• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇ ਗੰਢ ‘ਤੇ 23 ਮਈ ਸ਼ਨੀਵਾਰ ਨੂੰ ਵੈਨਕੂਵਰ ‘ਚ ਗੁਰੂ ਨਾਨਕ ਜਹਾਜ਼ ਸਮਾਰਕ ‘ਤੇ ਹੋਵੇਗਾ ਸਮਾਗਮ

https://www.surreynewsbc.com/wp-content/uploads/2026/05/IMG_4433.jpeg
ਡਾ. ਗੁਰਵਿੰਦਰ ਸਿੰਘ ਧਾਲੀਵਾਲ
May 6, 2026 12:22pm

ਵੈਨਕੂਵਰ : 23 ਮਈ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਵੈਨਕੂਵਰ ਵਿੱਚ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਿਖੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਅਯੋਜਿਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸੁਸਾਇਟੀ ਅਹੁਦੇਦਾਰਾਂ ਵਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਕੀਤੀ ਗਈ ਖਾਸ ਮੀਟਿੰਗ ਦੌਰਾਨ ਪ੍ਰੋਗਰਾਮ ਸਾਂਝਾ ਕੀਤਾ ਗਿਆ ਅਤੇ ਇਸ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਗੁਰੂ ਨਾਨਕ ਜਹਾਜ਼ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਦੁਰਲੱਭ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ‘ਸੰਘਰਸ਼ ਅਤੇ ਮਨੁੱਖੀ ਹੱਕਾਂ ਲਈ ਘੋਲ’ ਦਾ ਸ਼ਾਨਦਾਰ ਇਤਿਹਾਸ ਹੈ। ਪ੍ਰੈਸ ਕਾਨਫਰਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ; ਰਾਜ ਸਿੰਘ ਭੰਡਾਲ, ਰਸ਼ਮਿੰਦਰ ਸਿੰਘ ਬੇਦੀ, ਪ੍ਰਭਜੋਤ ਸਿੰਘ ਖਰੌੜ, ਬਲਜੀਤ ਕੌਰ ਤੇ ਡਾ ਜਸਜੋਤ ਸਿੰਘ ਮਾਨ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ, ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ 1199 ਵੈਸਟ ਕਾਰਡੋਵਾ ਸਟਰੀਟ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਪਰ 23 ਮਈ, ਸ਼ਨੀਵਾਰ ਨੂੰ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਵਰ੍ਹੇ ਗੰਢ ‘ਤੇ ਸਮਾਗਮ ਸਬੰਧੀ ਪੋਸਟਰ ਰਿਲੀਜ਼ ਕਰਨ ਵੇਲੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ, ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਨਾਲ ਸੰਬੰਧਤ ਸ਼ਖਸ਼ੀਅਤਾਂ ‘ਚੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਹੋਤਾ (ਚੜਦੀ ਕਲਾ ਨਿਊਜ਼ ਗਰੁੱਪ ਅਤੇ ਚੈਨਲ ਪੰਜਾਬੀ), ਅਮਰਪਾਲ ਸਿੰਘ ਅਤੇ ਰਸ਼ਪਾਲ ਸਿੰਘ ਗਿੱਲ (ਪੰਜਾਬੀ ਟ੍ਰਿਬਿਊਨ, ਪੰਜਾਬ ਟਾਈਮਜ਼), ਬਲਦੇਵ ਸਿੰਘ ਮਾਨ (ਰੈਡ ਐਫ ਐਮ), ਸੁਖਵਿੰਦਰ ਸਿੰਘ ਚੋਹਲਾ ਤੇ ਬਲਵੀਰ ਕੌਰ ਢਿੱਲੋਂ (ਦੇਸ ਪ੍ਰਦੇਸ ਟਾਈਮਜ਼), ਪ੍ਰੋ. ਗੁਰਬਾਜ ਸਿੰਘ ਬਰਾੜ (ਸਰੀ ਨਿਊਜ਼), ਸੀ. ਜੇ. ਸਿੱਧੂ ਤੇ ਕੁਲਦੀਪ ਸਿੰਘ (ਸਾਂਝਾ ਟੀਵੀ), ਟੈਲੀਵਿਜ਼ਨ ਸ਼ਖਸੀਅਤਾਂ ਜਸਪ੍ਰੀਤ ਕੌਰ ਗਿੱਲ ਤੇ ਸਰਜਿੰਦਰ ਸਿੰਘ ਦੂਹੜੇ, ਕੰਵਲਜੀਤ ਸਿੰਘ ਲੱਕੀ ਰੰਧਾਵਾ (ਜਨਰਲ ਪੰਜਾਬੀ), ਦਮਨਜੀਤ ਅਤੇ ਰਮਨ ਸ਼ਰਮਾ (ਇੰਡੋ ਕਨੇਡੀਅਨ ਟਾਈਮਜ਼) ਸ਼ਾਮਿਲ ਹੋਏ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News