• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬ ਵਿੱਚ NIA ਦੀ ਟੀਮ ਵੱਲੋਂ 13 ਥਾਵਾਂ ‘ਤੇ ਛਾਪੇ,ਕੈਨੇਡਾ ਨਾਲ ਕਿਵੇਂ ਜੁੜਦੀਆਂ ਤਾਰਾਂ, MP ਅੰਮ੍ਰਿਤਪਾਲ ਸਿੰਘ ਨੇ ਕੀ ਕਿਹਾ ? ਪੜ੍ਹੋ ਕੀ ਹੈ ਪੂਰਾ ਮਾਮਲਾ ?

https://www.surreynewsbc.com/wp-content/uploads/2024/09/1F3A6A8C-0822-4D91-90D1-4C587AEC863F.jpeg
Staff Report
September 14, 2024 8:58am

ਗੁਰਦਾਸਪੁਰ- ਪੰਜਾਬ ਵਿੱਚ NIA ਦੀ ਟੀਮ ਵੱਲੋਂ 13 ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ਗਏ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਮੋਗਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲ਼ੋਕਾਂ ਦੇ ਘਰਾਂ ਅਤੇ ਕਾਰੋਬਾਰਾਂ ‘ਤੇ ਛਾਪੇ ਮਾਰੇ ਹਨ।

ਭਾਰਤ ਦੀ ਰਾਸ਼ਟਰੀ ਏਜੰਸੀ ਵੱਲੋਂ ਮਾਰੇ ਗਏ ਇਹਨਾਂ ਛਾਪਿਆਂ ਦੀਆਂ ਤੰਦਾਂ ਕੈਨੇਡਾ ਨਾਲ ਜੁੜਦੀਆਂ ਦੱਸੀਆਂ ਗਈਆਂ ਹਨ। ਭਾਰਤੀ ਮੀਡੀਆ ਵਿੱਚ ਰਾਸ਼ਟਰੀ ਟੀਮ ਮੈਬਰਾਂ ਦੇ ਹਵਾਲੇ ਨਾਲ ਛਪੀਆਂ ਖ਼ਬਰਾਂ ਵਿੱਚ ਇਹਨਾਂ ਛਾਪਿਆਂ ਦਾ ਸਬੰਧ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਕੀਤੇ ਗਏ ਰੋਸ ਮੁਜਾਹਰਿਆਂ ਨਾਲ ਜੋੜ ਕੇ ਦੱਸਿਆ ਗਿਆ ਹੈ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਅਮਰਜੋਤ ਸਿੰਘ ਦੇ ਬਟਾਲਾ ਸਥਿਤ ਘਰ ਦੀ ਵੀ ਤਲਾਸ਼ੀ ਲਈ ਗਈ ਹੈ। ਇਸ ਘਰ ਵਿੱਚ ਅਮਰਜੋਤ ਸਿੰਘ ਦੀ ਮਾਤਾ, ਭਰਜਾਈ ਅਤੇ ਛੋਟੇ ਬੱਚੇ ਰਹਿੰਦੇ ਹਨ।ਅਮਰਜੋਤ ਦਾ ਭਰਾ ਦੁਬਈ ਰਹਿੰਦਾ ਦੱਸਿਆ ਗਿਆ ਹੈ। ਸ. ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੀਮ ਆਪਣੇ ਨਾਲ ਇੱਕ USB, ਇੱਕ ਘਰੇਲੂ ਕੈਮਰਾ ਅਤੇ ਮੋਬਾਇਲ ਫੋਨ ਲੈ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਹ ਛਾਪੇ ਸਾਨੂੰ ਡਰਾਉਣ ਧਮਕਾਉਣ ਲਈ ਮਾਰੇ ਗਏ ਹਨ।

NIA ਦੇ ਮੈਂਬਰਾਂ ਵੱਲੋਂ ਰਈਆ ਵਿਖੇ ਇੱਕ ਫਰਨੀਚਰ ਦੀ ਦੁਕਾਨ ਦੀ ਵੀ ਫਰੋਲਾ-ਫਰਾਲੀ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇ ਵਿੱਚ ਚਾਚਾ ਲੱਗਦੇ ਪ੍ਰਗਟ ਸਿੰਘ ਦੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਗਿਆ ਹੈ, ਉਸਦੀ ਚਾਚੀ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਰਈਆ ਇਲਾਕੇ ਵਿੱਚ ਪ੍ਰਗਟ ਸਿੰਘ ਦਾ ਪਰਿਵਾਰ ‘ਸੰਧੂ ਫਰਨੀਚਰ ਵਾਲੇ’ ਵਜੋਂ ਜਾਣਿਆਂ ਜਾਂਦਾ ਹੈ।

