• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਂਜਵਾਨ ਲਾਪਤਾ !

https://www.surreynewsbc.com/wp-content/uploads/2024/06/2EE3709A-2D42-4911-95DF-1A887B33D068.jpeg
Surrey News Report
June 27, 2024 9:16pm

ਸਰੀ – ਕੈਨੇਡਾ ਵਿੱਚ ਆਏ ਦਿਨ ਕਿਸੇ ਨਾ ਕਿਸੇ ਨੌਂਜਵਾਨ ਜਾਂ ਮੁਟਿਅਰ ਦੇ ਗੁੰਮ ਹੋਣ ਦੀ ਖ਼ਬਰ ਆਉਂਦੀ ਰਹਿੰਦੀ ਹੈ। ਇਸੇ ਸਾਲ ਮਾਰਚ ਮਹੀਨੇ ਸਰੀ ਤੋਂ ਲਾਪਤਾ ਹੋਏ ਜਸਦੀਪ ਪਰਮਾਰ ਅਤੇ ਨਵਦੀਪ ਕੌਰ ਦਾ ਅਜੇ ਤੱਕ ਕੋਈ ਵੀ ਥਹੁ-ਪਤਾ ਨਹੀਂ ਲੱਗ ਸਕਿਆ। ਪੁਲਸ ਦੇ ਅੰਕੜਿਆਂ ਮੁਤਾਬਕ ਇਕੱਲੇ ਵੈਨਕੂਵਰ ਸ਼ਹਿਰ ਵਿੱਚ ਹੀ ਹਰ ਸਾਲ 5,000 ਤੋਂ ਵਧੇਰੇ ਵਿਅਕਤੀਆਂ ਦੇ ਲਾਪਤਾ ਹੋ ਜਾਣ ਦੀਆਂ ਰਿਪੋਰਟਾਂ ਲਿਖਾਈਆਂ ਜਾਂਦੀਆਂ ਹਨ।  ਇਸੇ ਹਫਤੇ ਐਬਟਸਫੋਰਡ ਤੋਂ ਲਾਪਤਾ ਹੋਏ ਇੱਕ ਪੰਜਾਬੀ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। 21 ਸਾਲ ਉਮਰ ਦਾ ਰਣਜੋਤ ਸਿੰਘ ਬ੍ਰਿਟਿਸ਼ ਕੋਲੰਬੀਆਂ ਦੇ ਸਰੀ ਨੇੜਲੇ ਸ਼ਹਿਰ ਐਬਟਸਫੋਰਡ ਤੋਂ ਲੰਘੀ 24 ਜੂਨ, 2024 ਤੋਂ ਲਾਪਤਾ ਹੋ ਗਿਆ ਹੈ। ਉਸਨੂੰ ਆਖਰੀ ਵਾਰ 26 ਜੂਨ, 2024 ਨੂੰ ਸਰੀ ਦੇ 72 ਐਵੇਨਿਊ ‘ਤੇ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਕੈਂਪਸ ਨੇੜੇ ਦੇਖਿਆ ਗਿਆ ਸੀ। ਆਖਰੀ ਵਾਰ ਦੇਖੇ ਜਾਣ ਮੌਕੇ ਉਸ ਨੇ ਚਿੱਟੇ ਰੰਗ ਦੀ ਹੁੱਡੀ, ਕਾਲੀ ਪੈਂਟ ਅਤੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਸੀ। ਰਣਜੋਤ ਸਿੰਘ ਦਾ ਪਤਾ ਲੱਗਣ ‘ਤੇ ਹੇਠ ਲਿਖੇ ਨੰਬਰਾਂ ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ।

782-882-6583
780-804-7799

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News