• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੀ ਰਾਜਨੀਤੀ ਗਰਮਾਈ,ਨਸ਼ਿਆਂ ਨੇ ਪਿਛਲੇ 15 ਦਿਨਾਂ ਵਿੱਚ 15 ਘਰਾਂ ਵਿੱਚ ਸੱਥਰ ਵਿਛਾਏ!

https://www.surreynewsbc.com/wp-content/uploads/2024/06/10F60DB6-8930-4BE9-95F5-1EA99B74B48A.jpeg
ਗੁਰਬਾਜ ਸਿੰਘ ਬਰਾੜ
June 16, 2024 3:03pm

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਣ ਦਾ ਯਤਨ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦੇ ਹੋਏ ਕਿਹਾ, “ ਭਗਵੰਤ ਮਾਨ ਜੀ ! ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾ ਹੋਈਆਂ ਸਨ ਤਾਂ ਤੁਸੀਂ ਸਰਕਾਰ ਵਜੋਂ ਕੰਮ ਕਰਨ ਦੀ ਥਾਂ ‘ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ। ਹੁਣ ਫਿਰ ਅਜਿਹੀਆਂ ਹੀ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ 14 ਦਿਨਾਂ ਵਿਚ 14 ਮੌਤਾਂ ਨਸ਼ੇ ਨਾਲ ਹੋ ਗਈਆਂ। ਸਾਡੀ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਇਓ, ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਹਨ ਤੇ ਹਰ ਰੋਜ਼ ਕਰਦੇ ਹਨ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ, ਨਾਟਕ ਨਾ ਕਰੋ ! ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੋ।”

ਸੁਨੀਲ ਜਾਖੜ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ‘ਆਪ’ ਪੰਜਾਬ ਦੇ ਬੁਲਾਰੇ ਅਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਐਮ.ਪੀ. ਮਲ਼ਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜੀ ਗਈ ਹੈ। ਉਹਨਾਂ ਕਿਹਾ ਕਿ ਗੁਜਰਾਤ ਅਤੇ ਮਹਾਂਰਾਸ਼ਟਰ ਦੀਆਂ ਭਾਜਪਾ ਸਰਕਾਰਾਂ ਹੀ ਪੰਜਾਬ ਨੂੰ ਨਸ਼ੇ ਭੇਜ ਰਹੀਆਂ ਹਨ। ਕੰਗ ਨੇ ਸੁਆਲ ਖੜਾ ਕੀਤਾ ਕਿ ਇਹਨਾਂ ਸੂਬਿਆਂ ਵੱਲੋਂ ਨਸ਼ਿਆਂ ਖ਼ਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਤੋਂ ਹੀ ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ ਹੋਣਾ ਸ਼ੁਰੂ ਹੋਇਆ।

ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕਿ ਸਿਆਸਤ ਉਸ ਵੇਲੇ ਹੋਰ ਗਰਮਾ ਗਈ ਜਦੋਂ ਲੁਧਿਆਣਾ ਤੋਂ ਐਮ.ਪੀ. ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਸ਼ਬਦੀ ਜੰਗ ਵਿੱਚ ਕੁੱਦ ਪਏ। ਰਾਜਾ ਵੜਿੰਗ ਨੇ ਅਖ਼ਬਾਰੀ ਸੁਰਖ਼ੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਕਦੇ ਤਿੰਨ ਮਹੀਨੇ ਵਿੱਚ ਕਦੇ 6 ਮਹੀਨੇ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅੱਜ ਦੇ ਅਖ਼ਬਾਰ ਦੀ ਪਹਿਲੀ ਸੁਰਖੀ ਹੀ ਸੱਚ ਬਿਆਨ ਕਰ ਰਹੀ ਹੈ। ਇਸ ਨਸ਼ੇ ਦੀ ਹਨੇਰੀ ਨੂੰ ਠੱਲਣ ਲਈ ਕੋਈ ਅਸਲ ਯੋਜਨਾ ਜਾਂ ਰੋਡਮੈਪ ਬਣਾਉਣ ਦੀ ਲੋੜ ਹੈ। ਇੱਕਲੀਆਂ ਗੱਲਾਂ ਨਾਲ ਇਸਦਾ ਹੱਲ ਨਹੀਂ ਹੋਣਾ। ਪਿਛਲੇ 15 ਦਿਨਾਂ ਵਿੱਚ 15 ਮੌਤਾਂ ਹੋਣੀਆਂ ਦਿਲ ਨੂੰ ਝੰਜੋੜਨ ਵਾਲੀ ਖ਼ਬਰ ਹੈ। ਭਗਵੰਤ ਮਾਨ ਜੀ ਜ਼ਰੂਰਤ ਹੈ ਇਸ ਦਾ ਹੱਲ ਕੱਢਣ ਦੀ ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ ।”

