• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੰਜਾਬ ਵਿੱਚ ਐਨ.ਆਰ.ਆਈ. ‘ਤੇ ਕਾਤਲਾਨਾ ਹਮਲੇ ਦੀ ਘਟਨਾਂ ਵਿੱਚ ਆਇਆ ਨਵਾਂ ਮੋੜ!

https://www.surreynewsbc.com/wp-content/uploads/2024/08/F85835B3-DDDE-4C88-92D6-9767F70895F8.jpeg
ਗੁਰਬਾਜ ਸਿੰਘ ਬਰਾੜ
August 24, 2024 8:03pm

ਸ੍ਰੀ ਅੰਮ੍ਰਿਤਸਰ ਸਾਹਿਬ- ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਇੱਕ ਐਨ.ਆਰ.ਆਈ. ਦੇ ਘਰ ਅੰਦਰ ਵੜ ਕੇ ਗੋਲੀਆਂ ਚਲਾਉਣ ਦੀ ਘਟਨਾਂ ਮਗਰੋਂ ਸੂਬੇ ਦੀ ਸਿਆਸਤ ਗਰਮਾ ਗਈ ਹੈ। ਦਰਅਸਲ ਦੋ ਮੋਟਰਸਾਇਕਲ ਸਵਾਰ ਹਮਲਾਵਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦਬੁਰਜੀ ਦੇ ਇੱਕ  ਐਨ.ਆਰ.ਆਈ. ਸੁਖਚੈਨ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਉਸ ਉੱਪਰ ਕਾਤਲਾਨਾ ਹਮਲਾ ਕਰਦੇ ਹਨ। ਘਟਨਾ ਦੀ ਵੀਡੀਓ ਵਿੱਚ ਸੁਖਚੈਨ ਸਿੰਘ ਦੇ ਪਰਿਵਾਰਕ ਮੈਂਬਰ ਹਮਲਾਵਾਰਾਂ ਅੱਗੇ ਤਰਲੇ ਕੱਢਦੇ ਦਿਖਾਈ ਦਿੰਦੇ ਹਨ । ਹਮਲਾਵਰਾਂ ‘ਚੋਂ ਇੱਕ ਜਣਾ ਇੱਕ ਔਰਤ ਦਾ ਹੱਥ ਫ਼ੜ੍ਹਦਾ ਅਤੇ ਦੂਜਾ ਪਿਸਤੋਲ ਦੀ ਨੋਕ ‘ਤੇ  ਇੱਕ ਆਦਮੀ ਨੂੰ ਕਮਰੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਦੌਰਾਨ ਹੱਥੋਪਾਈ ਹੋਣ ਅਤੇ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਗੋਲੀ ਚੱਲਣ ਮਗਰੋਂ ਕੁਰਲਾਹਟ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇੱਕ ਛੋਟਾ ਬੱਚਾ ਵੀ ਹਮਲਾਵਰਾਂ ਅੱਗੇ ਹਾੜੇ ਕੱਢਦਾ ਦਿਖਾਈ ਦਿੰਦਾ ਹੈ। ਹਮਲਾਵਰ ਗੋਲੀ ਚਲਾਉਣ ਮਗਰੋਂ ਮੋਟਰਸਾਇਕਲ ‘ਤੇ ਫ਼ਰਾਰ ਹੋ ਜਾਂਦੇ ਹਨ। ਜ਼ਖਮੀ ਹੋਏ ਐਨ.ਆਰ.ਆਈ.ਸੁਖਚੈਨ ਸਿੰਘ ਨੂੰ ਬਾਅਦ ਵਿੱਚ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ।

