• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਬਨਿਟ ਮੰਤਰੀ ਹਰਜੋਤ ਬੈਂਸ ਤਨਖ਼ਾਹੀਆ ਕਰਾਰ , ਦੋ ਦਿਨ ਝਾੜਨਗੇ ਜੋੜੇ !

https://www.surreynewsbc.com/wp-content/uploads/2025/08/IMG_1738.jpeg
ਸਟਾਫ਼ ਰਿਪੋਰਟ
August 6, 2025 9:00am

ਅੰਮ੍ਰਿਤਸਰ-  ਅਕਾਲ ਤਖ਼ਤ ਸਾਹਿਬ ‘ਤੇ ਹੋਈ ਇਕੱਤਰਤਾ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ । ਤਨਖ਼ਾਹ ਲੱਗਣ ਤੋਂ ਬਾਅਦ ਮੰਤਰੀ ਬੈਂਸ ਨੇ ਗੁਰਮਤਿ ਅਨੁਸਾਰ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਫੈਸਲਾ 6 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਲਿਆ ਗਿਆ, ਜਿਸ ਵਿੱਚ 24 ਜੁਲਾਈ ਨੂੰ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਹੋਈ ਸਿੱਖ ਮਰਯਾਦਾ ਦੀ ਉਲੰਘਣਾ ’ਤੇ ਚਰਚਾ ਹੋਈ। ਪੰਜ ਪਿਆਰਿਆਂ ਵੱਲੋ ਤੱਥਾਂ ਦੇ ਆਧਾਰ ’ਤੇ ਇਸ ਗੰਭੀਰ ਉਲੰਘਣਾ ਨੂੰ ਮੰਨਦੇ ਹੋਏ ਮੰਤਰੀ ਨੂੰ ਤਨਖ਼ਾਹ ਲਾਈ ਗਈ।

ਹਰਜੋਤ ਸਿੰਘ ਬੈਂਸ ਨੇ ਅੱਜ ਤੋਂ ਹੀ ਸੇਵਾ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਲਾਕੇ ਦੀ ਸਫ਼ਾਈ, ਗਲੀਆਂ ਅਤੇ ਰਸਤੇ ਠੀਕ ਕਰਵਾਉਣ ਦਾ ਕੰਮ ਵੀ ਆਪਣੇ ਹੱਥੀਂ ਸ਼ੁਰੂ ਕੀਤਾ।

ਇਸ ਤੋਂ ਇਲਾਵਾ, ਉਨ੍ਹਾਂ ਨੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਸ੍ਰੀ ਅੰਮ੍ਰਿਤਸਰ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਸੇਵਾਵਾਂ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਰਸਤੇ ਠੀਕ ਕਰਵਾਉਣ ਅਤੇ ਹੋਰ ਲੋੜੀਂਦੇ ਕੰਮ ਸ਼ਾਮਲ ਹਨ।

ਅਗਲੇ ਪੜਾਅ ’ਚ ਮੰਤਰੀ ਬੈਂਸ  ਨੌਵੇਂ ਪਾਤਸ਼ਾਹ ਦੇ ਠਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣਗੇ । ਇਸ ਤੋਂ ਉਪਰੰਤ ਉਨ੍ਹਾਂ ਦਾ ਯਾਤਰਾ ਦਾ ਰੁੱਖ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵੱਲ ਹੋਵੇਗਾ, ਜਿਥੇ ਉਹ 2 ਦਿਨ ਜੋੜਾ ਘਰ ਵਿੱਚ ਸੇਵਾ ਕਰਨਗੇ।

ਆਖ਼ਿਰ ਵਿੱਚ, ਹਰਜੋਤ ਸਿੰਘ ਬੈਂਸ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ, ਤਾਂ ਜੋ ਆਪਣੀ ਭੁੱਲ ਲਈ ਮਾਫੀ ਮੰਗ ਕੇ ਗੁਰਮਤਿ ਅਨੁਸਾਰ ਸੇਵਾ ਰਾਹੀਂ ਪ੍ਰਾਸ਼ਚਿਤ ਜਰ ਸਕਣ !

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News