• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਹੇਮਕੁੰਟ ਸਾਹਿਬ ਯਾਤਰਾ ‘ਤੇ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ

https://www.surreynewsbc.com/wp-content/uploads/2024/06/D2F44231-4EBE-4DE7-BF3A-54B4C897403C.jpeg
Staff Report
June 16, 2024 1:30pm

ਗੋਬਿੰਦ ਘਾਟ – ਹੇਮਕੁੰਟ ਸਾਹਿਬ ਯਾਤਰਾ ਤੇ ਗਏ ਇੱਕ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। 25 ਸਾਲਾ ਮ੍ਰਿਤਕ ਨੌਜਵਾਨ ਸੁਖਮਨਪਾਲ ਸਿੰਘ ਤਰਨਤਾਰਨ ਨੇੜਲੇ ਕਸਬਾ ਪੱਟੀ ਦਾ ਰਹਿਣ ਵਾਲਾ ਸੀ।

ਹਰ ਸਾਲ ਮਈ ਮਹੀਨੇ ਕਿਵਾੜ ਖੁੱਲ੍ਹਣ ਮਗਰੋਂ ਪੰਜਾਬ ਤੋਂ ਹਜ਼ਾਰਾਂ ਸ਼ਰਧਾਲੂ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾਂਦੇ ਹਨ। ਸੁਖਮਨਪਾਲ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ ਲੰਘੀ 12 ਜੂਨ ਨੂੰ ਪੱਟੀ ਤੋਂ ਹੇਮਕੁੰਟ ਸਾਹਿਬ ਜਾਣ ਲਈ ਰਵਾਨਾ ਹੋਇਆ ਸੀ। ਪੀੜ੍ਹਤ ਨੌਜਵਾਨ ਦੇ ਜਾਣਕਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸੁਖਮਨਪਾਲ ਸਿੰਘ ਗੁਰਦਵਾਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ ਤਾਂ ਉੱਥੇ ਉਸ ਨੂੰ ਆਕਸੀਜਨ ਦੀ ਘਾਟ ਕਾਰਨ ਸਾਹ ਲੈਣ ’ਚ ਤਕਲੀਫ਼ ਹੋ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਪ੍ਰਤੱਖਦਰਸ਼ੀਆਂ ਮੁਤਾਬਕ ਸੁਖਮਨਪਾਲ ਸਿੰਘ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਮਹਿਜ਼ 300 ਮੀਟਰ ਦੂਰੀ ‘ਤੇ ਹੀ ਰਹਿ ਗਿਆ ਸੀ ਜਦੋਂ ਉਹ ਅਚਾਨਕ ਗਸ਼ ਖਾ ਕੇ ਡਿੱਗ ਪਿਆ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਉਸਨੂੰ ਬਚਾਇਆ ਨਾ ਜਾ ਸਕਿਆ। ਪੀੜ੍ਹਤ ਨੌਜਵਾਨ ਦੇ ਮਾਪੇ ਉਸਦੀ ਲਾਸ਼ ਲੈਣ ਲਈ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਵੱਲ ਰਵਾਨਾ ਹੋ ਗਏ ਹਨ।

ਹਿਮਾਲਿਆ ਪਰਬਤ ਮਾਲਾ ਵਿੱਚ ਸਪਤ ਸ੍ਰਿੰਗ ਭਾਵ ਸੱਤ ਪਹਾੜੀ ਚੋਟੀਆਂ ਦੇ ਨੇੜੇ ਇੱਕ ਪਰਬਤ ਹੇਮਕੁੰਟ ਦਾ ਉਲੇਖ ਬਚਿੱਤਰ ਨਾਟਕ ਵਿੱਚ ਹੋਇਆ ਹੈ।

ਮਹਾਂਭਾਰਤ  ਵਿੱਚ ਇਸ ਸਥਾਨ ਦਾ ਜ਼ਿਕਰ ਪਾਂਡਵਾਂ ਦੀ ਤਪੋ ਭੂਮੀ ਵਜੋਂ ਹੋਇਆ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਬਦਰੀਨਾਥ ਦੇ ਨੇੜੇ ਹੇਮਕੁੰਟ ਸਾਹਿਬ ਸਮੁੰਦਰ ਤੋਂ 15,200 ਫੁੱਟ ਦੀ ਉਚਾਈ ਉੱਤੇ ਸਥਿਤ ਹੈ।

ਹਰ ਸਾਲ ਮਈ ਦੇ ਮਹੀਨੇ’ਚ ਖੁੱਲ੍ਹਣ ਵਾਲੀ ਇਸ ਯਾਤਰਾ’ਚ ਪਹਿਲੇ ਪੜਾਅ’ਚ ਗੋਬਿੰਦ ਘਾਟ ਤੋਂ ਘਾਂਗਰੀਆ ਪਿੰਡ(ਗੋਬਿੰਦ ਧਾਮ)ਤੱਕ 13 ਕਿਲੋਮੀਟਰ ਦਾ ਟਰੈਕ ਕਰਕੇ ਜਾਇਆ ਜਾਂਦਾ ਹੈ।ਗੋਬਿੰਦ ਧਾਮ ਤੋਂ ਅੱਗੇ ਹੇਮਕੁੰਟ ਸਾਹਿਬ ਤੱਕ ਦਾ ਟਰੈਕ 6 ਕਿਲੋਮੀਟਰ ਦਾ ਹੈ। ਯਾਤਰੀਆ ਨੂੰ ਹੇਮਕੁੰਟ ਸਾਹਿਬ ਗੁਰਦੁਆਰੇ ਤੋਂ ਦੁਪਹਿਰ 2 ਵਜੇ ਤੱਕ ਵਾਪਸ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।

 

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News