• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday August 11, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਬਣੇਗਾ ਨਵਾਂ ਟਰੇਨਿੰਗ ਕੈਂਪਸ, ਨਵੇਂ ਅਫ਼ਸਰਾਂ ਦੀ ਹੋਵੇਗੀ ਭਰਤੀ

https://www.surreynewsbc.com/wp-content/uploads/2026/05/IMG_4492.jpeg
Staff Report
May 14, 2026 6:55pm

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ ਸਾਲਾਨਾ ‘ਸਟੇਟ ਆਫ਼ ਦਾ ਸਿਟੀ’ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਸੰਭਾਲਣ, ਜਨਤਕ ਸੁਰੱਖਿਆ ਮਜ਼ਬੂਤ ਕਰਨ ਅਤੇ ਸਰੀ ਦੇ ਭਵਿੱਖ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਤਰਜੀਹਾਂ ਬਿਆਨ ਕੀਤੀਆਂ, ਤਾਂ ਜੋ ਸਰੀ ਇੱਕ ਵੱਡੇ ਕੈਨੇਡੀਅਨ ਸ਼ਹਿਰ ਵਜੋਂ ਅੱਗੇ ਵਧ ਸਕੇ।

ਮੇਅਰ ਨੇ ਦੋ ਮਹੱਤਵਪੂਰਨ ਨਵੀਆਂ ਸੁਰੱਖਿਆ ਪਹਿਲਕਦਮੀਆਂ ਦਾ ਐਲਾਨ ਕੀਤਾ:

1. ਪਬਲਿਕ ਸੇਫ਼ਟੀ ਟਰੇਨਿੰਗ ਕੈਂਪਸ:ਐਨਿਡੇਲ-ਟਾਇਨਹੈੱਡ ਵਿੱਚ 15 ਏਕੜ ਦਾ ਨਵਾਂ ਟਰੇਨਿੰਗ ਕੈਂਪਸ ਬਣਾਇਆ ਜਾਵੇਗਾ, ਜੋ ਵੱਧ ਗਿਣਤੀ ਵਿੱਚ ਵਿਸ਼ੇਸ਼ ਪੁਲਿਸ, ਫਾਇਰ ਅਤੇ ਐਮਰਜੈਂਸੀ ਅਫ਼ਸਰਾਂ ਦੀ ਸਿਖਲਾਈ ਅਤੇ ਤਿਆਰੀ ਵਿੱਚ ਮਦਦ ਕਰੇਗਾ।

2. ਸੁਰੱਖਿਆ ਕਰਮਚਾਰੀਆਂ ਦੀ ਵੱਧ ਭਰਤੀ: ਸ਼ਹਿਰ ਦੀ ਨਵੀਂ ਜਨਤਕ ਸੁਰੱਖਿਆ ਯੋਜਨਾ ਤਹਿਤ ਅਗਲੇ ਪੰਜ ਸਾਲਾਂ ਵਿੱਚ 560 ਪੁਲਿਸ ਅਧਿਕਾਰੀ, ਫਾਇਰ-ਫਾਈਟਰਸ, ਬਾਇਲਾਅ ਅਧਿਕਾਰੀ ਅਤੇ ਹੋਰ ਸਟਾਫ਼ ਭਰਤੀ ਕੀਤੇ ਜਾਣਗੇ। ਇਸ ਨਾਲ ਆਂਢ -ਗੁਆਂਢ ਵਿੱਚ ਵਧੇਰੇ ਮੌਜੂਦਗੀ, ਸਥਾਨਕ ਚਿੰਤਾਵਾਂ ਪ੍ਰਤੀ ਤੇਜ਼ੀ ਨਾਲ ਪ੍ਰਤੀਕਿਰਿਆ ਅਤੇ ਪੁਲਿਸ ਵੱਲੋਂ ਗੰਭੀਰ ਅਪਰਾਧਾਂ ‘ਤੇ ਹੋਰ ਵੱਧ ਧਿਆਨ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸੰਬੋਧਨ ਦਾ ਮਕਸਦ ਵਸਨੀਕਾਂ ਅਤੇ ਕਾਰੋਬਾਰੀ ਮਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਇੱਕ ਵਿਕਸਤ ਹੋ ਰਹੇ ਸ਼ਹਿਰ ਦੀਆਂ ਲੋੜਾਂ ਨੂੰ ਪੂਰਾ ਕਰਨ ਕਰਨ ਬਾਰੇ ਹੈ। ਅਸੀਂ ਅਜਿਹਾ ਭਵਿੱਖ ਬਣਾਉਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿੱਥੇ ਲੋਕ ਸਰੀ ਵਿੱਚ ਬਿਹਤਰ ਜੀਵਨ ਬਿਤਾ ਸਕਣ। ਅਤੇ ਇਹ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਅਸੀਂ ਵਿਕਾਸ ਨੂੰ ਸਮਰਥਨ ਦੇਣ ਲਈ ਲੋੜੀਂਦੇ ਢਾਂਚੇ ਅਤੇ ਸੇਵਾਵਾਂ ਮੁਹੱਈਆ ਕਰ ਰਹੇ ਹਾਂ।”

