• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਜਗਮੀਤ ਬਰਾੜ ਦੇ ਗਏ ਝਕਾਨੀ, ਗਿੱਦੜਬਾਹਾ ਵਾਲਿਆਂ ਨੂੰ ਹੁਣ ਕੌਣ ਖੁਆਏਗਾ ‘ਗੱਲਾਂ ਦਾ ਕੜਾਹ’

https://www.surreynewsbc.com/wp-content/uploads/2024/10/EF93E8D1-81C4-4351-B21A-5093F7485C75.jpeg
ਗੁਰਬਾਜ ਸਿੰਘ ਬਰਾੜ
October 30, 2024 5:57pm

ਗਿੱਦੜਬਾਹਾ- ‘ਆਵਾਜ਼-ਏ ਪੰਜਾਬ’ ਜਗਮੀਤ ਸਿੰਘ ਬਰਾੜ ਨੇ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਲੜਣ ਤੋਂ ਪੈਰ ਪਿਛਾਂਹ ਖਿੱਚ ਲਏ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ੳਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਹੁਣ ੳਨ੍ਹਾਂ ਐਨ ਮੌਕੇ ‘ਤੇ ਆ ਕੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਜਗਮੀਤ  ਸਿੰਘ ਬਰਾੜ 1992 ਅਤੇ 1999 ਵਿੱਚ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਬਾਦਲਾਂ ਖਿਲਾਫ਼ ਚੋਣ ਲੜ ਕੇ ਭੱਲ ਬਣਾਉਣ ਵਾਲੇ ਜਗਮੀਤ ਸਿੰਘ ਬਰਾੜ ਨੇ ਅੱਜ ਕਾਗਜ਼ ਵਾਪਸ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਵੱਡੇ ਇਲਜ਼ਾਮ ਲਗਾਏ। ੳਨ੍ਹਾਂ ਕਿਹਾ ਕਿ ਰਾਜਾ ਵੜਿੰਗ ਐਮ.ਐਲ.ਏ. ਹੁੰਦਾ ਹੋਇਆ ਅਫ਼ੀਮ ਦੇ ਕੇਸ ਵਿੱਚ ਫੜ੍ਹਿਆ ਗਿਆ ਸੀ ਬਕੌਲ ਬਿਕਰਮ ਸਿੰਘ ਮਜੀਠੀਆ ਉਸਨੇ ਸੁਖਬੀਰ ਬਾਦਲ ਦੇ ਪੈਰੀਂ ਪੈ ਕੇ ਕੇਸ ‘ਚੋਂ ਖਹਿੜਾ ਛੁਡਾਇਆ। ਰਾਜਾ ਵੜਿੰਗ ‘ਤੇ ਨਿਸ਼ਾਨਾਂ ਸਾਧਦਿਆਂ ਸਾਬਕਾ ਕਾਂਗਰਸੀ ਆਗੂ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਰਾਜਾ ਵੜਿੰਗ ਉੱਪਰ ਬੱਸਾਂ ਦੀਆਂ ਬਾਡੀਆਂ ਲਵਾਉਣ ਦੇ ਮਾਮਲੇ ਵਿੱਚ 400 ਕਰੋੜ ਰੁਪਏ ਦਾ ਕਥਿਤ ਘਪਲਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਾਰਵਾਈ ਕਰਨ ਦਾ ਡਰਾਵਾ ਦੇ ਕੇ ਬੋਲਤੀ ਬੰਦ ਕਰਵਾਈ ।ਜਗਮੀਤ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਦੋਦਾ ਜ਼ੈਲ ਦੇ 15 ਪਿੰਡਾਂ ਸਮੇਤ ਹੁਣ ਤੱਕ ਗਿੱਦੜਬਾਹਾ ਹਲਕੇ ਦੇ 25 ਪਿੰਡਾਂ ਦਾ ਦੌਰਾ ਕਰ ਲਿਆ ਹੈ ।