• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday August 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਹਰਕੀਰਤ ਚਹਿਲ ਦਾ ਨਵਾਂ ਨਾਵਲ ਲੋਕ ਅਰਪਣ, ਡਾ. ਰਘਬੀਰ ਸਿਰਜਣਾ ਨੇ ‘ਨਦੀ ਨਾਵ ਸੰਯੋਗੀ ਮੇਲੇ’ ਨੂੰ ਵਿਲੱਖਣ ਗਰਦਾਨਿਆ

https://www.surreynewsbc.com/wp-content/uploads/2026/08/25d5298b-e646-4316-ac37-ee697b096a85.jpeg
ਗੁਰਬਾਜ ਸਿੰਘ ਬਰਾੜ
August 30, 2026 8:15pm

ਸਰੀ – ( ਗੁਰਬਾਜ ਸਿੰਘ ਬਰਾੜ) – ਕੈਨੇਡਾ ਵੱਸਦੀ ਨਾਮਵਰ ਨਾਵਲਕਾਰ ਹਰਕੀਰਤ ਕੌਰ ਚਹਿਲ ਦਾ ਅੱਠਵਾਂ ਨਵਾਂ ਨਾਵਲ “ਨਦੀ ਨਾਵ ਸੰਜੋਗੀ ਮੇਲੇ” ਸਰੀ ਦੇ ਗ੍ਰੈਂਡ ਐਮਪਾਇਰ ਬੈਂਕੁਏਟ ਹਾਲ ਵਿੱਚ ਲੋਕ ਅਰਪਣ ਕੀਤਾ ਗਿਆ। ਵੈਨਕੂਵਰ ਇਲਾਕੇ ਦੀਆਂ ਅਦਬੀ ਸ਼ਖਸੀਅਤਾਂ ਦੀ ਭਰਵੀਂ ਸ਼ਮੂਲੀਅਤ ਵਾਲੇ ਇਸ ਪ੍ਰੋਗਰਾਮ ਦਾ ਸੰਚਾਲਨ ਉੱਘੇ ਰੇਡੀਓ ਹੋਸਟ ਡਾ. ਰਮਿੰਦਰਪਾਲ ਕੰਗ ਨੇ ਬਾਖੂਬੀ ਕੀਤਾ।
ਨਾਵਲ ਦੇ ਵਿਸ਼ੇ ਵਸਤੂ, ਕਲਾਤਮਿਕ ਅਤੇ ਭਾਸ਼ਾਈ ਪੱਖ ਨੂੰ ਬਿਆਨਦੇ ਖ਼ੂਬਸੂਰਤ ਪਰਚੇ ਡਾ. ਕਮਲਜੀਤ ਕੌਰ, ਡਾ. ਦਵਿੰਦਰਪਾਲ ਕੌਰ, ਡਾ. ਸਾਧੂ ਸਿੰਘ, ਡਾ. ਅਪਮਿੰਦਰਪਾਲ ਬਰਾੜ ਅਤੇ ਡਾ. ਸਰਬਜੀਤ ਕੌਰ ਰੰਧਾਵਾ ਵੱਲੋਂ ਪੜ੍ਹੇ ਗਏ।