ਅਕਾਲੀ ਦਲ ਨੇ ਭਗਵੰਤ ਮਾਨ ਦੇ ਅਸਤੀਫ਼ੇ ਦੀ ਕੀਤੀ ਮੰਗ :  ਇਸ ਘਟਨਾ ਤੋਂ ਬਾਅਦ ਅਕਾਲੀ ਦਲ ਨੇ ਸੱਤਾਧਾਰੀ ਧਿਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਖ਼ਤਮ ਹੋ ਗਿਆ ਹੈ। ਪੰਜਾਬ ਦੇ ਹਾਲਾਤ ਅੱਜ ਬਹੁਤ ਤਰਸਯੋਗ ਬਣ ਚੁੱਕੇ ਹਨ । ਪਿੰਡ ਦਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਉਸਦੇ ਸਾਰੇ ਪਰਿਵਾਰ ਨੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਬਦਮਾਸ਼ਾਂ ਦੇ ਤਰਲੇ ਕੱਢੇ ਪਰ ਨਿਰਦਈ ਬਦਮਾਸ਼ਾਂ ਨੇ ਉਹਨਾਂ ਦੀ ਇੱਕ ਨਾ ਸੁਣੀ, ਭਗਵੰਤ ਮਾਨ ਦੇ ਰਾਜ ‘ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕੀ ਪੰਜਾਬੀ ਹੁਣ ਆਪਣੇ ਘਰਾਂ ਦੇ ਵਿੱਚ ਵੀ ਮਹਿਫੂਜ਼ ਨਹੀਂ ਹਨ । ਨੈਤਿਕਤਾ ਦੇ ਆਧਾਰ ‘ਤੇ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ‘ਤੇ ਸਵਾਲ ਖੜ੍ਹੇ ਕਰਦਿਆਂ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ,”ਤੁਸੀਂ ਤਾਂ ਬੂਲਟ ਪਰੂਫ , ਚੈਂਬਰ , ਗੱਡੀਆਂ ਚ ਘੁੰਮ ਲਓਗੇ ਪੰਜਾਬੀ ਕੀ ਕਰਨ?”
“ਹਰ ਰੋਜ ਫਰੌਤੀਆਂ ਤੋਂ ਤੰਗ ਪੰਜਾਬੀ , ਆਏ ਦਿਨ ਦਿਹਾੜੇ ਕਤਲ, ਲੁੱਟਾਂ ਖੋਹਾਂ , ਮੁੱਖ ਮੰਤਰੀ ਸਾਬ ਸ਼ਰਾਬਾਂ ਪੀ ਰਹੇ ਨੇ , ਮਸਤੀਆਂ ਕਰ ਰਹੇ ਨੇ ਅਤੇ ਪੰਜਾਬ ਲਾਲ ਹੋ ਰਿਹਾ ਹੈ।”

ਲੋਕ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ – ਐਮ.ਪੀ. ਗੁਰਜੀਤ ਔਜਲਾ : ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ  ਇਸ ਘਟਨਾਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਮਾਨ ਸਰਕਾਰ ਦੀ ਵਤਨ ਵਾਪਸੀ ਦੀ ਮੁਹਿੰਮ ‘ਤੇ ਸੁਆਲ ਚੁੱਕਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ, “ ਸਵੇਰੇ ਦਬੁਰਜੀ, ਸ੍ਰੀ ਅੰਮ੍ਰਿਤਸਰ ਵਿਖੇ 2 ਅਣਪਛਾਤੇ ਵਿਅਕਤੀਆ ਵੱਲੋਂ ਦਿਨ ਦਿਹਾੜੇ ਐਨ .ਆਰ .ਆਈ ਸ:ਸੁਖਚੈਨ ਸਿੰਘ ਦੇ ਘਰ ਦਾਖਿਲ ਹੋ ਕੇ ਗੋਲੀਆਂ ਚਲਾ ਦੇਣ ਵਾਲੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ,
ਮੈ ਇਸ ਘਟਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾਂ ਹਾਂ ਅਤੇ ਬੂਰੀ ਤਰਾ ਜ਼ਖ਼ਮੀ ਹੋਏ ਸੂਖਚੈਨ ਸਿੰਘ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।
ਇਸ ਘਟਨਾਂ ਤੋ ਸਾਬਿਤ ਹੋ ਜਾਦਾ ਹੈ ਕਿ ਮਾਨ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨ ਵਿੱਚ ਲਗਾਤਾਰ ਅਸਫਲ ਸਾਬਿਤ ਹੋ ਰਹੀ ਹੈ, ਜਿਸ ਕਾਰਨ ਲੋਕ ਹੁਣ ਆਪਣੇ ਘਰ ਵਿੱਚ ਵੀ ਸਰੁੱਖਿਅਤ ਮਹਿਸੂਸ ਨਹੀ ਕਰ ਰਹੇ। ਦੂਸਰੇ ਪਾਸੇ ਸਰਕਾਰ ਵਤਨ ਵਾਪਸੀ ਦੀ ਮੁਹਿੰਮ ਚਲਾ ਰਹੀ ਹੈ ?“

