• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ ਨਹੀਂ ਰਹੇ

https://www.surreynewsbc.com/wp-content/uploads/2025/03/b38195df-fa73-4d8c-b4d6-77c5d54d3270.jpeg
ਡਾ. ਗੁਰਵਿੰਦਰ ਸਿੰਘ ਧਾਲੀਵਾਲ
March 30, 2025 8:42am

ਜਲੰਧਰ – ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ ਅੱਜ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਕਹਾਣੀਆਂ ਨਾਲ ਪ੍ਰੇਮ ਪ੍ਰਕਾਸ਼ ਨੇ ਮਾਂ ਬੋਲੀ ਦਾ ਖਜ਼ਾਨਾ ਮਾਲਾ-ਮਲ ਕੀਤਾ। ਅਨੇਕਾਂ ਬਾਕਮਾਲ ਕਹਾਣੀਆਂ ਦੇ ਨਾਲ-ਨਾਲ ਕਚਕੜੇ, ਨਮਾਜ਼ੀ, ਸਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਆਦਿ ਕਹਾਣੀ ਸੰਗ੍ਰਹਿਆਂ ਅਤੇ ‘ਬੰਦੇ ਅੰਦਰ ਬੰਦੇ’ ਤੇ ‘ਆਤਮ ਮਾਯਾ’ ਸਵੈ-ਜੀਵਨੀਆਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
1932 ਈ. ਵਿੱਚ ਖੰਨਾ (ਲੁਧਿਆਣਾ) ਵਿਖੇ ਪਿਤਾ ਸ੍ਰੀ ਰਾਮ ਪ੍ਰਸ਼ਾਦ ਅਤੇ ਮਾਤਾ ਸ੍ਰੀਮਤੀ ਦਇਆ ਵੰਤੀ ਦੀ ਕੁੱਖੋਂ ਪੈਦਾ ਹੋਏ ਇਸ ਕਹਾਣੀਕਾਰ ਨੂੰ “ਕੁਝ ਅਣਕਿਹਾ ਵੀ” ਨਾਂ ਦੀ ਕਹਾਣੀ-ਸੰਗ੍ਰਹਿ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਪ੍ਰੇਮ ਪ੍ਰਕਾਸ਼ ਅੱਜਕਲ ਮੋਤਾ ਸਿੰਘ ਨਗਰ ਜਲੰਧਰ ਵਿਖੇ ਰਹਿੰਦੇ ਸਨ, ਜਿੱਥੇ ਉਹਨਾਂ ਨੇ ਅੱਜ ਆਖਰੀ ਸਵਾਸ ਲਏ। ਸਥਾਨਕ ਅਦਬੀ ਜਗਤ ਵੱਲੋਂ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News