• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday August 15, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅਕਾਲੀ ਦਲ ਨੇ ਜਾਅਲੀ ਭਰਤੀ ‘ਤੇ ਚੁੱਕੇ ਸਵਾਲ, ਸਰਨਾ ਨੇ ਕਿਹਾ ਅਕਾਲੀ ਦਲ ਜਾਂ ਜਾਪਾਨੀ ਦਲ

https://www.surreynewsbc.com/wp-content/uploads/2025/03/IMG_8855.jpeg
ਸਟਾਫ ਰਿਪੋਰਟਰ
March 17, 2025 9:38am

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਪਾਰਟੀ ਦੀ ਭਰਤੀ ਪ੍ਰੀਕਿਰਿਆ ਦੀ ਸਮੀਖਿਆ ਲਈ ਅਬਜ਼ਰਵਰਾਂ ਨਾਲ ਹੋਈ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਹਨ। ਪਾਰਟੀ ਦੇ ਮੁੱਖ ਦਫਤਰ ਚੰਡੀਗ੍ਹੜ ਵਿਖੇ ਹੋਈ ਇਸ ਮੀਟਿੰਗ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਵੀ ਸਮੁੱਚੀ ਕੌਮ ਨੂੰ ਹੋਲੇ ਮਹੱਲੇ ਮੌਕੇ ਇਕਜੁੱਟ ਹੋਣ ਦਾ ਆਦੇਸ਼ ਜਾਰੀ ਕੀਤਾ ਤੇ ਅਸੀਂ ਵੀ ਸਾਰੇ ਪੰਥ ਅਤੇ ਪੰਜਾਬ ਹਿਤੈਸ਼ੀ ਆਗੂਆਂ ਤੇ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਅਸੀਂ ਸਾਰੇ ਆਪਸੀ ਮਤਭੇਦਾਂ ਨੂੰ ਦੂਰ ਕਰਕੇ ਇਕੱਠੇ ਹੋ ਕੇ ਤੁਰੀਏ, ਇਸ ਵਿੱਚ ਹੀ ਪੰਜਾਬ ਦੀ ਭਲਾਈ ਹੈ ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਫ਼ਤਰ ਵਿੱਚ ਭਰਤੀ ਦੀਆਂ ਕਾਪੀਆਂ ਮਿਲ ਰਹੀਆਂ ਹਨ, ਦਫ਼ਤਰ ‘ਚੋਂ ਕਾਪੀਆਂ ਹਾਸਲ ਕਰ ਕੇ ਜਿੰਨੀ ਮਰਜ਼ੀ ਭਰਤੀ ਕਰ ਲਵੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਦਲ ਦਾ ਨਾਮ ਵਰਤ  ਕੇ ਜਾਅਲੀ ਭਰਤੀ ਸ਼ੁਰੂ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧੋਖਾ ਦੇ ਰਹੇ ਹਨ। ਇਸ ਭਰਤੀ ਬਾਰੇ ਬੋਲਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਅਕਾਲੀ ਦਲ ਦੀ ਨਹੀਂ ਜਪਾਨੀ ਦਲ ਦੀ ਭਰਤੀ ਕਰ ਰਹੇ ਹਨ।

ਸ. ਭੂੰਦੜ ਨੇ ਕਿਹਾ ਕਿ ਦੇਸ਼ ਵਿੱਚ ਹੋਣ ਵਾਲੀ ਨਵੀਂ ਚੋਣ ਹੱਦਬੰਦੀ ‘ਤੇ ਚਰਚਾ ਲਈ ਤਾਮਿਲਨਾਡੂ ਵਿਖੇ ਹੋਣ ਵਾਲੀ ਵੱਖ- ਵੱਖ ਪਾਰਟੀਆਂ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋ ਆਪਣਾ ਪੱਖ ਰੱਖੇਗਾ।

 

Share

Surrey Newton Area Shooting: Gunfire Damages Outbuilding

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News