ਮੰਤਰੀ ਧਾਲੀਵਾਲ ਨੇ ਵਿਰੋਧੀਆਂ ‘ਤੇ ਸਿਆਸਤ ਕਰਨ ਦੇ ਲਗਾਏ  ਇਲਜ਼ਾਮ: ਇਸੇ ਦੌਰਾਨ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀਆਂ ਉੱਪਰ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ ਹੈ। ਅਮ੍ਰਿੰਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ਼  NRI ਸੁਖਚੈਨ ਸਿੰਘ ਦਾ ਹਾਲ-ਚਾਲ ਪਤਾ ਕਰਨ ਮਗਰੋਂ ਮੀਡੀਆ ਨਾਲ ਗੱਲ-ਬਾਤ ਕਰਦਿਆਂ ਮੰਤਰੀ ਧਾਲੀਵਾਲ ਨੇ ਗੋਲੀ ਚੱਲਣ ਦੀ ਘਟਨਾਂ ਨੂੰ ਪਰਿਵਾਰਕ ਝਗੜਾ ਕਰਾਰ ਦਿੱਤਾ।ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕੋਈ ਖ਼ਤਰਾ ਨਹੀ ਹੈ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।ਮੰਤਰੀ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ । ਉਨ੍ਹਾਂ ਕਿਹਾ ਕਿ ਸਰਕਾਰ NRI ਪੰਜਾਬੀਆਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।

ਪੁਲਸ ਨੇ ਮਾਮਲਾ ਪਹਿਲੀ ਪਤਨੀ ਨਾਲ ਜੋੜਿਆ: ਇਸ ਵਾਰਦਾਤ ਮਗਰੋਂ ਪੁਲਸ ਨੇ ਇਹ ਮਾਮਲਾ ਪੀੜ੍ਹਤ ਵਿਅਕਤੀ ਦੀ ਪਹਿਲੀ ਪਤਨੀ ਨਾਲ ਜੋੜਦਿਆਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸਬੰਧਿਤ ਪੁਲਸ ਅਧਿਕਾਰੀਆਂ ਨੇ  ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੀੜ੍ਹਤ ਦੇ ਪਰਿਵਾਰ ਵੱਲੋਂ ਪਹਿਲੀ ਪਤਨੀ ਦੇ ਪਰਿਵਾਰ ਉੱਪਰ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਪੀੜ੍ਹਤ ਪਰਿਵਾਰ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲੀ ਪਤਨੀ ਜਿਸਨੇ ਦਸੰਬਰ ਮਹੀਨੇ ਖੁਦਕਸ਼ੀ ਕਰ ਲਈ ਸੀ, ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਅਮਰੀਕਾ ਰਹਿੰਦੇ ਸੁਖਚੈਨ ਸਿੰਘ ਨੂੰ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਸੀ। ਪੁਲਸ ਦਾ ਕਹਿਣਾ ਹੈ ਕਿ NRI ਸੁਖਚੈਨ ਸਿੰਘ ਦੇ ਪਰਿਵਾਰ ਨੂੰ ਇਹ ਸੁਪਾਰੀ ਦੇ ਕੇ ਕਾਤਲਾਨਾ ਹਮਲਾ ਕਰਵਾਉਣ ਦਾ ਕਾਰਾ ਜਾਪਦਾ ਹੈ।ਪੁਲਸ ਨੇ ਪੀੜ੍ਹਤ ਸੁਖਚੈਨ ਸਿੰਘ ਦੇ ਪਰਿਵਾਰਕ ਮੈਬਰਾਂ ਦੇ ਬਿਆਨ ‘ਤੇ  ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਉੱਪਰ ਪਰਚਾ ਦਰਜ ਕਰ ਲਿਆ ਹੈ।ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਵਲੋਂ ਪੀੜ੍ਹਤ ਦੇ ਸਹੁਰੇ ਸਮੇਤ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦ ਕਿ ਦੋਵੇਂ ਹਮਲਾਵਰ ਫ਼ਿਲਹਾਲ ਪੁਲਿਸ ਦੀ  ਗ੍ਰਿਫਤ ਤੋਂ ਬਾਹਰ ਹਨ।

Share

Surrey Police Service is investigating a shots fired incident

Canada to Increase Permanent Residence Application fee starting from April 30

65-Year-Old Woman Injured in Surrey Home Invasion; Police Investigating

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News