• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਚਾਇਤ ਚੋਣ ਹਿੰਸਾ: ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ !

https://www.surreynewsbc.com/wp-content/uploads/2024/10/DEAA7F66-C13B-4B03-B91D-03C24581BA8E.jpeg
ਸਟਾਫ਼ ਰਿਪੋਰਟ
October 7, 2024 9:29am

ਪੱਟੀ- ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਪੈਣ ਤੋਂ ਪਹਿਲਾਂ ਹੀ ਭੈੜੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਚਾਇਤ ਚੋਣਾਂ ਲਈ ਦਾਅਵੇਦਾਰਾਂ ਵੱਲੋਂ ਦਾਖ਼ਲ ਕੀਤੇ ਗਏ ਕਾਗਜ਼ਾਂ ਦੀ ਪੜਤਾਲ ਹੋ ਚੁੱਕੀ ਹੈ। ਸਰਪੰਚ ਅਤੇ ਪੰਚ ਦੇ ਅਹੁਦੇ ਲਈ ਖੜੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋ ਚੁੱਕੇ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪੰਚਾਇਤਾਂ ਦੀ ਚੋਣ ਸਰਬ ਸੰਮਤੀ ਨਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਆਪਣੇ ਪਿੰਡ ਸਤੌਜ ਦਾ ਸਰਪੰਚ ਵੀ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਹੈ । ਪੰਜਾਬ ਦੇ ਹੋਰ ਵੀ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਸਰਬ ਸੰਮਤੀ ਹੋ ਗਈ ਹੈ। ਜਿੱਥੇ ਇੱਕ ਪਾਸੇ ਸਰਬ ਸੰਮਤੀ ਹੋ ਜਾਣ ‘ਤੇ ਸਾਰਾ ਪਿੰਡ ਸ਼ੁਕਰ ਮਨਾਉਂਦਾ ਹੈ ਉੱਥੇ ਕਈ ਵਾਰ ਸਰਬਸੰਮਤੀ ਨਾਲ ਹੋਈ ਚੋਣ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪੈਂਦੀ ਹੈ। ਪੰਜਾਬ ਦੇ ਮਾਝਾ ਇਲਾਕੇ ‘ਚੋਂ ਖ਼ਬਰ ਆਈ ਹੈ ਜਿੱਥੇ ਸਰਬ ਸੰਮਤੀ ਨਾਲ ਚੁਣੀ ਗਈ ਮਹਿਲਾ ਸਰਪੰਚ ਦੇ ਧੜੇ ਦੇ ਇੱਕ ਨੌਜਵਾਨ ਰਾਜਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਾਜਵਿੰਦਰ ਸਿੰਘ ਤਰਨਤਾਰਨ ਦੇ ਪੱਟੀ ਨੇੜਲੇ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਦਾ ਰਹਿਣ ਵਾਲਾ ਸੀ । ਪਿੰਡ ਦੀ ਸਰਪੰਚੀ ਦੀ ਚੋਣ ਸਰਬ ਸੰਮਤੀ ਨਾਲ ਹੋ ਜਾਣ ਮਗਰੋਂ  ਜਦੋਂ ਉਹ ਬਲਾਕ ਪੱਟੀ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਰਸਤੇ ਵਿੱਚ ਉਸਦੀ ਕਾਰ ਘੇਰ ਲਈ ਗਈ । ਕਾਲੀ ਵਰਨਾ ਕਾਰ ‘ਤੇ ਸਵਾਰ ਹੋ ਕੇ ਖੁਸ਼ੀਆਂ ਮਨਾਉਂਦੇ ਆ ਰਹੇ ਰਾਜਵਿੰਦਰ ਸਿੰਘ ‘ਤੇ ਸਾਥੀਆਂ ਦੀ ਕਾਰ ਨੂੰ ਮੋਟਰਸਾਇਕਲ ਸਵਾਰਾਂ ਨੇ ਰੋਕ ਲਿਆ , ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਕਤਲ ਦੀ ਵਰਾਦਾਤ ਨੂੰ ਅੰਜ਼ਾਂਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੀੜ੍ਹਤ ਨੌਜਵਾਂਨ ਪਿਛਲੇ ਤਿੰਨ ਕੁ ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਕਾਫ਼ੀ ਨੇੜੇ ਹੋਇਆ ਦੱਸਿਆ ਜਾ ਰਿਹਾ ਸੀ । ਇਸ ਘਟਨਾਂ ਮਗਰੋਂ ‘ਆਪ’ ਆਗੂ ਮਾਲਵਿੰਦਰ ਸਿੰਘ ਕੰਗ ਨੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੋਸ਼ੀ ਹਮਲਾਵਰਾਂ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕਰਦਿਆਂ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Share

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News