• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday June 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸ਼ਿਵ ਕੁਮਾਰ ਬਟਾਲਵੀ ਦੀ ਸਿਮਰਤੀ ਵਿੱਚ…

https://www.surreynewsbc.com/wp-content/uploads/2025/05/IMG_0548.jpeg
ਸੁਮੇਲ ਸਿੰਘ ਸਿੱਧੂ
May 6, 2025 9:14am

ਸ਼ਿਵ ਕੁਮਾਰ ਬਟਾਲਵੀ ਦੀ ਸਿਮਰਤੀ ਵਿਚ…

‘ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ,
ਹੁਣ ਕਾਸਨੂੰ ਖਲੀਆਂ ਹਟਕਦੀਆਂ ਹੋ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਨੂੰ,
ਪਿਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ।’
– ਹੀਰ ਵਾਰਿਸ ਸ਼ਾਹ, 1766
ਦੋਸਤੋ,
ਅੱਜ 6 ਮਈ 1973 ਨੂੰ *ਪੰਜਾਬੀਆਂ ਦੇ ਦਰਦ-ਸੋਜ਼ ਦਾ ਮੁਜੱਸਮਾ* ਸ਼ਿਵ ਕੁਮਾਰ ਸਾਥੋਂ ਵਿਦਾ ਹੋਇਆ। *ਅਸੀਂ ਮੋਹ ਦਾ, ਲਗਾਅ ਦਾ, ਅਪਣੱਤ ਦਾ ਰਾਂਝੇ ਦੀਆਂ ਭਾਬੀਆਂ ਵਾਂਙਣ ਦਿਖਾਵਾ ਤਾਂ ਕੀਤਾ* ਪਰ ਸ਼ਿਵ ਦੇ ਅੰਦਰ ਦੀ ‘ਵੇਦਨੁ ਕਹੀਐ ਕਿਸੁ’ ਦੀ ਤਲਾਸ਼ ਤੋਂ ਲਾਂਭੇ ਵੀ ਹੋ ਰਹੇ।
… ਜਾਂ ਖ਼ਬਰੇ ਅਸੀਂ ਹਾਂ ਹੀ ਏਨੀ ਕੁ ਜੋਗੇ ਕਿ ਆਪਣੇ ਤੋਂ ਵਧ ਕੇ ਕਿਸੇ ਦੂਜੇ ਦੀ ਸੱਖਣ, ਤਰਸੇਵੇਂ ਜਾਂ ਝੱਲ ਨੂੰ ਆਪਣੀ ਪੱਜਲ, ਗਲੀਜ਼ ਸਿਆਣਪ ਨਾਲ ਮਾਪਣ-ਜੋਖਣ ਲੱਗ ਜਾਂਦੇ ਹਾਂ।

*ਸ਼ਿਵ ਕੁਮਾਰ ਸਾਡੇ ਸਭ ਤੋਂ ਨੇੜੇ ਵੀ ਸੀ ਤੇ ਅਸੀਂ ਉਸ ਤੋਂ ਬਹੁਤ ਦੂਰ ਵੀ ਸਾਂ।* ਜਿਵੇਂ ਹੁਣ ਅਸੀਂ ਪੰਜਾਬ ਦੇ ਵਿਚ ਵੱਸਦੇ ਹੋਏ ਵੀ ਪੰਜਾਬ ਦੀ ਦਾਸਤਾਨ ਨੂੰ ਬੇਦਾਵਾ ਦੇਈ ਬੈਠੇ ਹਾਂ। ਸ਼ਿਵ ਕੁਮਾਰ ਸਾਡੀ ਇਸ ਟੀਰੀ ਅੱਖ ਦਾ ਸ਼ਾਇਦ ਸਭ ਤੋਂ ਪਹਿਲਾ ਸ਼ਿਕਾਰ ਹੈ। ਕੁਝ-ਕੁਝ ਅੰਮ੍ਰਿਤਾ ਪ੍ਰੀਤਮ, ਫਿਰ ਸੁਰਜੀਤ ਪਾਤਰ ਨਾਲ ਅਸੀਂ ਇਹ ਬਾਂਦਰ ਕਿੱਲਾ ਖੇਡਦੇ ਰਹੇ ਹਾਂ। ਮਤਲਬ ਕਿ ਕਰੋਨਾ ਅਤੇ ਗਾਲ੍ਹਸਤਾਨੀਆਂ ਤੋਂ ਪਹਿਲਾਂ ਵੀ *ਅਸੀਂ ਉਜੱਡਪਣੇ ਦਾ ਵਾਇਰਸ ਬੜੀ ਮੁਸ਼ੱਕਤ ਨਾਲ ਤੋੜ ਚਾੜ੍ਹਿਆ ਹੈ।*

