• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸੁਰਜੀਤ ਪਾਤਰ ਦੀ ਯਾਦ ‘ਚ ਐਬਟਸਫ਼ੋਰਡ ਵਿਖੇ ਲੱਗੇਗਾ ਲੋਕ ਵਿਰਸਾ ਮੇਲਾ

https://www.surreynewsbc.com/wp-content/uploads/2024/05/1F172FC8-5C56-496E-B2A1-9172BE16724C.jpeg
ਸਟਾਫ ਰਿਪੋਰਟ
May 17, 2024 7:37pm

ਐਬਟਸਫੋਰਡ – ਲੰਘੇ ਵੀਰਵਾਰ ਨੂੰ ਲੋਕ ਵਿਰਸਾ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਬੇਵਕਤ ਹੋਏ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਦਾ ਸਮੂਹਿਕ ਵਿਚਾਰ ਸੀ ਕਿ ਸੁਰਜੀਤ ਪਾਤਰ ਜੀ 79 ਸਾਲ ਦੀ ਆਪਣੀ ਇਸ ਉਮਰ ‘ਚ ਸਿਰਮੌਰ ਕਵੀ ਵਜੋਂ ਪੂਰੇ ਕਾਰਜਸ਼ੀਲ ਰਹੇ ਸਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ, ਗਜ਼ਲਾਂ ਅਤੇ ਸਾਹਿਤਕ ਤੇ ਫ਼ਿਲਮੀ ਸੰਵਾਦਾਂ ਰਾਹੀ ਪੰਜਾਬੀ ਮਾਂ-ਬੋਲੀ ਨੂੰ ਹੋਰ ਅਮੀਰ ਕੀਤਾ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕਈ ਸਾਲ ਪ੍ਰਧਾਨ ਰਹੇ। ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਸਰਵੋਤਮ ਇਨਾਮ ‘ਪਦਮਸ਼੍ਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। 

ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹਿਸਟਰੀ, ਲੈਂਗੂਏਜ, ਲਿਟਰੇਚਰ ਤੇ ਕਲਚਰ ਡਿਪਾਰਟਮੈਂਟ ਵਿਚ ਲੰਮਾਂ ਸਮਾਂ ਸੇਵਾ ਕਰਨ ਪਿੱਛੋਂ 2005 ਵਿਚ ਸੇਵਾ-ਮੁਕਤ ਹੋਏ। ਉਨ੍ਹਾਂ ਦੀਆਂ ਪੁਸਤਕਾਂ ‘ਹਵਾ ‘ਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਘਦੀ ਵਰਣਮਾਲਾ’, ‘ਲਫ਼ਜਾਂ ਦੀ ਦਰਗਾਹ’, ਪੱਤਝੜ ਦੀ ਪਾਜ਼ੇਬ’ ਅਤੇ ‘ਸੁਰਜ਼ਮੀਨ’  ਵਿੱਚ ਆਧੁਨਿਕ ਮਨੁੱਖ ਦੀ ਹੋਣੀ-ਥੀਣੀ , ਨਿੱਤ ਵਾਪਰਦਾ ਤੇ ਭੋਗਿਆ ਜਾਂਦਾਂ ਸੰਤਾਪ, ਤੇ ਟੁੱਟਦਾ ਭੱਜਦਾ ਮਨੁੱਖ ਬਿੰਬਤ ਹੁੰਦਾ ਹੈ। ਉਨ੍ਹਾਂ ਦੀ ਹਰਮਨ-ਪਿਆਰੀ ਗ਼ਜ਼ਲ ਦੇ ਇੱਕ ਸ਼ਿਅਰ ‘ਚ ਉਹ ਕਹਿੰਦੇ ਹਨ