ਭਾਰਤ ਤੋਂ ਖ਼ਾਸ ਤੌਰ ਤੇ ਪਹੁੰਚੀ ਮਹਿਮਾਨ ਮੈਡਮ ਗੁਰਪ੍ਰੀਤ ਕੌਰ ਧਾਲੀਵਾਲ ਨੇ ਗੱਲਬਾਤ ਰਾਹੀ ਦੱਸਿਆ ਕਿ ਇਸ ਨਾਵਲ ਰਾਹੀ ਓਹਨਾ ਨੂੰ ਗਵਾਂਢੀ ਮੁਲਕ ਦੀ ਸੈਰ ਦਾ ਅਹਿਸਾਸ ਹੋਇਆ। ਹਰਕੀਰਤ ਕੌਰ ਨੇ ਆਪਣੇ ਇਸ ਨਾਵਲ ਵਿੱਚ ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਤੰਦਾਂ ਨੂੰ ਬਹੁਤ ਜਟਿਲਤਾ ਨਾਲ ਬਿਆਨ ਕੀਤਾ ਹੈ।
ਡਾ. ਸਾਧੂ ਸਿੰਘ ਨੇ ਵਿਸ਼ੇ ਵਸਤੂ ਦੇ ਨਿਭਾਅ ਦੀ ਪ੍ਰਸ਼ੰਸਾ ਕਰਦਿਆਂ ਇਸ ਨਿਵੇਕਲੇ ਕਾਰਜ ਦੀ ਰੱਜ ਕੇ ਵਡਿਆਈ ਕੀਤੀ। ਉਹਨਾਂ ਅਨੁਸਾਰ ਇਹ ਪਹਿਲਾ ਕੰਮ ਹੈ ਜੋ ਪ੍ਰਦੇਸ ਦੀ ਧਰਾਤਲ ਤੇ ਬਾਹਰ ਬੈਠ ਕੇ ਕੀਤਾ ਗਿਆ ਹੈ।
ਸਰਹੱਦੋਂ ਪਾਰ ਵੱਸਦੇ ਹਮਸਾਇਆ ਦੀ ਲਾਹੌਰੀ ਰੰਗ ਵਾਲ਼ੀ ਬੋਲੀ ਅਤੇ ਸਭਿਆਚਾਰ ਨੂੰ ਬਿਆਨ ਕਰਦਾ ਨਾਵਲ ਪਾਣੀਆਂ ਪ੍ਰਤੀ ਮੁਹੱਬਤ ਅਤੇ ਸਾਂਭ ਸੰਭਾਲ ਦਾ ਹੋਕਾ ਦੇ ਗਿਆ। ਵਾਤਾਵਰਣ ਪ੍ਰਤੀ ਅੱਜ ਦੇ ਮਨੁੱਖ ਦਾ ਅਣਗੌਲਿਆ ਰਵੱਈਆ ਕਿੰਝ ਘਾਤਕ ਸਿੱਧ ਹੋਵੇਗਾ, ਬਾਰੇ ਤੱਥ ਨਾਵਲ ਨੇ ਭਾਵਨਾਤਮਿਕ ਤਰੀਕੇ ਨਾਲ ਲੋਕਾਂ ਅੱਗੇ ਧਰਿਆ ਹੈ। ਅਜਿਹੀਆਂ ਲਿਖਤਾਂ ਆਪਸੀ ਸਾਂਝ ਦੇ ਪੁਲ਼ ਸਿਰਜਦੀਆਂ ਹਨ। ਪਾਕਿਸਤਾਨ ਵਿਚ ਵੱਸਦੇ ਪੰਜਾਬ ਨੇ ਇਸ ਨਾਵਲ ਦਾ ਉਲੱਥਾ ਕਰਕੇ ਸ਼ਾਹਮੁਖੀ ਵਿਚ ਛਾਪਣ ਦਾ ਉੱਦਮ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਹਰਕੀਰਤ ਕੌਰ ਚਹਿਲ ਦਾ ਪਰਦੇਸੀ ਧਰਤੀ ਉੱਤੇ ਉਹਨਾਂ ਦੇ ਹੀ ਅੰਦਾਜ਼-ਏ-ਬਿਆਨ ਵਿਚ ਲਿਖਿਆ ਇਹ ਨਾਵਲ ਇੱਕ ਵਿਲੱਖਣ ਕਿਰਤ ਵਜੋਂ ਜਾਣਿਆ ਜਾਵੇਗਾ।
ਉੱਘੇ ਲੇਖਕਾਂ ਅਤੇ ਕਵੀਆਂ ਨੇ ਹਰਕੀਰਤ ਕੌਰ ਚਹਿਲ ਦੇ ਸਾਹਿਤਕ ਸਫ਼ਰ ਦੀ ਬਾਤ ਪਾਉਂਦਿਆਂ ਲਿਖਤਾਂ ਦੇ ਵਿਸ਼ਿਆਂ ਅਤੇ ਸ਼ੈਲੀ ਦੀ ਭਰਵੀਂ ਸ਼ਲਾਘਾ ਕੀਤੀ।