ਅਸਹਿਮਤੀ ਸਿਰਫ਼ ਕਿਸੇ ਦਾ ਗਲਾਵਾਂ ਫੜ ਲੈਣ ਤੋਂ ਬਹੁਤ ਵੱਡੀ ਤੇ ਉੱਚੀ ਸ਼ੈਅ ਹੈ।
*ਸੁਧੇ ਉਜੱਡਪੁਣੇ ਨੂੰ ਵਿਚਾਰਧਾਰਕ ਗਿਲਾਫ਼ ਚਾੜ੍ਹ ਕੇ ਗੰਦੀ ਭਾਸ਼ਾ ਅਤੇ ਅਸ਼ਲੀਲ ਤਰਕਾਂ ਰਾਹੀਂ ਸ਼ਿਕਾਰ ਖੇਡਣ ਦਾ ਅਮਲ 1970ਵਿਆਂ ਦੇ ਇਨਕਲਾਬੀ ਪਰਚਿਆਂ ਵਿਚ ਉੱਡਦੀ ਖੇਹ ਤੋਂ ਭਲੀ-ਭਾਂਤ ਦਿਸ ਜਾਂਦਾ ਹੈ। ਸ਼ਿਵ ਕੁਮਾਰ ਦਾ ਕੋਝਾ ਮਜ਼ਾਕ ਉਡਾਉਣਾ ਇਨਕਲਾਬੀ ਹੋਣ ਕਹਾਉਣ ਦੀ ਲਗਭਗ ਲਾਜ਼ਮੀ ਸ਼ਰਤ ਬਣ ਗਿਆ ਸੀ।*
ਜਿਵੇਂ ਕਿ ਹੁਣ ਖੁਦ ਨੂੰ ਸਿੱਖ ਚਿੰਤਕ-ਵਿਦਵਾਨ ਕਹਾਉਣ ਦੇ ਲੋਭੀ, ਪਾਸ਼ ਨੂੰ ਬਿਲਕੁਲ ਇਸੇ ਢੰਗ ਨਾਲ ਨੌਲਦੇ ਹਨ।

ਇਹ ਕੋਈ ਸੱਜਾ-ਖੱਬਾ ਵਾਦ ਨਹੀਂ ਹੈ ਸਗੋਂ ‘ਸੁਧੇ-ਉਜੱਡਪੁਣੇ-ਨੂੰ-ਵਿਚਾਰਧਾਰਕ-ਗਿਲਾਫ਼-ਚਾੜ੍ਹ-ਕੇ-ਗੰਦੀ-ਭਾਸ਼ਾ-ਅਤੇ-ਅਸ਼ਲੀਲ-ਤਰਕ-ਰਾਹੀਂ-ਸ਼ਿਕਾਰ-ਖੇਡਣ-ਦਾ-ਅਮਲ’ ਹੀ ਹੈ। *ਇਨ੍ਹਾਂ ਦੋਵਾਂ ਸੱਜੇ-ਖੱਬੇ ਦੀਆਂ ਉਜੱਡ ਧਿਰਾਂ ਦੀ ਇਸ ਆਪਸੀ ਸਾਂਝ ਨੂੰ ਭਾਂਜ ਦੇਣ ਦੀ ਸ਼ਦੀਦ ਜ਼ਰੂਰਤ ਹੈ ਜੇ ਪੰਜਾਬ ਨੇ ਹਿੰਸਾ ਦੇ ਸੱਭਿਆਚਾਰ ਤੋਂ ਬਾਹਰ ਆਉਣਾ ਹੈ।*

