• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday September 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਮੇਲਾ ਗਦਰੀ ਬਾਬਿਆਂ ਦਾ’ : ਸਰੀ ਦੇ ਹਾਲੈਂਡ ਪਾਰਕ ਵਿੱਚ 4 ਅਗਸਤ ਨੂੰ ਲੱਗਣਗੀਆਂ ਰੌਣਕਾਂ

https://www.surreynewsbc.com/wp-content/uploads/2024/07/02299C5C-0DAB-4267-BB71-CBD3577EAF8B.jpeg
ਗੁਰਬਾਜ ਸਿੰਘ ਬਰਾੜ
July 16, 2024 9:37am

ਸਰੀ-  ਕੈਨੇਡਾ ਦੀ ਧਰਤੀ ‘ਤੇ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ 28ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਸਰੀ ਸ਼ਹਿਰ ਵਿੱਚ ਕਰਵਾਇਆ ਜਾਏਗਾ।  ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫ਼ਾਂਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮੇਲੇ ਨਾਲ ਸਬੰਧਿਤ ਪੋਸਟਰ ਜਾਰੀ ਕਰਨ ਮੌਕੇ ਦੱਸਿਆ ਕਿ ਇਹ ਮੇਲਾ 4 ਅਗਸਤ ਨੂੰ ਸਰੀ ਦੇ ਹਾਲੈਂਡ ਪਾਰਕ ਵਿੱਚ ਕਰਵਾਇਆ ਜਾਏਗਾ । ਇਸ ਵਾਰ ਦਾ ‘ਮੇਲਾ ਗਦਰੀ ਬਾਬਿਆਂ ਦਾ’ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ ਕਰਨ ਵਾਲੀਆਂ ਚਾਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਮਰਪਿਤ ਹੋਵੇਗਾ।

ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਇਕੱਠ ਜੁੜਨ ਦੀ ਸੰਭਾਵਨਾਂ ਹੈ। ਮੇਲੇ ਵਿੱਚ ਗਦਰੀ ਬਾਬਿਆਂ ਨੂੰ ਚੇਤੇ ਕਰਨ ਦੇ ਨਾਲ-ਨਾਲ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਪੰਜਾਬੀ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ, ਜਿੱਥੇ ਚੋਟੀ ਦੇ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਜਾਣਗੇ।

ਹਾਲੈਂਡ ਪਾਰਕ ਵਿਖੇ ਪੋਸਟਰ ਜਾਰੀ ਕਰਨ ਮੌਕੇ ਮੇਲੇ ਦੀ ਸੱਭਿਆਚਾਰਕ ਕਮੇਟੀ ਦੇ  ਮੈਬਰ ਜਗਰੂਪ ਸਿੰਘ ਖੇੜਾ, ਕਿਰਨਪਾਲ ਗਰੇਵਾਲ, ਆਮਨਾ ਥਿੰਦ, ਸੁਖਦੇਵ ਸਿੰਘ ਸ਼ਾਹੀ, ਉਘੇ ਕਲਾਕਾਰ ਸੁਖਵਿੰਦਰ ਸੁੱਖੀ, ਜਗਵਿੰਦਰ ਸਰਾਂ, ਲੇਖਕ ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ, ਇਤਿਹਾਸਕਾਰ ਸੋਹਨ ਸਿੰਘ ਪੂਨੀ, ਸ਼ਹਿਰ ਦੇ ਪਤਵੰਤੇ ਵਕੀਲ ਕੁਲਬੀਰ ਸਿੰਘ ਬੈਨੀਵਾਲ,ਹਰਮੀਤ ਸਿੰਘ ਖੁੱਡੀਆਂ ਅਤੇ ਜਗਦੀਪ ਗਿੱਲ ਸਮੇਤ ਉੱਘੇ ਕਾਰੋਬਾਰੀ ਸ਼ਾਮਿਲ ਹੋਏ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...