ਮੇਅਰ ਦੇ ਭਾਸ਼ਣ ਵਿੱਚ ਹੋਰ ਮਹੱਤਵਪੂਰਨ ਐਲਾਨ ਇਹ ਸਨ:

– ਨਵਾਂ ਕਨਵੈੱਨਸ਼ਨ ਸੈਂਟਰ:ਕਲੋਵਰਡੇਲ ਵਿੱਚ 200,000 ਵਰਗ ਫੁੱਟ ਤੱਕ ਦਾ ਨਵਾਂ ਕਨਵੈੱਨਸ਼ਨ ਸੈਂਟਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਜੋ ਵੱਡੇ ਸਮਾਗਮਾਂ, ਕਾਨਫ਼ਰੰਸਾਂ ਅਤੇ ਟਰੇਡ ਸ਼ੋਅ ਆਦਿ ਲਈ ਇੱਕ ਮਹੱਤਵਪੂਰਨ ਸਥਾਨ ਹੋਵੇਗਾ।

– ਨਵੀਆਂ ਫ਼ਰੰਟ ਲਾਈਨ ਸਹੂਲਤਾਂ:ਸਿਟੀ ਸੈਂਟਰ, ਸਾਊਥ ਸਰੀ ਅਤੇ ਕਲੋਵਰਡੇਲ ਵਿੱਚ ਪੁਲਿਸ, ਫਾਇਰ ਅਤੇ ਬਾਇਲਾਅ ਸਹੂਲਤਾਂ ਦਾ ਵਿਸਥਾਰ ਅਤੇ ਨਵੀਨੀਕਰਨ, ਤਾਂ ਜੋ ਵਧ ਰਹੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇ।

– ਸਮਾਰਟ ਤਕਨਾਲੋਜੀ: ਐਮਰਜੈਂਸੀ ਪ੍ਰਤੀਕਿਰਿਆ ਅਤੇ ਘਟਨਾ ਪ੍ਰਬੰਧਨ ਵਿੱਚ ਮਦਦ ਲਈ AI-ਸਮਰਥਿਤ ਡਰੋਨਾਂ ਦੀ ਵਧੇਰੇ ਵਰਤੋਂ।

– ਬਿਹਤਰ ਸਿਹਤ ਨਤੀਜੇ: ਇੱਕ ਨਵਾਂ ਸਲਾਹਕਾਰ ਪੈਨਲ ਸਥਾਨਕ ਹੈਲਥ ਤਰਜੀਹਾਂ ਨੂੰ ਦਿਸ਼ਾ ਦੇਣ ਅਤੇ ਕਮਿਊਨਿਟੀ ਦੀਆਂ ਜ਼ਰੂਰਤਾਂ ‘ਤੇ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ।

– ਵਰਲਡ-ਕਲਾਸ ਮਨੋਰੰਜਨ ਸਹੂਲਤਾਂ: ਕੌਂਸਲ ਸਾਊਥ ਸਰੀ ਲਈ ਇੱਕ ਨਵੇਂ ਤਿੰਨ-ਸ਼ੀਟ ਆਈਸ ਅਰੀਨਾ ‘ਤੇ ਵਿਚਾਰ ਕਰੇਗੀ,ਜੋ ਕਿ ਸ਼ਹਿਰ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੈ।

