• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ ਨਦੀਮ ਪਰਮਾਰ ਨੂੰ ਨਿੱਘੀ ਸ਼ਰਧਾਂਜਲੀ

https://www.surreynewsbc.com/wp-content/uploads/2025/05/43141cbd-8109-4955-9754-10d86cd8870b.jpeg
ਸਟਾਫ਼ ਰਿਪੋਰਟ
May 5, 2025 8:47am

ਚਿੱਲਾਵੈਕ – ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ ਚਾਰ ਮਈ  ਨੂੰ ਚਿੱਲਾਵੈਕ ਸ਼ਹਿਰ ਵਿਖੇ ਭਰਵੇਂ ਇਕੱਠ ਵਿੱਚ ਮਰਹੂਮ ਸ਼ਾਇਰ/ ਨਾਵਲਕਾਰ ਨਦੀਮ ਪਰਮਾਰ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਲਗਭਗ ਤਿੰਨ ਘੰਟੇ ਚੱਲੇ ਪ੍ਰੋਗਰਾਮ ਦੌਰਾਨ ਸਭ ਸਾਹਿਤਕਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਜੀਵਨ ਕਾਲ ਅਤੇ ਪ੍ਰਾਪਤੀਆਂ ਨੂੰ ਯਾਦ ਕੀਤਾ।
ਨਰਿੰਦਰ ਭਾਗੀ, ਸ਼ਸ਼ੀ ਲਤਾ ਵਿਰਕ ਜੀ ਨੇ ਨਦੀਮ ਪਰਮਾਰ ਦੀਆਂ ਗ਼ਜ਼ਲਾਂ ਨੂੰ ਤਰੰਨੁਮ ਵਿੱਚ ਪੇਸ਼ ਕੀਤਾ। ਅਸੀਮ ਪਰਮਾਰ ਦੇ ਉਰਦੂ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਸਲਾਹਿਆ। ਸਤਵੰਤ ਪੰਧੇਰ ਨੇ ਨਿੱਘੀ ਸ਼ਰਧਾਂਜਲੀ ਦਿੰਦਿਆਂ ਨਦੀਮ ਸਾਹਿਬ ਦੀ ਜ਼ੁਬਾਨੀ ਰਿਕਾਰਡਿੰਗ ਸੁਣਾ ਕੇ ਹਾਲ ਵਿੱਚ ਮਾਹੌਲ ਨੂੰ ਭਾਵਕ ਕੀਤਾ। ਪਰਵੇਜ਼ ਸੰਧੂ ਖ਼ਾਸ ਤੌਰ ਤੇ ਅਮਰੀਕਾ ਤੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੀ ਅਤੇ ਉਹਨਾਂ ਨਾਲ ਲੰਬੀ ਸਾਂਝ ਦੀਆਂ ਯਾਦਾਂ ਤਾਜ਼ਾ ਕੀਤੀਆਂ।
ਪਰਿਵਾਰ ਵਲੋਂ ਓਹਨਾ ਦੇ ਪੁੱਤਰ ਬਿਮਲ ਪਰਮਾਰ ਨੇ ਓਹਨਾ ਦੀ ਜੀਵਨ ਜਾਚ ਤੇ ਰੌਸ਼ਨੀ ਪਾਈ ਅਤੇ ਓਹਨਾ ਦੀ ਭੈਣ ਹਰਮਿੰਦਰ ਕੌਰ ਨੇ ਨਦੀਮ ਸਾਹਿਬ ਦੀ ਗਜ਼ਲ ਗਾ ਕੇ ਉਹਨਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ।
ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਡਾ ਗੁਰਵਿੰਦਰ ਸਿੰਘ ਧਾਲੀਵਾਲ, ਡਾ ਕੁਲਦੀਪ ਚਾਹਲ, ਆਸ਼ਾ ਪਰਮਾਰ, ਸੁਰਜੀਤ ਪਰਮਾਰ, ਰੁਤਨੈਸ਼ ਪਰਿਹਾਰ, ਕਮਲਜੀਤ ਡਡਵਾਲ, ਗੁਰਮੀਤ ਡਡਵਾਲ, ਨਗਿੰਦਰ ਢਿੱਲੋਂ, ਬਲਵਿੰਦਰ ਢਿੱਲੋਂ, ਹਰਭਜਨ ਹਾਂਸ, ਹਰਬੰਸ ਬਰਾੜ, ਮਹਿਤਾਬ ਸਿੰਘ, ਹਰਲੀਨ ਕੌਰ, ਡਾ ਜੱਸ ਮਲਕੀਤ, ਨਿਰਮਲ ਗਿੱਲ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਰਾਜਵੰਤ ਰਾਜ, ਸੁਖਵਿੰਦਰ ਚੋਹਲਾ, ਬਲਦੀਸ਼ ਕੌਰ, ਸ਼ਸ਼ੀ ਲਤਾ ਵਿਰਕ, ਸਤਵੰਤ ਪੰਧੇਰ, ਕਰਨ ਬਾਠ, ਸੁੱਖੀ ਢਿੱਲੋਂ, ਹਸਨਦੀਪ ਸਿੰਘ, ਪਰਵੇਜ਼ ਸੰਧੂ, ਜੀਵਨ ਚਾਹਲ, ਨਰਿੰਦਰ ਭਾਗੀ ਅਤੇ ਕਈ ਹੋਰ ਨਾਮਵਰ ਕਲਮਾਂ ਪਹੁੰਚੀਆਂ।
ਨਦੀਮ ਪਰਮਾਰ ਜੀ ਦੀ ਹਮਸਫ਼ਰ ਬੀਬੀ ਸੁਰਜੀਤ ਕੌਰ ਨੂੰ ਮੰਚ ਵਲੋਂ ਸੁੰਦਰ ਫੁਲਕਾਰੀ ਅਤੇ ਪਲੇਕ ਨਾਲ਼ ਸਨਮਾਨਤ ਕੀਤਾ ਗਿਆ ਜਿਸ ਨੂੰ ਲੈਣ ਮੌਕੇ ਉਹ ਕਾਫ਼ੀ ਭਾਵੁਕ ਹੋ ਗਏ ਸਨ। ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਨਦੀਮ ਪਰਮਾਰ ਜੀ ਦੇ ਘਾਟੇ ਨਾਲ ਹਾਲ ਵਿੱਚ ਹਰ ਅੱਖ ਨਮ ਹੋ ਗਈ ।
ਮੰਚ ਦਾ ਸੰਚਾਲਨ ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਸਰਪ੍ਰਸਤ ਹਰਕੀਰਤ ਚਾਹਲ ਨੇ ਬਾਖੂਬੀ ਕੀਤਾ। ਉਹਨਾਂ ਨੇ ਨਦੀਮ ਸਾਹਿਬ ਦੀਆਂ ਲਿਖਤਾਂ ਬਾਰੇ ਗੱਲ ਦੇ ਨਾਲ ਨਾਲ ਉਹਨਾਂ ਸੰਗ ਬਿਤਾਏ ਅੰਤਮ ਪਲਾਂ ਨੂੰ ਵੀ ਸਾਝਾਂ ਕੀਤਾ। ਉਹਨਾਂ ਦੀਆਂ ਕਈ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਸੁਰਿੰਦਰ ਬਰਾੜ ਦਾ ਨਦੀਮ ਸਾਹਿਬ ਬਾਰੇ ਲਿਖਿਆ ਲੇਖ ਵੀ ਹਰਕੀਰਤ ਚਾਹਲ ਨੇ ਪੜ੍ਹ ਕੇ ਸੁਣਾਇਆ।
ਇਕ ਮਹਾਨ ਸਾਹਿਤਕਾਰ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਯਾਦਗਾਰੀ ਹੋ ਨਿੱਬੜੀ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News