• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

“ਵਿਧੀ ਵਿਧਾਨ ਮੁਤਾਬਕ ਮੰਗੋ ਮੁਆਫ਼ੀ !” ਅਕਾਲੀ ਆਗੂ ਨੇ ਸੁਖਬੀਰ ਬਾਦਲ ਲਿਖਿਆ ਖੁੱਲ੍ਹਾ ਖ਼ਤ

https://www.surreynewsbc.com/wp-content/uploads/2024/06/A9756D23-F966-432A-9DFF-55CB8D144CE7.jpeg
Staff Report
June 13, 2024 7:16am

ਰਾਜਪੁਰਾ- ਸੀਨੀਅਰ ਅਕਾਲੀ ਆਗੂ ‘ਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਹੇਠਾਂ ਪੱਤਰ ਦਾ ਇੰਨ ਬਿੰਨ ਉਤਾਰਾ ਦਿੱਤਾ ਗਿਆ ਹੈ।

ਖੁੱਲਾ ਸੁਝਾਅ ਪੱਤਰ

ਵੱਲ:-
ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ।

ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ,

ਮੈ ਇਲੈਕਸਨ ਦੇ ਅਗਲੇ ਦਿੱਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਂਨੂੰ ਖੁੱਲੇ ਪੱਤਰ ਰਾਹੀ ਸੁਝਾਅ ਦੇਣੇ ਪੈ ਰਹੇ ਹਨ।
ਜੋ ਮੈਂ ਲਿਖ ਰਿਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ।
ਬੇਨਤੀ ਇਹ ਹੈ ਕਿ ਤੁਸੀ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਉ। ਜਿਸ ਵਿੱਚ

ਸ: ਬਲਵਿੰਦਰ ਸਿੰਘ ਭੁੰਦੜ ਕਨਵੀਨਰ,
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ
ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ
ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ
ਸ: ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ
ਸ੍ਰੀ ਐਨ ਕੇ ਸ਼ਰਮਾਂ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ
ਅਤੇ ਮੈੰਨੂੰ ਉਸ ਵਿੱਚ ਮੈਂਬਰ ਸਕੱਤਰ ਬਿੰਨਾਂ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ।
(ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਬਰ ਹੋਰ ਕੋਈ ਵੀ ਹੋ ਸਕਦੇ ਹਨ)
ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ 14 ਦਿਸੰਬਰ 2024 ਤੱਕ ਹੈ ਜਦੋ ਤੱਕ ਨਵੀ ਭਰਤੀ ਹੋਕੇ ਨਵੇ ਡੈਲੀਗੇਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ। ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸਨ ਲੜਨਾਂ, ਐਸਜੀਪੀਸੀ ਦੀਆਂ ਵੋਟਾਂ ਬਣਾਉਣਾਂ ਤੇ ਜੇਕਰ ਜਨਰਲ ਇਲੈਕਸਨ ਆਉਦੀ ਹੈ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਤੁਸੀ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁੱਕਮ ਕਰੇਗੀ ਮੈਂ ਪਹਿਰਾ ਦੇਵਾਂਗਾਂ।

ਦੂਸਰਾ ਜੋ ਅਸੀ ਮੁਆਫ਼ੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੰਗ ਚੁੱਕੇ ਹਾਂ ਮੈ ਉਸ ਸਮੇਂ 14 ਦਿਸੰਬਰ ਦੇ ਮੌਕੇ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖ਼ਤ ਲਾਵੇ ਉਹ ਨਿਮਾਣੇ ਸਿੱਖ ਤਰਾਂ ਭੁਗਤੀਏ ਪ੍ਰਮਾਤਮਾਂ ਭਲੀ ਕਰੇਗਾ।
ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰਾਂ ਇਹ ਸਲਾਹ ਵੀ ਉਸ ਸਮੇਂ ਨਹੀ ਮੰਨੀ ਗਈ।

ਪ੍ਰਧਾਨ ਜੀ ਹੁੱਣ ਵੀ ਗੱਲ ਉੱਥੇ ਹੀ ਖੜੀ ਹੈ ! ਸਾਡੇ ਨਾਲ ਪ੍ਰਮਾਤਮਾਂ ਰੁਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ।

ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ।

ਤੀਸਰਾ ਸੁਝਾਅ ਹੈ ਪਾਰਟੀ ਇੱਕ ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾਂ ਚੱਲ ਕੇ ਦੇਖ ਲਓ। ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿੱਲ ਇਨਸਾਨ, ਅਫਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ। ਉੱਥੇ ਹੁਣ ਇੱਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ।
ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਾਹਿਤ ਮੁਆਫੀ ਚਾਹੁੰਦਾਂ ਹਾਂ ਜੀ।

ਆਪਜੀ ਦਾ ਨਿਮਾਣਾ ਸੇਵਾਦਾਰ।

ਚਰਨਜੀਤ ਸਿੰਘ ਬਰਾੜ
ਸਿਆਸੀ ਸਕੱਤਰ ਤੇ ਬੁਲਾਰਾ।
ਮੁੱਖ ਸੇਵਾਦਾਰ ਹਲਕਾ ਰਾਜਪੁੱਰਾ।

ਉਤਾਰਾ:- ਸਮੂੰਹ ਕੋਰ ਕਮੇਟੀ ਮੈਬਰਾਂਨ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News