• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday August 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਟਰੰਪ ਨੇ ਕੈਨੇਡਾ ‘ਤੇ ਟੈਰਿਫ਼ ਲਗਾਉਣ ਤੋਂ ਫ਼ਿਲਹਾਲ ਟਾਲਾ ਵੱਟਿਆ, ਪੜ੍ਹੋ ਰਾਸ਼ਟਰਪਤੀ ਟਰੰਪ ਦੇ ਪਹਿਲੇ ਦਿਨ ਦੇ ਭਾਸ਼ਣ ਦੀਆਂ ਮੁੱਖ ਗੱਲਾਂ

https://www.surreynewsbc.com/wp-content/uploads/2025/01/IMG_9030.jpeg
ਗੁਰਬਾਜ ਸਿੰਘ ਬਰਾੜ
January 20, 2025 1:35pm
ਵਾਸ਼ਿੰਗਟਨ ਡੀ.ਸੀ. – ਬਹੁਚਰਚਿਤ ਸਿਆਸੀ ਆਗੂ ਅਤੇ ਉੱਘੇ ਕਾਰੋਬਾਰੀ ਡੋਨਾਲਡ ਟਰੰਪ ਨੇ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ ।ਟਰੰਪ ਨੇ ਚਾਰ ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦਫ਼ਤਰ ‘ਚ ਵਾਪਸੀ ਕੀਤੀ ਹੈ।
ਟਰੰਪ ਦੇ ਅਹੁਦਾ ਸੰਭਾਲਣ ਮੌਕੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ ਬਤੌਰ ਅਮਰੀਕੀ ਸਦਰ ਆਪਣੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਅਮਰੀਕਾ ਵਾਸੀਆਂ ਦੇ ਮਾੜੇ ਦਿਨ ਹੁਣ ਪੁੱਗ ਗਏ ਹਨ ਅੱਜ ਤੋਂ ਅਮਰੀਕਾ ਦੇ ਨਵੇਂ ਸੁਨਹਿਰੀ ਦੌਰ ਦੀ ਸ਼ੁਰੂਆਤ ਹੋ ਗਈ ਹੈ। ਟਰੰਪ ਮੁਤਾਬਕ ਹੁਣ ਅਮਰੀਕੀ ਲੋਕਾਂ ਨੂੰ ਪਹਿਲ ਮਿਲੇਗੀ ਕੋਈ ਵੀ ਸਾਡਾ ਨਾਜਾਇਜ਼ ਫਾਇਦਾ ਨਹੀਂ ਉਠਾ ਸਕੇਗਾ।ਟਰੰਪ ਨੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਐਂਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਹੈ।
ਟਰੰਪ ਨੇ ਕਿਹਾ ਕਿ ਅੱਜ ਤੋਂ ਅਮਰੀਕਾ ਵਿੱਚ ਸਿਰਫ ਦੋ ਹੀ ਸੈਕਸ ਹਨ , ਨਰ ਅਤੇ ਮਾਦਾ ! ਟਰੰਪ ਦੇ ਇਸ ਬਿਆਨ ਤੋਂ ਬਾਅਦ ਦੁਨੀਆ ਭਰ ਵਿੱਚ ਚਰਚਾ ਛਿੜ ਗਈ ਹੈ। ਟਰੰਪ ਨੇ ‘ਪੈਰਿਸ ਜਲਵਾਯੂ ਸਮਝੌਤੇ’ ਵਿੱਚੋਂ ਵੀ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਟਰੰਪ ਜਲਵਾਯੂ ਤਬਦੀਲੀਆਂ ਨੂੰ ਅਫ਼ਵਾਹ ਸਮਝਦਾ ਹੈ । ਉਨ੍ਹਾਂ ਕਿਹਾ ਕਿ ਮੈਂ ਰੱਬੀ ਮਿਹਰ ਸਦਕਾ ਬਚ ਗਿਆ, ਮੈਨੂੰ ਖਤਮ ਕਰਨ ਵਾਲਿਆਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਯਾਦ ਰਹੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਮੌਕੇ ਟਰੰਪ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਇੱਕ ਗੋਲੀ ਪੁੜਪੁੜੀ ਦੇ ਐਨ ਕੋਲ ਦੀ ਟਰੰਪ ਦਾ ਕੰਨ ਚੀਰਦੀ ਹੋਈ ਲੰਘ ਗਈ ਸੀ ।
ਟਰੰਪ ਵੱਲੋ ਦਿੱਤੇ ਜਾ ਰਹੇ ਭਾਸ਼ਨ ਨੂੰ ਕੈਨੇਡਾ ਦੇ ਲੋਕ ਸਾਹ ਰੋਕ ਕੇ ਸੁਣ ਰਹੇ ਸਨ। ਟਰੰਪ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਉੱਪਰ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਦਬਕਾ ਮਾਰਦਾ ਆ ਰਿਹਾ ਸੀ ਪਰੰਤੂ ਅੱਜ ਪਹਿਲੇ ਦਿਨ ਅਜਿਹਾ ਕੋਈ ਹੁਕਮ ਨਹੀਂ ਚਾੜ੍ਹਿਆ ਗਿਆ। ਅਜਿਹੇ ਵਿੱਚ ਫ਼ਿਲਹਾਲ ਕੈਨੇਡੀਅਨ ਰਾਹਤ ਮਹਿਸੂਸ ਕਰ ਰਹੇ ਹਨ ।
ਟਰੰਪ ਨੇ ਕਿਹਾ ਕਿ ‘ਮੈਕਸੀਕੋ ਦੀ ਖਾੜੀ’ ਦਾ ਨਾਮ ਬਦਲ ਕੇ ‘ਅਮਰੀਕਾ ਦੀ ਖਾੜੀ’ ਰੱਖਿਆ ਜਾਵੇਗਾ। ਅਮਰੀਕਾ ਫਿਰ ਤੋਂ ਪਨਾਮਾ ਨਦੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਵੇਗਾ ।ਸਪੇਸ ਵਿੱਚ ਅਮਰੀਕਾ ਦੀ ਸਰਦਾਰੀ ਕਾਇਮ ਰੱਖਣ ਲਈ ਜਲਦੀ ਹੀ ਮੰਗਲ਼ ਗ੍ਰਹਿ ਉੱਤੇ ਅਮਰੀਕਾ ਦਾ ਝੰਡਾ ਲਹਿਰਾਇਆ ਜਾਵੇਗਾ । ਅਮਰੀਕਾ ਇੱਕ ਵਾਰ ਫਿਰ ਤੋਂ ਵਸਤਾਂ ਦੇ ਨਿਰਮਾਣ ਕਰਨ ਵਿੱਚ ਮੋਹਰੀ ਮੁਲਕ ਬਣੇਗਾ। ਉਨ੍ਹਾਂ ਧਰਤੀ ਹੇਠਲੇ ਖਣਿਜ ਪਦਾਰਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਤਰਲ ਸੋਨਾ’ ਸਾਡੇ ਪੈਰਾਂ ਹੇਠਾਂ ਹੈ।ਟਰੰਪ ਨੇ ਭਰੋਸਾ ਦਿਵਾਇਆ ਕਿ ਹੁਣ ਅਮਰੀਕੀਆਂ ਦਾ ਦੁਨੀਆਂ ਭਰ ਵਿੱਚ ਸਤਿਕਾਰ ਵਧੇਗਾ।

 ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦੀ ਸੂਚੀ ਵਿੱਚ ਦੁਨੀਆਂ ਭਰ ਦੇ ਚੋਟੀ ਦੇ ਆਗੂ,ਗਾਇਕ,ਕਲਾਕਾਰ,ਕਾਰੋਬਾਰੀ, ਅਤੇ ਪਰਿਵਾਰਕ ਮੈਂਬਰ ਸ਼ਾਮਲ ਸਨ।
ਖੁਦ ਨੂੰ ਟਰੰਪ ਦਾ ਨੇੜਲਾ ਮਿੱਤਰ ਦੱਸਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ ।
Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News