• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday August 15, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸੀਵਰੇਜ ਦੀ ਸਮੱਸਿਆ, ਮਾਨਸਾ ਦੇ ਲੋਕ ਨਿਕਲੇ ਸੜਕਾਂ ‘ਤੇ

https://www.surreynewsbc.com/wp-content/uploads/2025/01/IMG_9114.jpeg
Staff Report
January 26, 2025 2:58pm

ਮਾਨਸਾ-  ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਾਨਸਾ ਦੇ ਲੋਕ ਸੜਕਾਂ ‘ਤੇ ਨਿਕਲ ਆਏ ਹਨ । ਮਾਨਸਾ ਦੇ ਵਸਨੀਕ ਅਤੇ ਉਘੇ ਆਰ.ਟੀ.ਆਈ.ਕਾਰਕੁੰਨ ਮਾਨਕ ਗੋਇਲ ਨੇ ਦੱਸਿਆ ਕਿ ਮਾਨਸਾ ਵਿੱਚ ਸੀਵਰੇਜ ਦੀ ਸਮੱਸਿਆ ਵੱਡੀ ਹੈ। 2022 ਵਿੱਚ ‘ਆਪ’ ਦੇ ਵਿਧਾਇਕ ਨੇ ਇਹ ਵਾਅਦਾ ਕੀਤਾ ਸੀ ਕਿ ਜਿੱਤਕੇ ਹੱਲ ਕਰਾਵਾਗੇ। ਪਰ ਤਿੰਨ ਸਾਲ ਵਿੱਚ ਸਿਰਫ ਝੂਠ ਬੋਲੇ ਗਏ ਕਿ ਪੈਸੇ ਪਾਸ ਹੋ ਗਏ , ਪੈਸੇ ਆ ਰਹੇ ਹਨ । ਮਈ 2024 ਵਿੱਚ ਲੋਕਸਭਾ ਵੋਟਾਂ ਵੇਲੇ ਮੁੱਖਮੰਤਰੀ ਭਗਵੰਤ ਮਾਨ ਸ਼ਹਿਰ ਵਿਚਾਲੇ ਖੜ ਕੇ ਵਾਅਦਾ ਕਰਕੇ ਗਏ ਸਨ ਕਿ ਵੋਟਾਂ ਤੋਂ ਤੁਰੰਤ ਬਾਅਦ ਸੀਵਰੇਜ ਦਾ ਹੱਲ ਹੋਵੇਗਾ।

ਮਾਨਕ ਗੋਇਲ ਨੇ ਕਿਹਾ ਕਿ ਹੁਣ  RTI ਵਿੱਚ ਪਤਾ ਲੱਗਾ ਹੈ ਕਿ ਵਿਧਾਇਕ ਅਤੇ ਮੁੱਖ ਮੰਤਰੀ ਸਾਹਿਬ ਦੀਆਂ ਗੱਲਾਂ ਚ ਕੋਈ ਸੱਚਾਈ ਨਹੀਂ ਸੀ। RTI ਵਿੱਚ ਸਾਫ ਕਿਹਾ ਗਿਆ ਹੈ ਕਿ 2022 ਤੋਂ ਲੈ ਕੇ ਹੁਣ ਤੱਕ ਮਾਨਸਾ ਨੂੰ ਕੋਈ ਪੈਸਾ ਸੀਵਰੇਜ ਲਈ ਨਹੀਂ ਆਇਆ। ਮਤਲਬ ਵਿਧਾਇਕ ਅਤੇ ਮੁੱਖਮੰਤਰੀ ਮਾਨਸਾ ਦੇ ਵੋਟਰਾਂ ਨੂੰ ਗੱਪ ਹੀ ਬੋਲੀ ਗਏ, ਇਸ ਗੱਲ ਦਾ ਸ਼ਹਿਰ ਨਿਵਾਸੀਆਂ ਵਿੱਚ ਵੱਡਾ ਰੋਸ ਹੈ।

ਗੋਇਲ ਨੇ ਕਿਹਾ ਕਿ ਇਸੇ ਨੂੰ ਲੈ ਕੇ ਅੱਜ 26 ਜਨਵਰੀ ਨੂੰ ਸਾਰੇ ਮਾਨਸਾ ਸ਼ਹਿਰ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਨੂੰ ਚਿਤਾਵਨੀ ਦਿੱਤੀ ਕਿ ਗੱਪਾਂ ਨੂੰ ਛੱਡ ਕੇ ਜਲਦ ਮਾਨਸਾ ਦੀ ਸੀਵਰੇਜ ਸਮੱਸਿਆ ਦਾ ਹੱਲ ਕਰਵਾਇਆ ਜਾਵੇ, ਨਹੀਂ ਜਲਦ ਹੀ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਵਿਧਾਇਕ ਦਾ ਘਿਰਾਉ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਂ ਲੈ ਕੇ ਸੱਤਾ ਵਿੱਚ ਆਈ ਇਹ ਪਾਰਟੀ ਸਾਨੂੰ ਬੁਨਿਆਦੀ ਸਹੂਲਤਾਂ ਤੱਕ ਨੀ ਦੇ ਸਕਦੀ ਉੱਪਰੋਂ ਇਨ੍ਹਾਂ ਦੇ ਨੁਮਾਇੰਦੇ ਵੋਟਰਾਂ ਨੂੰ ਹੀ ਝੂਠ ਬੋਲ ਕੇ ਟਾਇਮ ਟਪਾ ਰਹੇ ਹਨ। ਪਰ ਇਹ ਹੁਣ ਨਹੀਂ ਚੱਲੇਗਾ। ਮਾਰਚ ਵਿੱਚ ਸ਼ਾਮਲ ਹੋਏ ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ । ਸ਼ਹਿਰ ਦੀ ਹਾਲਤ ਸੁਧਾਰਨ ਲਈ ਯਤਨਸ਼ੀਲ ਇਹ ਲੋਕ ਬਜ਼ਾਰ ਵਿੱਚ ਦੀ ਨਾਅਰੇ ਮਾਰਦੇ ਲੰਘੇ। ਲੰਮੇ ਸਮੇਂ ਤੋਂ ਸ਼ਹਿਰ ਦੀ ਇਸ ਸਮੱਸਿਆ ਨਾਲ ਜੂਝਦੇ ਆ ਰਹੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਖਿਲਾਫ਼ ਨਿਰੰਤਰ ਸੰਘਰਸ਼ ਕਰਨਗੇ।

 

Share

Surrey Newton Area Shooting: Gunfire Damages Outbuilding

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News