• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਦਾ ਕੈਨੇਡਾ ਵਿੱਚ ਸਨਮਾਨ

https://www.surreynewsbc.com/wp-content/uploads/2026/06/IMG_4624.jpeg
ਹਰਦਮ ਮਾਨ
June 13, 2026 7:03pm

ਸਰੀ, 13 ਜੂਨ (ਹਰਦਮ ਮਾਨ)–ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ ਮੰਚ ਸਰੀ’ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ‘ਗੁਲਾਟੀ ਪਬਲਿਸ਼ਰਜ਼ ਲਿਮਿਟਡ’ ਦੇ ਵਿਹੜੇ ਵਿੱਚ ਉਨ੍ਹਾਂ ਨਾਲ਼ ਸਾਹਿਤਕ ਸੰਵਾਦ ਰਚਾਇਆ ਗਿਆ। ਗੱਲਬਾਤ ਦੌਰਾਨ ਸੁਸ਼ੀਲ ਦੁਸਾਂਝ ਨੇ ਪੰਜਾਬ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਮਾਂ-ਬੋਲੀ ਅਤੇ ਸਾਹਿਤ ਦੇ ਲੇਖੇ ਲਾਏ ਕਾਰਜਾਂ ਅਤੇ ਮੌਜੂਦਾ ਸਰਗਰਮੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਹਨਾਂ ਨੇ ਪੰਜਾਬ ਦੇ ਮੌਜੂਦਾ ਸਾਹਿਤਕ ਦ੍ਰਿਸ਼ ਅਤੇ ਲੇਖਕਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦੇ ਪੰਜਾਬੀ ਰਚਨਾਤਮਕ ਕਾਰਜਾਂ ਉੱਪਰ ਪੈ ਰਹੇ ਹਾਂ-ਪੱਖੀ ਅਤੇ ਨਾਂ-ਪੱਖੀ ਪ੍ਰਭਾਵਾਂ ਬਾਰੇ ਗੰਭੀਰ ਚਰਚਾ ਕਰਦਿਆਂ ਸੁਸ਼ੀਲ ਦੁਸਾਂਝ ਨੇ ਬੜੇ ਬੇਬਾਕ ਸ਼ਬਦਾਂ ਵਿੱਚ ਕਿਹਾ ਕਿ ਬੇਸ਼ੱਕ ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਸਾਰੇ ਨਵੇਂ ਲੇਖਕ ਸਾਹਮਣੇ ਆਏ ਹਨ, ਲਿਖਣ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ ਅਤੇ ਰਚਨਾਵਾਂ ਤੁਰੰਤ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਪਰ ਇਸ ਦੇ ਨਾਲ ਹੀ ਇੱਕ ਵੱਡਾ ਸੰਕਟ ਇਹ ਖੜ੍ਹਾ ਹੋ ਗਿਆ ਹੈ ਕਿ ਇਸ ਮਾਧਿਅਮ ਰਾਹੀਂ ਜੋ ਸਾਹਿਤ, ਰਚਿਆ ਜਾਂ ਪਰੋਸਿਆ ਜਾ ਰਿਹਾ ਹੈ, ਉਸ ਵਿੱਚ ਸਾਹਿਤਕ ਗੁਣਵੱਤਾ, ਭਾਸ਼ਾਈ ਮਰਿਆਦਾ ਅਤੇ ਗੰਭੀਰ ਅਧਿਐਨ ਦੀ ਵੱਡੀ ਘਾਟ ਰੜਕਦੀ ਹੈ। ਲਾਈਕਸ ਅਤੇ ਕੁਮੈਂਟਸ ਦੀ ਦੌੜ ਨੇ ਸਾਹਿਤ ਵਿੱਚੋਂ ਸਬਰ ਅਤੇ ਸਾਧਨਾ ਨੂੰ ਮਨਫ਼ੀ ਕਰ ਦਿੱਤਾ ਹੈ।