ਬਰਾੜ ਨੇ ਕਿਹਾ ਕਿ ਆਂਉਦੇ ਦਿਨਾਂ ਵਿੱਚ ਗਿੱਦੜਬਾਹਾ ਵਿਖੇ ਵੋਟਾਂ ਦੀ ਵੱਡੀ ਮੰਡੀ ਲੱਗਣੀ ਹੈ ਜਿੱਥੇ 10 ਕਰੋੜ ਦੀਆਂ ਵੋਟਾਂ ਖਰੀਦੀਆਂ ਜਾਣੀਆਂ ਹਨ। ਜਗਮੀਤ ਬਰਾੜ ਨੇ ਕਿਹਾ ਕਿ ਉਹ ਕਾਂਗਰਸ ਜਾਂ ਭਾਜਪਾ ਵਿੱਚ ਜਾਣ ਵਾਲੇ ਨਹੀਂ। ਇਸ ਤੋਂ ਪਹਿਲਾਂ ਉਨ੍ਹਾਂ 2022 ਵਿੱਚ ਮੌੜ ਮੰਡੀ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਸੀ ਜਿੱਥੇ ਉਸਨੂੰ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨਾਲੋਂ ਵੀ ਘੱਟ ਵੋਟਾਂ ਪਈਆਂ ਸਨ। ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਗਿੱਦੜਬਾਹਾ ਤੋਂ ਚੋਣ ਲੜਕੇ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕਰਨ ਵਾਲੇ ਬਰਾੜ ਨੇ ਹੁਣ ਗਿੱਦੜਬਾਹਾ ਜ਼ਿਮਨੀ ਚੋਣ ਤੋਂ ਕਾਗਜ਼ ਵਾਪਸ ਲੈ ਕੇ ਗੱਲਾਂ ਦਾ ਚਸਕਾ ਲੈਣ ਵਾਲੇ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਗਿੱਦੜਬਾਹਾ ਦੇ ਵੋਟਰਾਂ ਨੂੰ ਹੁਣ ਬਾਕੀ ਬਚੇ ਤਿੰਨ ਉਮੀਦਵਾਰਾਂ ਦੀਆਂ ‘ਗੱਲਾਂ ਦੇ ਕੜਾਹ’ ਨਾਲ ਹੀ ਸਬਰ ਕਰਨਾ ਪਏਗਾ।ਕਾਬਲੇ ਗੌਰ ਹੈ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਦੀਆਂ ਚਾਰ ਸੀਟਾਂ ਵਿੱਚੋ ਗਿੱਦੜਬਾਹਾ ਹਲਕੇ ਦੀ ਚੋਣ ‘ਹੌਟ ਸੀਟ’ ਬਣੀ ਹੋਈ ਹੈ,ਜਿੱਥੇ ਸਿਆਸਤ ਦੇ ਧਨੰਤਰ ਖਿਡਾਰੀ ਆਪਸ ਵਿੱਚ ਭਿੜ ਰਹੇ ਹਨ। ਕਾਂਗਰਸ ਨੇ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਬਣਾਇਆ ਹੈ। ‘ਆਪ’ ਨੇ 30 ਸਾਲ ਅਕਾਲੀ ਦਲ ਵਿੱਚ ਰਹੇ ਡਿੰਪੀ ਢਿੱਲੋਂ ਨੂੰ ਅੱਗੇ ਕੀਤਾ ਹੈ। ‘ਆਪ’ ਵੱਲੋਂ ਟਿਕਟ ਦੇ ਦਾਅਵੇਦਾਰ ਪ੍ਰਿਤਪਾਲ ਸ਼ਰਮਾਂ ਨੇ ‘ਝਾੜੂ’ ਛੱਡ ਕੇ ਕਮਲ ਦਾ ਫੁੱਲ ਫੜ੍ਹ ਲਿਆ ਹੈ। ਭਾਜਪਾ ਨੇ ਮਨਪ੍ਰੀਤ ਬਾਦਲ ‘ਤੇ ਦਾਅ ਖੇਡਿਆ ਹੈ ਜੋ ਚਾਰ ਵਾਰ ਵਿਧਾਇਕ ਅਤੇ ਖ਼ਜ਼ਾਨਾ ਮੰਤਰੀ ਰਿਹਾ ਹੈ। ਫਿਲਹਾਲ ਹਲਕੇ ‘ਚੋਂ ਪੰਥਕ ਧਿਰਾਂ ਨਾਦਾਰਦ ਹਨ, ਸੁਖਬੀਰ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦਿੱਤਾ ਹੋਇਆ ਹੈ। ਅਕਾਲੀ ਦਲ ਨੇ ਪਹਿਲਾਂ ਹੀ ਮੈਦਾਨ ਖਾਲੀ ਛੱਡ ਦਿੱਤਾ ਸੀ , ਹੁਣ ਆਜ਼ਾਦ ਉਮੀਦਵਾਰ ਜਗਮੀਤ ਬਰਾੜ ਵੀ ਝਕਾਨੀ ਦੇ ਗਿਆ ਹੈ।
Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News