• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

“ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਹਿਸਾਬ ਲੈਣਗੀਆਂ”-ਕੁਲਵਿੰਦਰ ਕੌਰ

https://www.surreynewsbc.com/wp-content/uploads/2024/06/EF4450C4-3EA8-4E9B-A3D3-1A2398048530.jpeg
Staff Report
June 8, 2024 2:07pm

ਸੁਲਤਾਨਪੁਰ ਲੋਧੀ- ਚੰਡੀਗੜ ਹਵਾਈ ਅੱਡੇ ‘ਤੇ ਕੰਗਨਾਂ ਰਣੌਤ ਦੇ ਥੱਪੜ ਮਾਰਨ ਦੀ ਘਟਨਾਂ ਲਗਾਤਾਰ ਤੂਲ ਫੜਦੀ ਜਾ ਰਹੀ ਹੈ।

ਥੱਪੜ ਵੱਜਣ ਦੀ ਇਸ ਘਟਨਾਂ ਮਗਰੋਂ ਜਿੱਥੇ ਇਕ ਪਾਸੇ ਕੰਗਣਾਂ ਰਣੌਤ  ਨੂੰ ਪੰਜਾਬ ਵਿੱਚ ਅੱਤਵਾਦ ਫੈਲਦਾ ਨਜ਼ਰ ਆਉਣ ਲੱਗ ਪਿਆ ਉੱਥੇ ਸੀ.ਆਈ.ਐਸ.ਐੱਫ. ਦੀ ਮੁਲਾਜ਼ਮ ਕੁਲਵਿੰਦਰ ਕੌਰ ਨੇ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਕਿਹਾ, “ਮੈਨੂੰ ਮੇਰੀ ਨੌਕਰੀ ਖੋਹਣ ਦੀ ਧਮਕੀ ਨਾ ਦਿਓ। ਮੈਂ ਇੱਕ ਕਿਸਾਨ ਦੀ ਧੀ ਹਾਂ, ਮੈਂਨੂੰ ਆਪਣੀ ਜ਼ਿੰਦਗੀ ਜਿਉਣੀ ਚੰਗੀ ਤਰਾਂ ਆਉਂਦੀ ਹੈ,ਮੇਰੇ ਅੰਦਰ ਅਜੇ ਵੀ ਇੰਨੀ ਲਿਆਕਤ ਹੈ, ਮੈਂ ਸੰਘਰਸ਼ ਕਰਕੇ ਦੁਬਾਰਾ ਨੌਕਰੀ ਹਾਸਲ ਕਰ ਸਕਦੀ ਹਾਂ।”

ਦੇਸ ਵਿਦੇਸ਼ ਵਿੱਚ ਵੱਸਦੇ ਪੰਜਾਬੀ, ਧਾਰਮਿਕ,ਮੁਲਾਜ਼ਮ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਸਮੇਤ ਲੱਖਾਂ ਲੋਕ ਕੁਲਵਿੰਦਰ ਕੌਰ ਦੇ ਹੱਕ ਵਿੱਚ ਡੱਟ ਗਏ ਹਨ । ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਕੌਰ ਦੇ ਖ਼ਿਲਾਫ ਕਾਰਵਾਈ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।ਧਾਰਮਿਕ ਜਥੇਬੰਦੀਆਂ ਦੇ ਕੁਝ ਆਗੂ ਕੁਲਵਿੰਦਰ ਕੌਰ ਦੇ ਪਿੰਡ ਜਾ ਕੇ ਉਸ ਦੀ ਮਾਂ ਨੂੰ ਸਨਮਾਨ ਦੇ ਕੇ ਆਏ ਹਨ ।ਉਨ੍ਹਾਂ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਕੁਲਵਿੰਦਰ ਨੂੰ ਤੱਤੀ ਵਾਅ ਨਹੀਂ ਲੱਗਣ ਦੇਣਗੇ।

ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਵਾਲੀ ਬਿਰਧ ਮਹਿੰਦਰ ਕੌਰ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰ ਆਈ ਹੈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੁਲਵਿੰਦਰ ਦੇ ਹੱਕ ਵਿੱਚ ਬੋਲਦੇ ਹੋਏ ਕੰਗਣਾਂ ਰਣੌਤ ‘ਤੇ ਵੀ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

ਕੁਲਵਿੰਦਰ ਕੌਰ ਨੇ ਆਪਣੇ ‘X’ ਅਕਾਂਊਟ ‘ਤੇ ਲਿਖਿਆ ਹੈ, “ ਮੈਂ ਉਸ ਕਿਸਾਨ ਕੌਮ ਦੀ ਧੀ ਹਾਂ ਜਿਸਨੇ ਤਾਨਾਸ਼ਾਹੀ ਨੂੰ ਕਬਰ ਵਿੱਚੋਂ ਬਾਹਰ ਕੱਡ ਕੇ ਬਦਲਾ ਲਿਆ ਸੀ,ਜਿਸਨੇ ਜੋ ਜੋ ਕੀਤਾ ਹੈ ਉਸ ਦਾ ਅਸੀਂ ਹੀ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਬਦਲਾ ਲੈਣਗੀਆਂ।”

“ਮੇਰੀ ਕਿਸਾਨ ਕੌਮ ਜੋ ਆਪਣਾ ਐਮ.ਐੱਸ.ਪੀ. ਦਾ ਹੱਕ ਮੰਗ ਰਹੀ ਹੈ , ਇਹ ਥੱਪੜ ਉਸਦੀ ਯਾਦ ਦਿਵਾਉਂਦਾ ਰਹੇਗਾ।”

ਥੱਪੜ ਕਾਂਡ ਮਗਰੋਂ ਕੁਲਵਿੰਦਰ ਨੂੰ ਨਕਦ ਇਨਾਮ ਅਤੇ ਨੌਕਰੀ ਦੀ ਪੇਸ਼ਕਸ਼ ਵੀ ਹੋਈ ਹੈ। ਮੁਹਾਲੀ ਦੇ ਇੱਕ ਕਾਰੋਬਾਰੀ ਵੱਲੋ ਇੱਕ ਲੱਖ ਅਤੇ ਕੈਨੇਡਾ ਦੇ ਰਹਿਣ ਵਾਲੇ ਇੱਕ ਗੁਰਸਿੱਖ ਆਦਮੀ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ ਗਈ ਹੈ। ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਕੁਲਵਿੰਦਰ ਕੌਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ।

Share

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Surrey Police Service is investigating a shots fired incident

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...