ਇਸੇ ਦਰਮਿਆਨ ਬਠਿੰਡਾ ਤੋਂ ਚੌਥੀ ਵਾਰ ਐਮ.ਪੀ. ਬਣੀ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਮੁੱਦੇ ‘ਤੇ ਪਿਛਲੀ ਕਾਂਗਰਸ ਅਤੇ ਮੋਯੂਦਾ ‘ਆਪ’ ਸਰਕਾਰ ਦੇ ਕਾਰਜਕਾਲ ਤੇ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ , “ਪਿਛਲੇ ਸੱਤ ਸਾਲਾਂ ਤੋਂ ਕਾਂਗਰਸ ਤੇ ਭਗਵੰਤ ਮਾਨ ਦੀ ਆਪ ਸਰਕਾਰ ਸੱਤਾ ‘ਤੇ ਕਾਬਜ਼ ਹੈ, ਜਿਸ ਦੌਰਾਨ ਕਰਜ਼ਾ, ਨਸ਼ੇ, ਕਤਲ, ਲੁੱਟਾਂ ਖੋਹਾਂ ਤੇ ਬੇਅਦਬੀਆਂ ਦਾ ਸਿਲਸਿਲਾ ਪੰਜਾਬ ਵਿੱਚ ਸਿਖ਼ਰਾਂ ‘ਤੇ ਹੈ । ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੋਈ ਖੇਤੀਬਾੜੀ ਸੁਧਾਰ, ਕੋਈ ਉਦਯੋਗ, ਨੌਜਵਾਨਾਂ ਲਈ ਰੋਜ਼ਗਾਰ ਦੇ ਕੋਈ ਸਾਧਨ ਪੈਦਾ ਨਹੀਂ ਕੀਤੇ ਗਏ, ਜੇ ਕਾਂਗਰਸ ਤੇ ਆਪ ਪਾਰਟੀ ਨੇ ਪਿਛਲੇ ਸੱਤ ਸਾਲਾਂ ਵਿੱਚ ਕੁੱਝ ਕੀਤਾ ਹੈ ਤਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦਾ ਕੰਮ ਕੀਤਾ ਹੈ।”

ਚੇਤੇ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਗੁਟਕਾ ਹੱਥ ਵਿੱਚ ਫੜ ਕੇ ਚਾਰ ਹਫ਼ਤਿਆਂ ਵਿੱਚ ‘ਨਸ਼ਿਆਂ ਦਾ ਲੱਕ ਤੋੜਣ’ ਦੀ ਸਹੁੰ ਖਾ ਕੇ  ਸੱਤਾ ਵਿੱਚ ਆਏ ਸਨ ਪਰੰਤੂ ਸੂਬੇ ਵਿੱਚ ਨਸ਼ਿਆਂ ਦਾ ਬੋਲਬਾਲਾ ਪਹਿਲਾਂ ਵਾਂਗ ਹੀ ਕਾਇਮ ਰਿਹਾ।  ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੀ ਜੜ੍ਹ ਪੁੱਟਣ ਅਤੇ ਸੂਬੇ ਨੂੰ ਮੁੜ ਤੋਂ ‘ਰੰਗਲਾ ਪੰਜਾਬ’ ਬਣਾਉਣ ਦੀਆਂ ਟਾਹਰਾਂ ਮਾਰਦੇ ਰਹਿੰਦੇ ਹਨ ਪਰੰਤੂ ਆਏ ਦਿਨ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਆਂਉਦੀਆਂ ਰਹਿੰਦੀਆਂ ਹਨ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News