– ਖ਼ਰਚਿਆ ਨੂੰ ਘੱਟ ਰੱਖਣਾ: ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਦੇ ਵਾਧੇ ਨੂੰ 2.6 ਪ੍ਰਤੀਸ਼ਤ ਤੱਕ ਰੱਖਿਆ ਗਿਆ ਹੈ, ਜੋ ਖੇਤਰ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਹੈ।

ਮੇਅਰ ਲੌਕ ਨੇ ਕਿਹਾ, “ਸਰੀ ਆਪਣੇ ਭਵਿੱਖ ਵੱਲ ਵਧਣ ਲਈ ਕਿਸੇ ਦੀ ਇਜਾਜ਼ਤ ਦੀ ਉਡੀਕ ਨਹੀਂ ਕਰ ਰਿਹਾ ਬਲਕਿ  ਅਸੀਂ ਇਸਨੂੰ ਖ਼ੁਦ ਤਿਆਰ ਕਰ ਰਹੇ ਹਾਂ। ਅਸੀਂ ਬ੍ਰਿਟਿਸ਼ ਕੋਲੰਬੀਆ ਦਾ ਆਰਥਿਕ ਇੰਜਣ ਬਣ ਰਹੇ ਹਾਂ, ਇਸ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰੀਏ, ਜਨਤਕ ਸੁਰੱਖਿਆ ਨੂੰ ਮਜ਼ਬੂਤ ਬਣਾਈਏ ਅਤੇ ਇਹ ਯਕੀਨੀ ਬਣਾਈਏ ਕਿ ਸਾਡੀਆਂ ਕਮਿਊਨਟੀਆਂ ਸਥਿਰ,ਸੰਮਲਿਤ ਅਤੇ ਮਜ਼ਬੂਤ ਢੰਗ ਨਾਲ ਵਿਕਸਤ ਹੋਣ।”

ਅੰਤ ਵਿੱਚ, ਮੇਅਰ ਨੇ ਸ਼ਹਿਰ ਦੀ ਦਿਸ਼ਾ ਵਿੱਚ ਨਿਰੰਤਰ ਵਿਸ਼ਵਾਸ ਬਣਾਈ ਰੱਖਣ ਅਤੇ ਇਸ ਦੇ ਅੱਗੇ ਵਧਣ ਲਈ ਸਾਂਝੀ ਵਚਨਬੱਧਤਾ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਕਿਹਾ, “ਸਰੀ ਵਿੱਚ ਵੱਡੀਆਂ ਚੀਜ਼ਾਂ ਹੋ ਰਹੀਆਂ ਹਨ ਅਤੇ ਇਹ ਸਾਡੇ ਵਧਦੇ ਪੈਮਾਨੇ ਨੂੰ ਦਰਸਾਉਂਦੀਆਂ ਹਨ। ਸਰੀ ਕੋਲ ਉਹ ਸਭ ਕੁੱਝ ਹੈ, ਜੋ ਕੈਨੇਡਾ ਵਿੱਚ ਇੱਕ ਪ੍ਰਮੁੱਖ ਸ਼ਹਿਰੀ ਕੇਂਦਰ ਵਜੋਂ ਸਫਲ ਹੋਣ ਲਈ ਲੋੜੀਂਦਾ ਹੈ। ਹੁਣ ਸਾਡੀ ਜ਼ਿੰਮੇਵਾਰੀ ਧਿਆਨ ਕੇਂਦਰਿਤ ਰੱਖਣਾ, ਇਕਜੁੱਟ ਰਹਿਣਾ, ਅਤੇ ਉਨ੍ਹਾਂ ਲੋਕਾਂ ਲਈ ਕੰਮ ਕਰਨਾ ਹੈ, ਜੋ ਇਸ ਥਾਂ ਨੂੰ ਆਪਣਾ ਘਰ ਕਹਿੰਦੇ ਹਨ।”

 

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News