• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਜਲੰਧਰ ਜ਼ਿਮਨੀ ਚੋਣ , ‘ਭਗਵੰਤ’ ਤੇ ‘ਭਗਤ’ ਨੇ ਕਿਵੇਂ ਮਾਰੀ ਬਾਜ਼ੀ ?

https://www.surreynewsbc.com/wp-content/uploads/2024/07/85357A2A-1439-4A9F-A3DA-94451ABC0F80.jpeg
ਗੁਰਬਾਜ ਸਿੰਘ ਬਰਾੜ
July 13, 2024 8:21am

ਜਲੰਧਰ – ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹੁਕਮਰਾਨ ਧਿਰ ਨੇ ਜਿੱਤ ਲਈ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਵਧੇਰੇ ਸੀਟਾਂ ‘ਤੇ ਮਿਲੀ ਕਰਾਰੀ ਹਾਰ ਤੋਂ ਬਾਅਦ  ਜਲੰਧਰ ਸੀਟ ਜਿੱਤਣੀ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਕਾਰ ਦਾ ਸੁਆਲ ਬਣੀ ਹੋਈ ਸੀ। ਇਹ ਜ਼ਿਮਨੀ ਚੋਣ ਹੁਕਮਰਾਨ ਪਾਰਟੀ ਅਤੇ ਭਗਵੰਤ ਮਾਨ ਲਈ ਪਰਖ ਦੀ ਘੜੀ ਬਣੀ ਹੋਈ ਸੀ। ਮੁੱਖ ਮੰਤਰੀ ਖੁਦ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਏ ਸਨ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਵੀ ਵੋਟਰਾਂ ਤੱਕ ਸਿੱਧੀ ਪਹੁੰਚ ਬਣਾਈ ਗਈ ਸੀ।

‘ਆਪ’ ਨੇ ਮੋਹਿੰਦਰ ਭਗਤ ਨੂੰ ਟਿਕਟ ਦੇ ਕੇ ਇੱਕ ਪਾਸੇ ਭਗਤ ਬਰਾਦਰੀ ਦੀਆਂ 30,000 ਵੋਟਾਂ ‘ਤੇ ਆਪਣਾ ਹੱਕ ਜਿਤਾਇਆ ਸਗੋਂ ਵਾਲਮੀਕ ਸਮਾਜ ਦੀਆਂ 20 ਹਜ਼ਾਰ ਵੋਟਾਂ ਹਾਸਲ ਕਰਨ ਲਈ ਕਈ ਨੇਤਾਵਾਂ ਨੂੰ ਨਾ ਸਿਰਫ ਪਾਰਟੀ ‘ਚ ਸ਼ਾਮਲ ਕੀਤਾ ਸਗੋਂ ਵਾਲਮੀਕੀ ਸੰਤ ਸਮਾਜ ਨੂੰ ਵੀ ‘ਆਪ’ ਨਾਲ ਮਿਲਾਇਆ। ਨਤੀਜੇ ਵਜੋਂ ਸੱਤਾਧਾਰੀ  ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਪਈਆਂ, ਜਦ ਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 16757, ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17957 ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ 1242 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਜਦ ਕਿ ਬਸਪਾ ਦਾ ਉਮੀਦਵਾਰ ਤਾਂ 734 ਵੋਟਾਂ ਨਾਲ ਚਾਰ ਹਿੰਦਸਿਆ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਕੇ ਭਾਜਪਾ ‘ਚ ਚਲੇ ਗਏ ਸਨ। ਉਨ੍ਹਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਹੋਈ। ਭਾਜਪਾ ਨੇ ਅੰਗੁਰਾਲ ਨੂੰ ਹੀ ਮੈਦਾਨ ‘ਚ ਉਤਾਰਿਆ ਤਾਂ ‘ਆਪ’ ਨੇ ਮੋਹਿੰਦਰ ਭਗਤ ‘ਤੇ ਦਾਅ ਖੇਡਿਆ। ਸ਼ਨੀਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਹੁਣ ‘ਆਪ’ ਦੇ ਹੌਂਸਲੇ ਬੁਲੰਦ ਹੋ ਗਏ ਹਨ।
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਭਗਵੰਤ ਮਾਨ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਹੁਣ ਜਲੰਧਰ ਵੈਸਟ ਨੂੰ ਵੀ ਅਸੀਂ ‘ਬੈਸਟ’ਬਣਾਵਾਂਗੇ।
Share

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Surrey Police Service is investigating a shots fired incident

Canada to Increase Permanent Residence Application fee starting from April 30

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News