਆਰਬੰਦ ਵੱਲੋਂ ਗੋਲੀਬਾਰੀ ਕੀਤੀ ਗਈ।
ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਵੱਲੋਂ ਅਜੇ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਗਿੰਨੀ ਨਾਲ ਮਿਲਕੇ ਸਰੀ ਵਿੱਚ ‘ਕੈਪ ਜ ਕੈਫੇ’ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਸੀ ਅਤੇ ਬੀਤੀ 9 ਜੁਲਾਈ ਦੀ ਦੇਰ ਰਾਤ ਇਹ ਘਟਨਾ ਵਾਪਰ ਗਈ। ਘਟਨਾ ਸਮੇਂ ਸਟਾਫ ਮੈਂਬਰ ਰੈਸਟੋਰੈਂਟ ਅੰਦਰ ਮੌਜੂਦ ਸਨ ਪਰ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ । ਇਸ ਘਟਨਾ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਵਿਚ ਬੈਠਾ ਇਕ ਅਣਪਛਾਤਾ ਰੈਸਟੋਰੈਂਟ ਉਪਰ ਫਾਇਰਿੰਗ ਕਰ ਰਿਹਾ ਹੈ। ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ਉਪਰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਜਰਮਨੀ ਨਿਵਾਸੀ ਹਰਜੀਤ ਸਿੰਘ ਲਾਡੀ ਵਲੋਂ ਜਿੰਮੇਵਾਰੀ ਲਈ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਪਿਲ ਸ਼ਰਮਾ ਵੱਲੋਂ ਨੈਟਫਲਿਕਸ ਉਤੇ ਚੱਲ ਰਹੇ ਆਪਣੇ ਸ਼ੋਅ ਦੌਰਾਨ ਕੀਤੀ ਕਿਸੇ ਇਤਰਾਜ਼ਯੋਗ ਟਿੱਪਣੀ ਨਾਲ ਸੰਬੰਧਿਤ ਹੈ।  ਦੱਸਣਯੋਗ ਹੈ ਕਿ ਹਰਜੀਤ ਸਿੰਘ ਲਾਡੀ ਪੰਜਾਬ ਵਿਚ ਅਪ੍ਰੈਲ 2024 ਵਿਚ ਵਿਕਾਸ ਪ੍ਰਭਾਕਰ ਨਾਮ ਦੇ ਵਿਅਕਤੀ ਦੇ ਕਤਲ ਦੇ ਦੋਸ਼ਾਂ ਹੇਠ ਪੁਲਿਸ ਨੂੰ ਲੋੜੀਂਦਾ ਹੈ ਅਤੇ ਭਾਰਤੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਵਲੋਂ ਜਾਰੀ ਲੋੜੀਂਦੇ ਅਤਵਾਦੀਆਂ ਦੀ ਸੂਚੀ ਵਿਚ  ਵੀ ਸ਼ਾਮਿਲ ਹੈ।

ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਘਟਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Share

Canada Extends Foreign Homebuyer Ban Until January 1, 2029

Ottawa Announces $4.1-Billion Grocery Benefit Boost for 12 Million Canadians

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News