“ਜੇ ਆਈ ਪੱਤਝੜ ਤਾਂ ਫਿਰ ਕੀ ਏ, ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ।“
ਉਹ ਨਵੀਆਂ ਰਾਹਾਂ ਤੇ ਪੈੜਾਂ ਦੇ ਪਾਂਧੀ ਸਨ ਅਤੇ ਉਨ੍ਹਾਂ ਪੰਜਾਬੀ ਕਵਿਤਾ ਵਿਚ ਨਵੇਂ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਆਪਣੀ ਨਵੀਂ ਛਾਪ ਛੱਡੀ।ਐਸੋਸੀਏਸ਼ਨ ਦੇ ਮੈੰਬਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ  ਵਿੱਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਪਰਿਵਾਰ ਦੇ ਮੈਂਬਰਾਂ, ਸਾਕ-ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਬੇਨਤੀ ਕੀਤੀ ਗਈ।ਐਸੋਸੀਏਸ਼ਨ ਦੇ ਪ੍ਰਧਾਨ ਸ਼ਾਤੀ ਸਰੂਪ,ਪ੍ਰਸਿੱਧ ਇਤਿਹਾਸਕਾਰ ਸੋਹਨ ਸਿੰਘ ਪੂਨੀ ਅਤੇ ਰੇਡੀਓ ਹੋਸਟ ਪ੍ਰੋ: ਗੁਰਬਾਜ ਸਿੰਘ ਬਰਾੜ ਨੇ ਸੁਰਜੀਤ ਪਾਤਰ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ। ਡਾ: ਜਤਿੰਦਰਪਾਲ ਸਿੰਘ ਮੁੰਡੀ ਨੇ ਸੁਰਜੀਤ ਪਾਤਰ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਹਨਾਂ ਦੀਆਂ ਰਚਨਾਵਾਂ ਸਕੂਲੀ ਸਿਲੇਬਸ ਵਿੱਚ ਲਗਾਉਣ ਦੀ ਸਲਾਹ ਦਿੱਤੀ। ਪ੍ਰਸਿੱਧ ਕਵੀ ਗੁਰਦੇਵ ਸਿੰਘ ਬੁੱਟਰ ਨੇ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਆਪਣੀਆਂ ਰਚਨਾਵਾਂ ਵੀ ਸਾਂਝੀਆ ਕੀਤੀਆਂ। ਸਮੂਹ ਮੈਬਰਾਂ ਵੱਲੋਂ ਗੁਰਮੇਲ ਸਿੰਘ ਧਾਮੀ ਨੇ ਐਬਟਸਫੋਰਡ ਵਿਖੇ ਲਗਾਇਆ ਜਾਣ ਵਾਲਾ ਅਗਲਾ ਲੋਕ ਵਿਰਸਾ ਮੇਲਾ ਸੁਰਜੀਤ ਪਾਤਰ ਨੂੰ ਸਮਰਪਿਤ ਕਰਨ ਕਰਨ ਦਾ ਐਲਾਨ ਕੀਤਾ। ਇਸ ਮੌਕੇ  ਕਲੱਬ ਨਾਲ ਲੰਮੇ ਸਮੇ ਤੋਂ ਜੁੜੇ ਆ ਰਹੇ ਹਰਮੇਲਪ੍ਰੀਤ ਸਿੰਘ , ਹਰਬੰਸ ਸਿੰਘ ਧੰਜਲ, ਬਲਜਿੰਦਰ ਸਿੰਘ ਬੈਂਸ , ਅਜੀਤ ਸਿੰਘ ਬਰਾੜ, ਕਰਮਜੀਤ ਸਿੰਘ ਸਿੱਧੂ ,ਬੇਅੰਤ ਸਿੰਘ ਬਰਾੜ, ਨਵਦੀਪ ਸਿੰਘ ਖੋਸਾ, ਨਵਜੋਤ ਸਿੰਘ ਅਤੇ ਮਾਸਟਰ ਰਘਬੀਰ ਨਾਥ ਸ਼ਰਮਾਂ ਪਹੁੰਚੇ ਹੋਏ ਸਨ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News