• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਸੁਨਿਆਰੇ ਦੀ ਦੁਕਾਨ ਤੇ ਵੱਜਿਆ ਡਾਕਾ !

https://www.surreynewsbc.com/wp-content/uploads/2024/03/surrey-rcmp.jpg
Staff Report
March 27, 2024 8:49am
ਸਰੀ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲੰਘੇ ਸੋਮਵਾਰ ਵੱਡੇ ਤੜਕੇ ਚੋਰਾਂ ਨੇ ਸ਼ਹਿਰ ਦੇ ਦੱਖਣੀ ਪਾਸੇ ਬਣੇ ਇੱਕ ਵੱਡੇ ਮਾਲ ਵਿੱਚ ਸੰਨ੍ਹ ਲਾ ਕੇ ਗਹਿਣਿਆਂ ਦੀ ਇੱਕ ਦੁਕਾਨ ਨੂੰ ਨਿਸ਼ਾਨਾਂ ਬਣਾਇਆ ਹੈ। ਫ਼ਿਲਹਾਲ ਚੋਰੀ ਹੋਏ ਗਹਿਣਿਆਂ ਦੀ ਕੀਮਤ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਸਰੀ RCMP ਵੱਲੋਂ ਦੱਖਣੀ ਸਰੀ ਦੇ ਇੱਕ ਮਾਲ ਵਿੱਚ ਭੰਨ-ਤੋੜ ਕਰਕੇ ਦਾਖਲ ਹੋਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਲ ਵਿੱਚ ਹੋਰ ਵੀ ਬਹੁਤ ਕਾਰੋਬਾਰ ਖੁੱਲ੍ਹੇ ਹੋਏ ਹਨ ਪਰੰਤੂ ਪੁਲਸ ਵੱਲੋਂ ਪ੍ਰਾਪਤ ਰਿਪੋਰਟ ਮੁਤਾਬਕ ਸ਼ੱਕੀ ਵਿਅਕਤੀਆਂ ਵੱਲੋ ਗਹਿਣੇ ਚੋਰੀ ਕਰਨ ਦਾ ਪਤਾ ਲੱਗਾ ਹੈ। ਪੁਲਸ ਨੂੰ 25 ਮਾਰਚ, ਸੋਮਵਾਰ ਸਵੇਰੇ 4:18 ਵਜੇ, 152 ਸਟਰੀਟ ਦੇ 1700 ਬਲਾਕ ਵਿੱਚ ਬਣੇ ਇੱਕ ਮਾਲ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੇ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਪੁਲਿਸ ਡਾਗ ਸਰਵਿਸਿਜ਼ (ਪੀਡੀਐਸ) ਦੀ ਮਦਦ ਨਾਲ ਇਲਾਕੇ ਦੀ ਤਲਾਸ਼ੀ ਲਈ ਪਰ ਸ਼ੱਕੀ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਦਾ ਮੰਨਣਾ ਹੈ ਕਿ ਚਾਰੇ ਸ਼ੱਕੀ ਇੱਕ ਗੂੜ੍ਹੇ ਰੰਗ ਦੀ SUV ਵਿੱਚ ਰਵਾਨਾ ਹੋਏ ਸਨ। ਸਰੀ RCMP ਮੀਡੀਆ ਰਿਲੇਸ਼ਨਜ਼ ਯੂਨਿਟ ਦੇ ਕਾਰਪੋਰਲ ਜੇਮਸ ਮੇਸਨ ਮੁਤਾਬਕ ਸਰੀ RCMP ਪ੍ਰਾਪਰਟੀ ਕ੍ਰਾਈਮ ਯੂਨਿਟ ਵੱਲੋਂ ਘਟਨਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਜਾਂ ਸਬੰਧਤ ਇਲਾਕੇ ਦੀ ਸੀਸੀਟੀਵੀ ਜਾਂ ਡੈਸ਼ ਕੈਮਰੇ ਦੀ ਫੁਟੇਜ ਰੱਖਣ ਵਾਲਾ ਕੋਈ ਵੀ ਵਿਅਕਤੀ ਸਰੀ ਆਰਸੀਐਮਪੀ ਨਾਲ ਸੰਪਰਕ ਕਰ ਸਕਦਾ ਹੈ।
Share

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News