• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਰਵਨੀਤ ਬਿੱਟੂ ਬਣੇ ਮੋਦੀ ਸਰਕਾਰ ਵਿੱਚ ਮੰਤਰੀ !

https://www.surreynewsbc.com/wp-content/uploads/2024/06/64BFC787-F1E0-4C6B-AFDD-89C92F270E85.jpeg
Staff Report
June 9, 2024 7:44am

ਲੁਧਿਆਣਾਂ – ਲੋਕ ਸਭਾ ਹਲਕਾ ਲੁਧਿਆਣਾਂ ਤੋਂ ਚੋਣ ਹਾਰਨ ਵਾਲੇ ਭਾਜਪਾ ਵਿੱਚ ਨਵੇੱ-ਨਵੇੱ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂ ਰਵਨੀਤ ਬਿੱਟੂ ਨੂੰ ਮੋਦੀ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣਾਇਆ  ਗਿਆ ਹੈ । ਭਾਰਤ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਦੀ ਸਿਫਾਰਸ਼ ‘ਤੇ ਰਵਨੀਤ ਬਿੱਟੂ ਦੇ ਨਾਮ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।

ਅੱਜ ਦਿੱਲੀ ਵਿਖੇ ਟ੍ਰੈਫਿਕ ਜਾਮ ਵਿੱਚ ਫਸੇ ਰਵਨੀਤ ਬਿੱਟੂ ਮਸਾਂ ਭੱਜ ਕੇ ਮੌਕੇ ਦੇ ਮੌਕੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ ।

ਲੁਧਿਆਣਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਰਵਨੀਤ ਬਿੱਟੂ ਉਨ੍ਹਾਂ ਦੇ ਪਿਛਲੇ ਪੰਜ ਸਾਲ ਤੋਂ ਦੋਸਤ ਬਣੇ ਹੋਏ ਹਨ। ਉਨ੍ਹਾ ਕਿਹਾ ਸੀ ਕਿ ਰਵਨੀਤ ਬਿੱਟੂ ਨੂੰ ਜਿਤਾ ਕੇ ਸੰਸਦ ਭੇਜੋ , ਮੈਂ ਇਸ ਨੂੰ ‘ਵੱਡਾ ਬੰਦਾ’ ਬਣਾਵਗਾਂ। ਰਵਨੀਤ ਬਿੱਟੂ ਕਾਂਗਰਸ ਦੇ ਤੇਜ਼ ਤਰਾਰ ਆਗੂ ਰਾਜਾ ਵੜਿੰਗ ਕੋਲੋਂ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ। ਕਾਂਗਰਸ ਪਾਰਟੀ ਵੱਲੋਂ ਦਲ ਬਦਲੀ ਲਈ ਨਿਸ਼ਾਨਾਂ ਬਣਾਏ ਜਾਣ ਦੇ ਬਾਵਜੂਦ ਬਿੱਟੂ ਲੁਧਿਆਣਾ ਦੇ ਸ਼ਹਿਰੀ ਹਲਕਿਆਂ ਵਿੱਚ ਵਾਧੂ ਵੋਟਾਂ ਲੈਣ ਵਿੱਚ ਕਾਮਯਾਬ ਰਹੇ ਸਨ।

ਪਧਾਨ ਮੰਤਰੀ ਦਫ਼ਤਰ ਵੱਲੋਂ ਸੱਦਾ ਮਿਲਣ ਮਗਰੋਂ ਉਨ੍ਹਾਂ ਕਿਹਾ, “ਮੈਨੂੰ ਹਾਰਨ ਤੋਂ ਬਾਅਦ ਚੁਣਿਆ ਗਿਆ ਹੈ, ਮੇਰੇ ਉੱਤੇ ਭਰੋਸਾ ਕੀਤਾ ਗਿਆ ਹੈ ਕਿ ਇਹ ਬੰਦਾ ਚੰਗੇ ਦਿਨ ਲਿਆ ਸਕਦਾ ਹੈ।”

ਉਨ੍ਹਾਂ ਕਿਹਾ, “ਮੇਰਾ ਕੰਮ ਪੁਲ਼ ਬਣਨ ਦਾ ਹੋਵੇਗਾ। ਮੈਂ ਕਿਸਾਨਾਂ ,ਮਜ਼ਦੂਰਾਂ , ਸਮੇਤ ਸਮਾਜ ਦੇ ਹਰ ਤਬਕੇ ਲਈ ਚੰਗੇ ਕੰਮ ਕਰਾਂਗਾਂ” ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰੀ ਭਾਜਪਾ ਨੂੰ ਵੱਡੀ ਸਫਲਤਾ ਮਿਲੀ ਹੈ। ਸਾਡਾ ਨਿਸ਼ਾਨਾਂ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਹੈ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...