• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਭਾਰਤ ਨੇ ਪਾਕਿਸਤਾਨੀ ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ! ਪਾਕਿਸਤਾਨ ਵੱਲੋਂ ਰਾਫੇਲ ਲੜਾਕੂ ਜਹਾਜ਼ ਡੇਗਣ ਦਾ ਦਾਅਵਾ !

https://www.surreynewsbc.com/wp-content/uploads/2025/05/IMG_0553.jpeg
ਸਟਾਫ਼ ਰਿਪੋਰਟ
May 6, 2025 3:51pm

ਨਵੀਂ ਦਿੱਲੀ / ਇਸਲਾਮਾਬਾਦ, 7 ਮਈ 2025 — ਭਾਰਤ ਵੱਲੋਂ ਪਾਕਿਸਤਾਨ ਵਿੱਚ ਕਈ ਥਾਵਾਂ ’ਤੇ ਮਿਜ਼ਾਈਲ  ਹਮਲੇ ਕੀਤੇ ਜਾਣ ਨਾਲ ਦੋਹਵੇਂ ਗੁਆਂਢੀ ਮੁਲਕਾਂ ਵਿਚਕਾਰ ਤਣਾਅ ਨਵੀਂ ਚਰਮ ਸੀਮਾ ’ਤੇ ਪਹੁੰਚ ਗਿਆ ਹੈ। ਭਾਰਤੀ ਫੌਜ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਰਾਹੀਂ “ਇਨਸਾਫ ਮੁਹੱਈਆ ਕਰਵਾਇਆ ਗਿਆ” ਅਤੇ ਇਸ ਦੌਰਾਨ 12 ਅੱਤਵਾਦੀ ਮਾਰੇ ਗਏ ਹਨ । ਇਹ ਹਮਲੇ ਬਹਾਵਲਪੁਰ , ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਕੀਤੇ ਦੱਸੇ ਗਏ ਹਨ।

ਭਾਰਤ ਨੇ ਇਹ ਹਮਲੇ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਕੀਤੇ, ਜੋ ਕਿ ਹਾਲ ਹੀ ਵਿੱਚ ਪਹਿਲਗਾਮ ’ਚ ਹੋਏ ਦਹਿਸ਼ਤਗਰਦੀ ਹਮਲੇ, ਜਿਸ ’ਚ 26 ਲੋਕਾਂ ਦੀ ਮੌਤ ਹੋ ਗਈ ਸੀ, ਦਾ ਬਦਲਾ ਲੈਣ ਲਈ ਚਲਾਇਆ ਗਿਆ ਸੀ। ਭਾਰਤੀ ਫੌਜੀ ਬੁਲਾਰੇ ਨੇ ਕਿਹਾ, “ਇਨਸਾਫ ਮਿਲ ਗਿਆ ਹੈ”।

ਦੂਜੇ ਪਾਸੇ, ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਤਿੰਨ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਹੈ, ਜੋ ਕਿ ਪਾਕਿਸਤਾਨੀ ਹਵਾਈ ਅਖ਼ਤਿਆਤ ਦੀ ਉਲੰਘਣਾ ਕਰ ਰਹੇ ਸਨ। ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ, ਅਤੇ ਪੰਜਾਬ ਸੂਬੇ ਵਿੱਚ  ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਪਾਕਿਸਤਾਨ ਨੇ ਲਾਹੌਰ ਹਵਾਈ ਅੱਡਾ ਬੰਦ ਕਰ ਦਿੱਤਾ ਹੈ ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਰਾਸ਼ਟਰੀ ਟੀਵੀ ’ਤੇ ਕਿਹਾ:

“ਭਾਰਤ ਵੱਲੋਂ ਥੋਪੇ ਗਏ ਜੰਗ ਦੇ ਇਸ ਕਦਮ ਦੇ ਵਿਰੁੱਧ ਪਾਕਿਸਤਾਨ ਨੂੰ ਪੂਰਾ ਹੱਕ ਹੈ ਕਿ ਉਹ ਭਰਪੂਰ ਜਵਾਬ ਦੇਵੇ, ਅਤੇ ਇਹ ਜਵਾਬ ਦਿੱਤਾ ਜਾ ਰਿਹਾ ਹੈ।”

ਦੋਹਾਂ ਦੇਸ਼ਾਂ ਦੀ ਸਰਹੱਦੀ ਇਲਾਕਿਆਂ  ਵਿੱਚ ਤਣਾਅ ਗੰਭੀਰ ਬਣ ਚੁੱਕਾ ਹੈ। ਭਾਰਤ ਨੇ ਜੰਮੂ , ਸ੍ਰੀਨਗਰ, ਅੰਮ੍ਰਿਤਸਰ ਹਵਾਈ ਅੱਡੇ ਫਿਲਹਾਲ ਬੰਦ ਕਰ ਦਿੱਤੇ ਹਨ ।ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਅੰਤਰਰਾਸ਼ਟਰੀ ਭਾਈਚਾਰਾ ਦੋਹਾਂ ਪਾਸਿਆਂ ਨੂੰ ਸੰਯਮ ਵਰਤਣ ਦੀ ਅਪੀਲ ਕਰ ਰਿਹਾ ਹੈ।

ਅਮਰੀਕੀ ਸਦਰ ਡੋਨਲਡ ਟਰੰਪ ਨੇ ਇਸ ਘਟਨਾ ਨੂੰ ਇੱਕ ‘ਸ਼ਰਮਨਾਕ ਕਾਰਾ ਕਰਾਰ’ ਦਿੱਤਾ ਹੈ। ਟਰੰਪ ਨੇ ਕਿਹਾ ਕਿ ਦੋਹਵੇ ਮੁਲਕ ਪਿਛਲੇ ਕਈ ਦਹਾਕਿਆਂ ਤੋਂ ਆਪਸ ਵਿੱਚ ਲ਼ੜਦੇ ਆ ਰਹੇ ਹਨ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News