• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪਟਿਆਲਾ ਪਹੁੰਚੇ ਮੋਦੀ, ਕਿਹਾ ਪੰਜਾਬ ‘ਚ ਚੱਲ ਰਿਹਾ ਨਸ਼ਿਆਂ ਦਾ ਕਾਰੋਬਾਰ

https://www.surreynewsbc.com/wp-content/uploads/2024/05/FEACC920-16E0-4C96-A409-39DEB90C1F45.jpeg
Staff Report
May 23, 2024 8:23am

ਪਟਿਆਲਾ – ਅੱਜ ਬਾਗਾਂ ਦੇ ਸ਼ਹਿਰ ਪਟਿਆਲਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ।ਉਹਨਾਂ ਸੂਬੇ ਦੀ ‘ਆਪ’ ਸਰਕਾਰ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਪੰਜਾਬ ਅੰਦਰ ਡਰੱਗ ਮਾਫੀਆ, ਰੇਤ ਮਾਫੀਆ ਤੇ ਗੈਂਗਸਟਰਾਂ ਦੀ ਮਨਮਰਜ਼ੀ ਚੱਲ ਰਹੀ ਹੈ ,ਉਦਯੋਗ ਸੂਬੇ ਤੋਂ ਬਾਹਰ ਜਾ ਰਹੇ ਹਨ , ਨਸ਼ਿਆਂ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ। ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਕਰਾਰ ਦਿੱਤਾ। ਪਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਦਿੱਲੀ ਦਰਬਾਰ ਵਿੱਚ ਹਾਜ਼ਰੀ ਭਰਨ ਤੋਂ ਹੀ ਫੁਰਸਤ ਨਹੀ ਮਿਲਦੀ । ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੋਦੀ ਨੇ ਕਿਹਾ ਕਿ ਅਸੀਂ ਕਰਤਾਪੁਰ ਲਾਂਘਾਂ ਖੁੱਲ੍ਹਵਾਇਆ,ਵੀਰ ਬਾਲ ਦਿਵਸ ਮਨਾਉਣਾ ਨਿਰਧਾਰਤ ਕੀਤਾ,ਸਵੱਛ ਜਲ ਸਕੀਮ ਸ਼ੁਰੂ ਕੀਤੀ , ਘਰ-ਘਰ ਸਾਫ ਪਾਣੀ ਮੁਹੱਈਆ ਕਰਵਾਇਆ ,ਗਰੀਬਾਂ ਲਈ ਮਕਾਨ ਬਣਵਾਏ,ਗਰੀਬ ਦਾ ਇਹ ਬੇਟਾ, ਹਰ ਗਰੀਬ ਦੀ ਚਿੰਤਾ ਕਰਦਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਪਹਿਲਾਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਦਾਨ ਨਹੀਂ ਕਰ ਸਕਦੇ ਸਨ, ਪਰ ਮੋਦੀ ਨੇ ਨਿਯਮਾਂ ਵਿੱਚ ਢਿੱਲ ਦਿੱਤੀ ਅਤੇ ਹੁਣ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਵਿਅਕਤੀ ਹਰਿਮੰਦਰ ਸਾਹਿਬ ਆ ਸਕਦਾ ਹੈ। ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਸਕਦਾ ਹੈ।”

ਦੂਜੇ ਪਾਸੇ ਸੂਬੇ ਦੇ ਕਿਸਾਨਾਂ ਵੱਲੋਂ ਮੋਦੀ ਦੀ ਰੈਲੀ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਦੇ ਚੱਲਦਿਆ ਪਟਿਆਲਾ ਵਿਖੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।ਕਿਸਾਨਾਂ ਨੂੰ ਪੰਡਾਲ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਕਿਸਾਨਾਂ ਨੇ ਦੂਰ ਸੜਕਾਂ ‘ਤੇ ਹੀ ਵਿਰੋਧ ਜਤਾਇਆ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News