• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

…ਤੇ ਹੁਣ “ਪ੍ਰਧਾਨ ਮੰਤਰੀ” ਲੜਨਗੇ ਗਿੱਦੜਬਾਹਾ ਤੋਂ ਚੋਣ !

https://www.surreynewsbc.com/wp-content/uploads/2024/06/BBFCC915-188E-4094-8652-9B02D29D0436.jpeg
ਗੁਰਬਾਜ ਸਿੰਘ ਬਰਾੜ
June 25, 2024 9:52am

ਗਿੱਦੜਬਾਹਾ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅਮ੍ਰਿੰਤਪਾਲ ਸਿੰਘ ਦੇ ਲੋਕ  ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਅਤੇ ਜਿੱਤਣ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀ ਭਗਵੰਤ ਸਿੰਘ ਉਰਫ਼ “ਪ੍ਰਧਾਨ ਮੰਤਰੀ” ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ੍ਹਨਗੇ?

ਸ਼ੋਸ਼ਲ ਮੀਡੀਆ ‘ਤੇ ਚਰਚਿਤ ਰਹੇ “ਪ੍ਰਧਾਨ ਮੰਤਰੀ” ਬਾਜੇਕੇ ਅਮ੍ਰਿੰਤਪਾਲ ਸਿੰਘ ਦੇ ਨਾਲ ਆਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿੱਚ ਨਜ਼ਰਬੰਦ ਹਨ। ਅਜਨਾਲਾ ਥਾਣੇ ‘ਤੇ ਹਮਲਾ ਕਰਨ ਦੀ ਘਟਨਾ ਵਾਪਰਣ ਮਗਰੋਂ ਅਮ੍ਰਿੰਤਪਾਲ ਸਿੰਘ ਦੇ ਸਾਥੀ ਬਾਜੇਕੇ ਉੱਪਰ ਵੀ NSA ਲਗਾਇਆ ਹੋਇਆ ਹੈ।

ਇਸ ਘਟਨਾ ਦੇ ਵਾਪਰਣ ਮਗਰੋਂ ਪੁਲਸ ਨੇ ਬਾਜੇਕੇ ਨੂੰ ਭਜਾ ਭਜਾ ਕੇ ਫੜ੍ਹਿਆ ਸੀ, ਉਸਦੀ ਝੋਨੇ ਦੇ ਖੇਤਾਂ ਵਿੱਚ ਭੱਜੇ ਜਾਂਦੇ ਦੀ ‘ਪੁਲਸ ਪੈ ਗਈ…ਪੁਲਸ ਪੈ ਗਈ’ ਕਹਿੰਦੇ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅਮ੍ਰਿੰਤਪਾਲ ਸਿੰਘ ਦੇ ਜੇਲ਼੍ਹ ਵਿੱਚ ਬੈਠਿਆਂ ਹੀ ਲੋਕ ਸਭਾ ਦੀ ਚੋਣ ਜਿੱਤ ਜਾਣ ਮਗਰੋਂ ਉਸਦੇ ਸਾਥੀਆਂ ਦੇ ਹੋਂਸਲੇ ਬੁਲੰਦ ਹੋਏ ਹਨ। ਅਜਿਹੇ ਮਾਹੌਲ ਦੌਰਾਨ ਬਾਜੇਕੇ ਦੇ ਬੇਟੇ ਨੇ ਸ਼ੋਸਲ ਮੀਡੀਆ ‘ਤੇ ਇੱਕ ਭਾਵੁਕ ਅਪੀਲ ਕੀਤੀ ਹੈ। ਇੱਕ ਵੀਡੀਓ ਵਿੱਚ ਉਹਨਾਂ ਆਪਣੇ ਪਿਤਾ ਵੱਲੋਂ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਖੜ੍ਹੇ ਹੋਣ ਦਾ  ਐਲਾਨ ਕਰਦਿਆਂ ਉਸਨੂੰ ਵੀ ਅਮ੍ਰਿੰਤਪਾਲ ਸਿੰਘ ਵਾਂਗ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।

ਗਿੱਦੜਬਾਹਾ ਸੀਟ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਵੱਲੋ ਲੁਧਿਆਣਾ ਲੋਕ ਸਭਾ ਹਲਕੇ ਤੋਂ ਜਿੱਤਣ ਮਗਰੋਂ ਖਾਲੀ ਹੋਈ ਹੈ।

Share

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Surrey Police Service is investigating a shots fired incident

Canada to Increase Permanent Residence Application fee starting from April 30

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News