• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday August 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰਕਾਰੀ ਡਾਇਰੈਕਟਰੀ ਬੰਦ ਕਰਨ ਦਾ ਮੁੱਦਾ ਭਖ਼ਿਆ, ਵਿਧਾਇਕ ਮਨਦੀਪ ਧਾਲੀਵਾਲ ਨੇ ਚੁੱਕੇ ਸਵਾਲ

https://www.surreynewsbc.com/wp-content/uploads/2026/05/IMG_4445.jpeg
ਹਰਦਮ ਮਾਨ
August 30, 2026 8:25am

ਵਿਧਾਇਕ ਮਨਦੀਪ ਧਾਲੀਵਾਲ ਵੱਲੋਂ ਲੋਕਾਂ ਨੂੰ ਵਿਰੋਧ ਦਰਜ ਕਰਵਾਉਣ ਦੀ ਅਪੀਲ 

ਸਰੀ, 29 ਅਗਸਤ (ਹਰਦਮ ਮਾਨ)– ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀ ਆਨਲਾਈਨ ਡਾਇਰੈਕਟਰੀ ਤੱਕ ਜਨਤਕ ਪਹੁੰਚ ਖਤਮ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਸਿਆਸੀ ਅਤੇ ਜਨਤਕ ਪੱਧਰ ’ਤੇ ਚਰਚਾ ਤੇਜ਼ ਹੋ ਗਈ ਹੈ। ਸਰੀ ਨੌਰਥ ਤੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਮਨਦੀਪ ਧਾਲੀਵਾਲ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਇਸ ਮੁੱਦੇ ’ਤੇ ਆਪਣਾ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।

 ਧਾਲੀਵਾਲ ਨੇ ਕਿਹਾ ਕਿ ਸਰਕਾਰੀ ਡਾਇਰੈਕਟਰੀ ਦਹਾਕਿਆਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਸਰਕਾਰੀ ਵਿਭਾਗਾਂ ਅਤੇ ਅਧਿਕਾਰੀਆਂ ਤੱਕ ਪਹੁੰਚ ਬਣਾਉਣ ਦਾ ਇੱਕ ਮਹੱਤਵਪੂਰਨ ਸਾਧਨ ਰਹੀ ਹੈ। ਇਸ ਰਾਹੀਂ ਲੋਕ ਆਪਣੇ ਮਸਲਿਆਂ ਨਾਲ ਸਬੰਧਤ ਅਧਿਕਾਰੀ ਜਾਂ ਵਿਭਾਗ ਲੱਭ ਕੇ ਸਿੱਧਾ ਸੰਪਰਕ ਕਰ ਸਕਦੇ ਸਨ। ਪਰ 18 ਅਗਸਤ 2026 ਤੋਂ ਸਰਕਾਰ ਨੇ ਇਸ ਡਾਇਰੈਕਟਰੀ ਤੱਕ ਜਨਤਕ ਪਹੁੰਚ ਬੰਦ ਕਰ ਦਿੱਤੀ ਹੈ। ਇਹ ਡਾਇਰੈਕਟਰੀ 1930 ਦੇ ਦਹਾਕੇ ਤੋਂ ਮੌਜੂਦ ਰਹੀ ਹੈ ਅਤੇ ਇਸ ਵਿੱਚ ਸਰਕਾਰੀ ਕਰਮਚਾਰੀਆਂ ਦੇ ਨਾਮ, ਵਿਭਾਗ, ਕੰਮਕਾਜੀ ਫੋਨ ਨੰਬਰ ਅਤੇ ਈਮੇਲ ਪਤੇ ਵਰਗੀ ਜਾਣਕਾਰੀ ਉਪਲਬਧ ਹੁੰਦੀ ਸੀ।