ਅਸੀਂ ਕੋਈ ਸੰਵਾਦ ਨਹੀਂ ਕਰ ਸਕੇ/ਸਕਦੇ। ਜੇ ਕਰਦੇ ਹਾਂ ਤਾਂ ਪਹਿਲਾਂ ਨਿਸ਼ਾਨੇ ਮਿਥ ਕੇ; ਫਿਰ ਅਫ਼ਵਾਹਾਂ, ਝੂਠ-ਸੱਚ ਦਾ ਗੁਤਾਵਾ ਕਰ ਕੇ; ਤੇ ਅੰਤ ਵਿਚ ਪ੍ਰਾਪੇਗੰਡਾ, ਟ੍ਰੌਲਿੰਗ ਕਰਨ ਨੂੰ ਹੀ ਪ੍ਰਤੀਬੱਧਤਾ ਮੰਨ ਲੈਂਦੇ ਹਾਂ। ਨਾਲ ਹੀ ‘ਫਾਸ਼ੀਵਾਦ’ ਅਤੇ ‘ਸਾਮਰਾਜਵਾਦੀ’ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰੀ ਜਾਂਦੇ ਹਾਂ। ਸਾਡਾ ਇਹ ਵਿਹਾਰ ਇਨਕਲਾਬੀ-ਸਮਾਜਵਾਦੀ ਤਾਂ ਛੱਡੋ, ਬੁਨਿਆਦੀ ਮਨੁੱਖਤਾ ਦੀਆਂ ਕਸੌਟੀਆਂ ‘ਤੇ ਵੀ ਪੂਰਾ ਨਹੀਂ ਉੱਤਰਦਾ। *ਅਜਿਹਾ ਫਾਸ਼ੀਵਾਦੀ ਚਰਿੱਤਰ ਅਪਣਾ ਕੇ ਅਸੀਂ ਫਾਸ਼ੀਵਾਦ ਦਾ ਵਿਰੋਧ ਨਹੀਂ ਸਗੋਂ ਉਸ ਦੀ ਨਕਲ ਹੀ ਕਰ ਰਹੇ ਹੁੰਦੇ ਹਾਂ।*

ਸ਼ਿਵ ਕੁਮਾਰ ਬਟਾਲਵੀ ਜੀਆਂ ਕੋਲ ਪੰਜਾਬ ਦੀਆਂ ਸਿਮਰਤੀਆਂ, ਉਦਾਸੀਆਂ, ਪਰਛਾਵਿਆਂ, ਪਾਣੀਆਂ, ਸਰਵਰਾਂ, ਕੂਲ੍ਹਾਂ, ਚੇਤਰਾਂ ਤੇ ਹੋਰ ਕਿੰਨੇ ਖ਼ਜ਼ਾਨੇ ਅਣਮਾਣੇ ਹੀ ਪਏ ਹਨ।
ਆਉ ਉਸ ਦੇ ਸ਼ਬਦਾਂ ਦੀ ਚੋਗ ਚੁਗਣ ਦੇ ਕਾਬਿਲ ਹੋਈਏ।
ਵੰਨਗੀ ਵੇਖੋ:

‘ਨਦੀਆਂ ਵਾਹ ਵਿਛੁੰਨੀਆਂ
ਸੰਜੋਗੀ ਮੇਲਾ ਰਾਮ!
ਅਸੀਂ ਕੋਟ ਜਨਮ ਦੇ ਵਿਛੁੜੇ
ਹੁਣ ਮਿਲਣ ਦੁਹੇਲਾ ਰਾਮ!’

ਸ਼ਿਵ ਕੁਮਾਰ ਬਟਾਲਵੀ ਜੀ ਕੋਲ
*ਪੰਜਾਬ-ਪਿਆਰ ਦਾ ਚਸ਼ਮਾ ਹੈ* ,
*ਉਹ ਸਾਡੇ ਮਰਮ ਦੇ ਪਹਿਰੇਦਾਰ ਹਨ,*
*ਉਹ ਜ਼ਿੰਦਾਬਾਦ ਹਨ…*

– ਸੁਮੇਲ ਸਿੰਘ ਸਿੱਧੂ
ਅਦਾਰਾ 23 ਮਾਰਚ
ਪੰਜਾਬ ਸਾਂਝੀਵਾਲ ਜਥਾ

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News