ਪ੍ਰੋਗਰਾਮ ਵਿਚ ਅੰਕੇਸ਼ਵਰ ਸਿੰਘ ਨੇ ਲੇਖਕਾ ਦਾ ਲਿਖਿਆ ਗੀਤ ਗਾ ਕੇ ਹਾਜ਼ਰੀ ਲਵਾਈ ਅਤੇ ਡਾ. ਜੈਸਮੀਨ ਚਹਿਲ ਨੇ ਸਰਾਇਕੀ ਰੰਗ ਵਾਲ਼ਾ ਪਾਕਿਸਤਾਨੀ ਗੀਤ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਜਸ਼ਨ ਰੰਧਾਵਾ ਨੇ ਕੀਤੀ। ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਜਸ਼ਨ ਨੇ ਬੋਲੀ, ਧਰਮ ਅਤੇ ਸਭਿਆਚਾਰ ਪ੍ਰਤੀ ਸੁਚੇਤ ਹੋਣ ਦੀ ਗੱਲ ਕੀਤੀ ਅਤੇ ਇੱਕ ਸੋਹਣੇ ਗੀਤ ਨਾਲ ਸਰੋਤਿਆਂ ਦਾ ਮਨ ਮੋਹਿਆ।
ਇਸ ਸਮਾਗਮ ਵਿੱਚ ਮੀਡੀਆ ਦੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਡਾ. ਪ੍ਰਗਟ ਸਿੰਘ ਭੁਰਜੀ, ਡਾ ਜਸਬੀਰ ਰੋਮਾਣਾ, ਰਾਣਾ ਰਣਬੀਰ, ਡਾ ਸੁਖਬੀਰ ਕੌਰ, ਮੀਰਾ ਗਿੱਲ, ਇਕਬਾਲ ਸਹੋਤਾ, ਸੁੱਖੀ ਢਿੱਲੋਂ, ਨਿੰਮੀ ਡੌਲਾ, ਜਗਰੂਪ ਬਰਾੜ, ਸੁੱਖ ਧਾਲੀਵਾਲ, ਡਾ ਰਘਬੀਰ ਸਿਰਜਣਾ, ਡਾ ਜਰਨੈਲ ਸੇਖਾ, ਅਜਮੇਰ ਰੋਡੇ, ਸੁਰਜੀਤ ਕਲਸੀ, ਡਾ ਹਾਕਮ ਭੁੱਲਰ, ਹਰਜੋਤ ਭੁੱਲਰ, ਮੋਹਨ ਗਿੱਲ,ਅੰਗਰੇਜ਼ ਬਰਾੜ, ਪ੍ਰੀਤਪਾਲ ਪੂਨੀ, ਨਿਰਮਲ ਗਿੱਲ , ਸੁਖਜੀਤ ਕੌਰ, ਨਗਿੰਦਰ ਕੌਰ, ਡਾ ਗੁਲਜ਼ਾਰ ਬਲਿੰਗ, ਗੁਰਬਾਜ਼ ਬਰਾੜ, ਗੁਰਪ੍ਰੀਤ ਕੌਰ ਧਾਲੀਵਾਲ, ਅਮਰੀਕ ਪਲਾਹੀ, ਕਵਿੰਦਰ ਚਾਂਦ, ਗੁਰਪ੍ਰੀਤ ਸਿੰਘ, ਸੁਰਿੰਦਰ ਚਹਿਲ, ਅਮਰੀਕ ਪਲਾਹੀ, ਡਾ ਪਰਮਜੀਤ ਸਿੱਧੂ, ਦਲਜੀਤ ਸਿੱਧੂ, ਡਾ ਓਮ ਪ੍ਰਕਾਸ਼, ਦਵਿੰਦਰ ਗੌਤਮ, ਰਾਜਵੰਤ ਰਾਜ, ਡਾ ਕਮਲਜੀਤ ਕੌਰ, ਡਾ ਦਵਿੰਦਰਪਾਲ ਕੌਰ, ਹਰਬੰਸ ਬਰਾੜ, ਜਗੇਸ਼ ਕੱਲ੍ਹਾ, ਸ਼ਰਨਜੀਤ ਬਲ, ਸਰਬਜੀਤ ਚਾਂਦੀ, ਅਨੂਪਿੰਦਰ ਗਰੇਵਾਲ, ਪ੍ਰੀਤ ਮਨਪ੍ਰੀਤ, ਇੰਦਰਜੀਤ ਧਾਮੀ, ਡਾ ਜੈਸਮੀਨ ਚਹਿਲ, ਅੰਕੇਸ਼ਵਰ ਸਿੰਘ, ਗੁਰਮੀਤ ਡਡਵਾਲ, ਕਮਲਜੀਤ ਡਡਵਾਲ, ਜੈਸਮੀਨ ਡਡਵਾਲ, ਗੋਬਿੰਦਰ ਪੰਧੇਰ, ਹਰਪ੍ਰੀਤ ਕੌਰ, ਸ਼ਾਇਨਾ, ਜਸ਼ਨਪ੍ਰੀਤ ਰੰਧਾਵਾ, ਜਸਬੀਰ ਮਾਨ, ਨਵਰਾਜ ਗਿੱਲ, ਜੀਤੀ ਗਿੱਲ, ਸੁਖਪ੍ਰੀਤ ਬੱਡੋਂ ਅਤੇ ਹੋਰ ਬਹੁਤ ਸਰੋਤਿਆਂ ਨੇ ਪੂਰੇ ਤਿੰਨ ਘੰਟੇ ਚੱਲੇ ਪ੍ਰੋਗਰਾਮ ਵਿੱਚ ਨਿੱਠ ਕੇ ਹਾਜ਼ਰੀ ਲਵਾਈ।
ਹਰਕੀਰਤ ਕੌਰ ਚਹਿਲ ਨੇ ਇਸ ਕਿਰਤ ਦਾ ਸ਼ਾਹਮੁਖੀ ਉਲੱਥੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਹਿੰਦੇ ਪੰਜਾਬ ਨੇ ਇਸ ਕਿਰਤ ਨੂੰ ਬਹੁਤ ਸਲਾਹਿਆ ਹੈ ਅਤੇ ਇਸ ਕਾਰਜ ਰਾਹੀਂ ਸਾਂਝ ਦਾ ਪੁਲ਼ ਸਿਰਜਣ ਦੀ ਵਧਾਈ ਭੇਜੀ ਹੈ।
ਪਾਠਕਾਂ ਨੇ ਚਹਿਲ ਦੀਆਂ ਪੁਸਤਕਾਂ ਨੂੰ ਲੱਗੇ ਸਟਾਲ ਤੋਂ ਖਰੀਦਿਆ ਅਤੇ ਸਾਹਿਤਕ ਮਾਹੌਲ ਨੇ ਪੰਜਾਬੀ ਭਾਸ਼ਾ ਦੇ ਸੁਖਾਵੇਂ ਮਾਹੌਲ ਦੀ ਰਮਜ਼ ਦਿੱਤੀ।
ਖ਼ੂਬਸੂਰਤ ਯਾਦਾਂ ਛੱਡਦਾ ਇਹ ਸਫ਼ਲ ਪ੍ਰੋਗਰਾਮ ਚਿਰਾਂ ਤੀਕਰ ਸਾਹਿਤਕ ਪ੍ਰੇਮੀਆਂ ਨੂੰ ਸਰਸ਼ਾਰ ਕਰਦਾ ਰਹੇਗਾ।

Share

ਸਰਕਾਰੀ ਡਾਇਰੈਕਟਰੀ ਬੰਦ ਕਰਨ ਦਾ ਮੁੱਦਾ ਭਖ਼ਿਆ, ਵਿਧਾਇਕ ਮਨਦੀਪ ਧਾਲੀਵਾਲ ਨੇ ਚੁੱਕੇ ਸਵਾਲ

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News