ਬੀ.ਸੀ. ਸਰਕਾਰ ਨੇ ਇਹ ਕਦਮ ਸਾਈਬਰ ਸੁਰੱਖਿਆ ਅਤੇ ਸਰਕਾਰੀ ਕਰਮਚਾਰੀਆਂ ਦੀ ਨਿੱਜਤਾ ਨਾਲ ਜੁੜੇ ਖਤਰਿਆਂ ਦਾ ਹਵਾਲਾ ਦਿੰਦਿਆਂ ਚੁੱਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਈਬਰ ਹਮਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਧਦੇ ਇਸਤੇਮਾਲ ਨਾਲ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ਨੂੰ ਇਕੱਠਾ ਕਰਕੇ ਨਿਸ਼ਾਨਾਬੱਧ ਹਮਲੇ ਕਰਨਾ ਹੋਰ ਆਸਾਨ ਹੋ ਗਿਆ ਹੈ।ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉਹ ਇੱਕ ਨਵਾਂ ਡਾਇਰੈਕਟਰੀ ਪੇਜ ਤਿਆਰ ਕਰੇਗੀ, ਜਿਸ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਸਰਕਾਰੀ ਮੰਤਰਾਲਿਆਂ ਦੇ ਸੰਪਰਕ ਵੇਰਵੇ ਉਪਲਬਧ ਕਰਵਾਏ ਜਾਣਗੇ।

ਦੂਜੇ ਪਾਸੇ ਵਿਧਾਇਕ ਮਨਦੀਪ ਧਾਲੀਵਾਲ ਦਾ ਮੰਨਣਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਨਿੱਜਤਾ ਦੀ ਰੱਖਿਆ ਅਤੇ ਲੋਕਾਂ ਦੀ ਸਰਕਾਰ ਤੱਕ ਸਿੱਧੀ ਪਹੁੰਚ, ਦੋਵੇਂ ਪੱਖਾਂ ਵਿਚਕਾਰ ਸੰਤੁਲਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਸੇਵਾਵਾਂ ਅਤੇ ਲੋਕਾਂ ਵਿਚਕਾਰ ਸਿੱਧੇ ਸੰਪਰਕ ਦੇ ਰਸਤੇ ਬੰਦ ਕਰਨਾ ਸਵੀਕਾਰਯੋਗ ਨਹੀਂ ਹੈ। ਧਾਲੀਵਾਲ ਨੇ ਲੋਕਾਂ ਨੂੰ ਇਸ ਮੁੱਦੇ ’ਤੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਇਤਰਾਜ਼ ਦੱਸਣ ਅਤੇ ਜਨਤਕ ਪਹੁੰਚ ਤੇ ਜਵਾਬਦੇਹੀ ਨੂੰ ਕਾਇਮ ਰੱਖਣ ਲਈ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

ਇਸੇ ਦੌਰਾਨ ਬੀ.ਸੀ. ਦੇ ਇਨਫਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਨੇ ਵੀ ਸਰਕਾਰ ਵੱਲੋਂ ਡਾਇਰੈਕਟਰੀ ਹਟਾਉਣ ਦੇ ਫੈਸਲੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।ਕਮਿਸ਼ਨਰ ਮਾਈਕਲ ਹਾਰਵੇ ਨੇ ਕਿਹਾ ਹੈ ਕਿ ਸਾਈਬਰ ਸੁਰੱਖਿਆ ਦੇ ਖਤਰੇ ਗੰਭੀਰ ਹਨ ਪਰ ਜਨਤਾ ਲਈ ਕੋਈ ਕਾਰਗਰ ਬਦਲ ਮੁਹੱਈਆ ਕਰਵਾਏ ਬਿਨਾਂ ਡਾਇਰੈਕਟਰੀ ਹਟਾਉਣਾ ਪਾਰਦਰਸ਼ਤਾ ਸਬੰਧੀ ਮਹੱਤਵਪੂਰਨ ਸਵਾਲ ਖੜ੍ਹੇ ਕਰਦਾ ਹੈ।

Share

ਹਰਕੀਰਤ ਚਹਿਲ ਦਾ ਨਵਾਂ ਨਾਵਲ ਲੋਕ ਅਰਪਣ, ਡਾ. ਰਘਬੀਰ ਸਿਰਜਣਾ ਨੇ ‘ਨਦੀ ਨਾਵ ਸੰਯੋਗੀ ਮੇਲੇ’ ਨੂੰ ਵਿਲੱਖਣ ਗਰਦਾਨਿਆ

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News