• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday August 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੰਗਣਾਂ ਰਣੌਤ ਦੇ ਮਾਰਿਆ ਥੱਪੜ, ਕੀ ਬੋਲੀ ਮਹਿਲਾ ਕਾਂਸਟੇਬਲ ?

https://www.surreynewsbc.com/wp-content/uploads/2024/06/87D1D00A-4AA4-4DDE-8BE1-CE6CF1E2FF1A.jpeg
Staff Report
June 6, 2024 8:22am

ਚੰਡੀਗੜ੍ਹ – ਭਾਜਪਾ ਆਗੂ ਅਤੇ ਪ੍ਰਸਿੱਧ ਅਦਾਕਾਰਾ ਕੰਗਣਾਂ ਰਣੌਤ ਦੇ ਥੱਪੜ ਮਾਰੇ ਜਾਣ ਦੀ ਖ਼ਬਰ  ਹੈ। ਕੰਗਣਾਂ ਰਣੌਤ  ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਿਮਾਚਲ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਕੰਗਣਾਂ ਰਣੌਤ ਮੰਡੀ ਤੋਂ ਵਾਇਆ ਚੰਡੀਗੜ੍ਹ ਹੁੰਦੀ ਹੋਈ ਦਿੱਲੀ ਜਾ ਰਹੀ ਸੀ। ਉਸਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਵਾਲੀ ਫਲਾਈਟ ਫੜ੍ਹਨੀ ਸੀ। ਕਿਸਾਨ ਅੰਦੋਲਨ ਦੌਰਾਨ ਪੁੱਠੇ ਸਿੱਧੇ ਬਿਆਨ ਦੇ ਕੇ ਚਰਚਾ ਵਿੱਚ ਰਹਿਣ ਵਾਲੀ ਭਾਜਪਾ ਆਗੂ ਨੂੰ ਹਵਾਈ ਅੱਡੇ ‘ਤੇ ਤਾਇਨਾਤ ਸੀ.ਆਈ.ਐਸ.ਐਫ.ਦੀ ਮਹਿਲਾ ਕਾਂਸਟੇਬਲ ਨੇ ਥੱਪੜ ਮਾਰਿਆ ਹੈ। ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਿਹਾ ਕਿ ਕੰਗਣਾਂ ਨੂੰ ਇਸ ਕਰਕੇ ਥੱਪੜ ਮਾਰਿਆ ਕਿਉਂ ਕਿ ਉੁਹ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਬਾਰੇ ਮੰਦਾ ਬੋਲਦੀ ਸੀ। ਕੁਲਵਿੰਦਰ ਕੌਰ ਨੇ ਕਿਹਾ ਕਿ ਧਰਨੇ ਵਿੱਚ ਮੇਰੀ ਮਾਂ ਬੈਠੀ ਸੀ , ਇਹ ਬੈਠੀ ਸੀ ਉੱਥੇ ? ਕੰਗਣਾਂ ਨੇ ਮੇਰੀ ਮਾਂ ਬਾਰੇ ਮੰਦਾ ਬੋਲਿਆ। ਕੰਗਣਾਂ ਨੇ ਧਰਨੇ ਵਿੱਚ ਬੈਠੀਆਂ ਔਰਤਾਂ ਬਾਰੇ ਕਿਹਾ ਸੀ ਕਿ ਇਹ 100-100 ਰੁਪਏ ਵਿੱਚ ਦਿਹਾੜੀ ‘ਤੇ ਜਾਂਦੀਆਂ ਹਨ ।

ਇਸ ਘਟਨਾਂ ਮਗਰੋਂ ਸੀ.ਆਈ.ਐੱਸ.ਐੱਫ. ਨੇ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਐੱਫ.ਆਈ.ਆਰ. ਲਈ ਸਥਾਨਕ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਪੁਲਸ ਅਫ਼ਸਰ ਕੇ.ਐੱਸ.ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਸੀ.ਆਈ.ਐੱਸ.ਐੱਫ. ਦੇ ਕਮਾਂਡੈਂਟ ਵੱਲੋਂ ਬੁਲਾਇਆ ਗਿਆ ਹੈ। ਸੀ.ਆਈ.ਐਸ.ਐੱਫ.ਅਧਿਕਾਰੀਆਂ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਫ਼ਿਲਹਾਲ ਕੰਗਣਾਂ ਰਣੌਤ ਨੇ ਐਮ.ਪੀ. ਦੇ ਅਹੁਦੇ ਦੀ ਸਹੁੰ ਨਹੀਂ ਚੁੱਕੀ ਹੈ। ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਸਕਿਉਰਟੀ ਚੈੱਕ ਲਈ ਲੰਘਣਾ ਪੈਂਦਾ ਹੈ।

ਦੂਜੇ ਪਾਸੇ ਦਿੱਲੀ ਪਹੁੰਚੀ ਕੰਗਣਾਂ ਰਣੌਤ ਨੇ ਕਿਹਾ ਕਿ ਉਹ ਤਾਂ ਭਾਂਵੇ ਸੇਫ਼ ਹੈ ਪਰੰਤੂ ਉਸਨੂੰ ਪੰਜਾਬ ਵਿੱਚ ਫੈਲਦੇ ਜਾ ਰਹੇ ਉਗਰਵਾਦ ਅਤੇ ਅੱਤਵਾਦ ਦੀ ਫ਼ਿਕਰ ਹੈ। ਇਸ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ?

 

Share

Surrey Newton Area Shooting: Gunfire Damages Outbuilding

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News