ਅੰਮ੍ਰਿਤਪਾਲ ਸਿੰਘ ਦਾ ਪ੍ਰਤੀਕਰਮ

ਇਹਨਾਂ ਛਾਪਿਆਂ ਮਗਰੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ।ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਮੰਚ ‘ਐਕਸ’ ਤੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ।

ਇਸ ਪੋਸਟ ਵਿੱਚ ਲਿਖਿਆ, “ਅੱਜ ਸਵੇਰ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ-ਰਿਸ਼ਤੇਦਾਰਾਂ ਦੇ ਘਰ ਐੱਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਭਾਈ ਸਾਬ੍ਹ ਦੇ ਘਰ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਖਾਸ ਕਰਕੇ ਉਨ੍ਹਾਂ ਦੇ ਘਰ ਦੀਆਂ ਬਜ਼ੁਰਗ ਬੀਬੀਆਂ ਨੂੰ।”

“ਭਾਈ ਸਾਬ੍ਹ ਨੂੰ ਲੋਕਾਂ ਨੇ ਚੁਣਿਆ ਤੇ ਖਡੂਰ ਸਾਹਿਬ ਤੋਂ ਜਿਤਾਇਆ, ਪਰ ਫੇਰ ਵੀ ਇਸ ਤਰ੍ਹਾਂ ਵਾਰ-ਵਾਰ ਉਨ੍ਹਾਂ ਦੇ ਘਰਦਿਆਂ ਨੂੰ ਪ੍ਰੇਸ਼ਾਨ ਕਰਨਾ ਸਰਾਸਰ ਗਲਤ ਹੈ, ਜੇ ਕਿਸੇ ਵੀ ਤਰ੍ਹਾਂ ਦੇ ਕੋਈ ਸਬੂਤ ਹਨ ਤਾਂ ਸਾਹਮਣੇ ਨਸ਼ਰ ਕਰੋ।”

“ਅੱਜ ਪੰਜਾਬ ਵਿੱਚ ਅਨੇਕਾਂ ਕੁਰੀਤੀਆਂ ਫੈਲੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਨਸ਼ਾ ਤੇ ਗੈਂਗਸਟਰਵਾਦ ਮੁੱਖ ਹਨ, ਪਰ ਸਰਕਾਰ ਇਨ੍ਹਾਂ ਦੇ ਸਰਗਨਿਆਂ ਨੂੰ ਫੜਨ ਦੀ ਬਜਾਏ ਭਾਈ ਸਾਬ੍ਹ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਪਿੱਛੇ ਪਈ ਹੈ।”

“ਭਾਈ ਸਾਬ੍ਹ ਨੇ ਹਮੇਸ਼ਾ ਆਪਣੇ ਲੋਕਾਂ ਬਾਰੇ ਸੋਚਿਆ ਹੈ ਤੇ ਅੱਗੇ ਵੀ ਸੋਚਦੇ ਰਹਿਣਗੇ ਤੇ ਉਨ੍ਹਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਇਹ ਪਹਿਲਾਂ ਵੀ ਸਾਬਿਤ ਹੋ ਚੁੱਕਿਆ ਹੈ ਤੇ ਅੱਗੇ ਵੀ ਹੋਵੇਗਾ।’’

ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

NIA ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਨ੍ਹਾਂ ਛਾਪਿਆਂ ਦਾ ਸਬੰਧ ਕੈਨੇਡਾ ਦੇ ਓਟਵਾ ਸ਼ਹਿਰ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਅਤੇ ਹਮਲਿਆਂ ਨਾਲ ਹੈ।

ਇਸ ਮਾਮਲੇ ਦੀ ਜਾਂਚ ਦੌਰਾਨ ਕੁਝ ਤੱਥ ਸਾਹਮਣੇ ਆਏ ਸਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...