• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਜੇ ਅਸੀਂ ਗੁਰੂ ਦੀ ਗੱਲ ਮੰਨੀ ਹੁੰਦੀ, ਅੱਜ ਕੈਨੇਡਾ ਵੱਲ ਨਾ ਦੇਖਦੇ ‘- ਸੀਚੇਵਾਲ

https://www.surreynewsbc.com/wp-content/uploads/2025/07/IMG_1308-scaled.jpeg
Staff Report
July 5, 2025 2:24pm

ਸਰੀ , ਕੈਨੇਡਾ – ਪੰਜਾਬ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਇਹਨੀਂ ਦਿਨੀ ਕੈਨੇਡਾ ਫੇਰੀ ’ਤੇ ਪਹੁੰਚੇ ਹੋਏ ਹਨ । ਉਨ੍ਹਾਂ ਨੇ ਸਰੀ ਸਥਿਤ ਰਿਫਲੈਕਸ਼ਨ ਬੈਂਕੁਇਟ ਹਾਲ ਵਿੱਚ ਹੋਏ ਇੱਕ ਖਾਸ ਸਮਾਗਮ ਦੌਰਾਨ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਵਾਤਾਵਰਣ ਬਚਾਅ, ਨਦੀਆਂ ਨਾਲਿਆਂ ਦੀ ਸਫਾਈ ਅਤੇ ਪੰਜਾਬ ਦੀ ਪ੍ਰਦੂਸ਼ਤ ਆਬੋ ਹਵਾ ਦੇ ਮੌਜੂਦਾ ਸੰਕਟਾਂ ’ਤੇ ਖੁਲ੍ਹ ਕੇ ਵਿਚਾਰ ਸਾਂਝੇ ਕੀਤੇ।

ਬਾਬਾ ਸੀਚੇਵਾਲ ਨੇ ਕਿਹਾ ਕਿ ਜੇ ਅਸੀਂ ਆਪਣੇ ਗੁਰੂਆਂ ਦੀ ਗੱਲ ਮੰਨਦੇ ਤਾਂ ਅੱਜ ਕੈਨੇਡਾ ਵੱਲ ਨਾ ਦੇਖਦੇ ! ਉਨ੍ਹਾਂ ਕਿਹਾ ਕਿ ਕਾਲੀ ਬਣ ਚੁੱਕੀ ਵੇਈਂ ਨਦੀ ਨੂੰ ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਨਾਲ ਮੁੜ ਤੋਂ ਪਵਿੱਤਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਰਿਹਾਦ, ਸ਼ੀਰੀ ਲਈ ਪਹਾੜ ਤੋੜ ਕੇ ਨਹਿਰ ਕੱਢ ਸਕਦਾ ਸੀ ਤਾਂ ਅਸੀਂ ਲੋਕ ਇਕੱਠੇ ਹੋ ਕੇ ਵੇਂਈ ਦੀ ਸਫ਼ਾਈ ਕਿਉਂ ਨਹੀਂ ਕਰ ਸਕਦੇ ਸੀ!

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਨੇ ਕਿਹਾ ਕਿ ਜੇਕਰ ਅਸੀਂ ਗੁਰੂ ਦੇ ਦੱਸੇ ਰਸਤੇ ਨੂੰ ਅਪਣਾ ਲਿਆ ਹੁੰਦਾ ਤਾਂ ਸਾਨੂੰ ਕੈਨੇਡਾ ਵੱਲ ਨਾ ਦੇਖਣਾ ਪੈਂਦਾ!

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਸਤਲੁਜ ਦਰਿਆ ਨੂੰ ਮੁੜ ਪਵਿੱਤਰ ਬਣਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਗੰਦਗੀ ਨੂੰ ਸਤਲੁਜ ਵਿੱਚ ਜਾਣ ਤੋਂ ਰੋਕਣ ਲਈ ਤਕਨੀਕੀ ਤੌਰ ਤੇ ਕੰਮ ਹੋ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਹੁਣ ਸਫਲਤਾ ਮਿਲਣੀ ਸ਼ੁਰੂ ਹੋ ਗਈ ਹੈ।

ਉਨ੍ਹਾਂ ਨੇ ਡੇਅਰੀ ਮਾਲਕਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਆਪਣਾ ਗੋਬਰ ਤੇ ਹੋਰ ਗੰਦੀ ਸਮੱਗਰੀ ਨੂੰ ਸਤਲੁਜ ਵਿਚ ਪਾਉਣ ਤੋਂ ਤੁਰੰਤ ਰੋਕ ਲਿਆ ਜਾਵੇ। ਬਾਬਾ ਸੀਚੇਵਾਲ ਨੇ ਕਿਹਾ ਕਿ  “ਇਹ ਵੱਡਾ ਪ੍ਰੋਜੈਕਟ ਹੈ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ। ਪੰਜਾਬ ਦੇ ਪਾਣੀਆਂ ਨੂੰ ਹੁਣ ਹੋਰ ਪਲੀਤ ਨਹੀਂ ਹੋਣ ਦਿਆਂਗੇ।”

ਇਸ ਮੌਕੇ ਉੱਘੇ ਕਾਰੋਬਾਰੀ ਜਤਿੰਦਰ ਸਿੰਘ ਮਿਨਹਾਸ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਨਿਰਮਲੇ ਸਾਧੂਆਂ ਨਾਲ ਆਪਣੀ ਤਿੰਨ ਪੀੜੀਆਂ ਦੀ ਨਿੱਘੀ ਸਾਂਝ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਦੇ ਕੰਮ ਦੀ ਸਾਰਥਕਤਾ ਨੂੰ ਸਲਾਮ ਪੇਸ਼ ਕੀਤੀ।

ਇਸ ਸਮਾਗਮ ਵਿੱਚ ਸਰੀ ਸੈਂਟਰ ਤੋਂ ਐਮ.ਪੀ. ਰਣਦੀਪ ਸਰਾਏ  ਅਤੇ ਸਰੀ- ਫਲੀਟਵੁਡ ਹਲਕੇ ਤੋਂ ਐਮ.ਪੀ. ਗੁਰਬਖ਼ਸ਼ ਸਿੰਘ ਸੈਣੀ ਨੇ ਵੀ ਸੰਬੋਧਨ ਕੀਤਾ ਅਤੇ ਸੰਤ ਬਾਬਾ ਸੀਚੇਵਾਲ ਦੀ ਵਾਤਾਵਰਣ ਲਈ ਕੀਤੀ ਜਾ ਰਹੀ ਸੇਵਾ ਦੀ  ਪ੍ਰਸ਼ੰਸਾ ਕੀਤੀ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News