ਉਹਨਾਂ ਨੇ ਆਖਿਆ ਕਿ ਸਿਰਫ਼ ਭਾਵੁਕ ਹੋ ਕੇ ਲਿਖ ਦੇਣਾ ਹੀ ਉੱਤਮ ਸਾਹਿਤ ਨਹੀਂ ਹੋ ਸਕਦਾ। ਜੇਕਰ ਇੱਕ ਨਿਰੋਆ,ਅਗਾਂਹਵਧੂ ਅਤੇ ਲੰਮੇਰੀ ਉਮਰ ਵਾਲਾ ਸਾਹਿਤ ਰਚਣਾ ਹੈ, ਤਾਂ ਲੇਖਕਾਂ ਲਈ ਆਪਣੇ ਆਲੇ-ਦੁਆਲੇ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰੇ ਦੀ ਡੂੰਘੀ ਸੋਝੀ ਹੋਣੀ ਬੇਹੱਦ ਲਾਜ਼ਮੀ ਹੈ। ਜਦੋਂ ਤੱਕ ਕੋਈ ਰਚਨਾਕਾਰ ਇਤਿਹਾਸ ਅਤੇ ਮੌਜੂਦਾ ਦੌਰ ਦੇ ਦਵੰਦ ਨੂੰ ਨਹੀਂ ਸਮਝਦਾ, ਉਦੋਂ ਤੱਕ ਉਹ ਲੋਕ-ਮਨਾਂ ਵਿੱਚ ਉਕਰਿਆ ਜਾਣ ਵਾਲਾ ਸਾਹਿਤ ਨਹੀਂ ਸਿਰਜ ਸਕਦਾ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਲੇਖਕਾਂ ਨੂੰ ਸਸਤੀ ਪ੍ਰਸਿੱਧੀ ਤੋਂ ਬਚ ਕੇ ਗੰਭੀਰ ਚਿੰਤਨ ਵੱਲ ਮੁੜਨਾ ਪਵੇਗਾ।

ਇਸ ਸਾਹਿਤਕ ਮਿਲਣੀ ਦੌਰਾਨ ਸੁਸ਼ੀਲ ਦੁਸਾਂਝ ਨੇ ਗਜ਼ਲ ਮੰਚ ਦੇ ਮੈਂਬਰਾਂ ਨੂੰ ਆਪਣੀ ਗਜ਼ਲ ਪੁਸਤਕ ‘ਪੀਲੀ ਧਰਤੀ ਕਾਲ਼ਾ ਅੰਬਰ‘ ਭੇਟ ਕੀਤੀ ਅਤੇ ਨਾਲ ਹੀ ਉਹਨਾਂ ਨੇ ਮੈਗਜ਼ੀਨ ‘ਹੁਣ’ ਦਾ ਤਾਜ਼ਾ ਅੰਕ ਅਤੇ ਕਮਲ ਦੁਸਾਂਝ ਵੱਲੋਂ ਅਨੁਵਾਦ ਕੀਤੀ ਗਈ ਪੁਸਤਕ ‘ਜਲਾਵਤਨ’ ਵੀ ਮੰਚ ਦੇ ਮੈਂਬਰਾਂ ਨੂੰ ਸੌਂਪੀ।

ਅਖੀਰ ਵਿੱਚ ਗਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸੁਸ਼ੀਲ ਦੁਸਾਂਝ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ‘ਹੁਣ’ ਰਸਾਲੇ ਨੂੰ ਨਿਰੰਤਰ ਚਲਾਉਣ ਲਈ ਕੀਤੇ ਜਾ ਰਹੇ ਵੱਡੇ ਸਾਹਿਤਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਸੁਸ਼ੀਲ ਦੁਸਾਂਝ ਦਾ ਸਰੀ (ਕੈਨੇਡਾ) ਦੀ ਧਰਤੀ ‘ਤੇ ਪਹੁੰਚਣ ਲਈ ਸਮੁੱਚੇ ਮੰਚ ਵੱਲੋਂ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਗ਼ਜ਼ਲ ਮੰਚ ਦੇ ਸ਼ਾਇਰ ਰਾਜਵੰਤ ਰਾਜ, ਹਰਦਮ ਮਾਨ, ਦਵਿੰਦਰ ਗੌਤਮ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਸੁਸ਼ੀਲ ਦੁਸਾਂਝ ਨੂੰ ਜੀ ਆਇਆਂ ਕਿਹਾ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News