• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਬਾਂਮ ਪਿੰਡ ਦਾ ਨੌਜਵਾਨ ਸਰੀ ‘ਚ ਲਾਪਤਾ !

https://www.surreynewsbc.com/wp-content/uploads/2024/07/147FE567-B5C6-4507-986F-6E3F549EF76F.jpeg
Staff Report
July 5, 2024 5:56pm

ਸਰੀ – ਕੈਨੇਡਾ ਵਿੱਚ ਆਏ ਦਿਨ ਨੌਜਵਾਨਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪੁਲਸ ਅਤੇ ਸਥਾਨਕ ਲੋਕਾਂ ਦੇ ਯਤਨਾਂ ਸਦਕਾ ਕੁਝ ਨੋਜਵਾਨਾਂ ਨੂੰ ਲੱਭ ਲਿਆ ਗਿਆ ਹੈ ਪਰ ਕਈਆਂ ਦਾ ਅਜੇ ਵੀ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਹੁਣ ਕੈਨੇਡਾ ਦੇ ਬੀ.ਸੀ. ਸੂਬੇ ਦੇ ਸਰੀ ਸ਼ਹਿਰ ਤੋਂ  ਇੱਕ 28 ਸਾਲ ਦਾ ਨੌਂਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਉਰਫ਼ ਹੈਪੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਰਹਿਣ ਵਾਲੇ ਟਿਕਾਣੇ ‘ਤੇ ਨਹੀਂ ਪਰਤਿਆ। ਉਸਦੀ ਭਾਲ ਵਿੱਚ ਸ਼ਹਿਰ ਦੀਆਂ ਮੁੱਖ ਜਨਤਕ ਥਾਂਵਾਂ ‘ਤੇ ਪੋਸਟਰ ਲਗਾਏ ਗਏ ਹਨ।ਦਰਮਿਆਨੇ ਕੱਦ ਦੇ ਗੁਰਪ੍ਰੀਤ ਸਿੰਘ ਨੂੰ ਆਖਰੀ ਵਾਰ ਸਰੀ ਦੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਨੇੜੇ ਦੇਖਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਮੁਕਤਸਰ ਜ਼ਿਲੇ ਦੇ ਪਿੰਡ ਬਾਂਮ ਦਾ ਰਹਿਣ ਵਾਲਾ ਹੈ ਜੋ ਤਕਰੀਬਨ ਡੇੜ ਕੁ ਸਾਲ ਪਹਿਲਾਂ ਵਰਕ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਜਾਣਕਾਰ ਸੂਤਰਾਂ ਮੁਤਾਬਕ ਉਸਦਾ ਵਰਕ ਵੀਜ਼ਾ ਖਤਮ ਹੋ ਗਿਆ ਹੈ ਅਤੇ ਅੱਗੇ ਉਸਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ ਸੀ। ਗੁਰਪ੍ਰੀਤ ਸਿੰਘ ਦੀ ਆਪਣੀ ਘਰਵਾਲੀ ਨਾਲ ਵੀ ਅਣ-ਬਣ ਰਹਿੰਦੀ ਸੀ, ਅਤੇ ਉਹ ਕੁਝ ਸਮਾਂ ਪਹਿਲਾਂ ਅਲੱਗ ਰਹਿਣ ਲੱਗ ਪਿਆ ਸੀ । ਗੁਰਪ੍ਰੀਤ ਸਿੰਘ ਦੇ ਕੁਝ ਪਰਿਵਾਰਕ ਜਾਣਕਾਰਾਂ ਵੱਲੋ ਪੁਲਸ ਕੋਲ ਉਸਦੀ ਗੁੰਮਸ਼ੁਦਗੀ ਰਿਪੋਰਟ ਲਿਖਾ ਦਿੱਤੀ ਗਈ ਹੈ। ਗੁੰਮਸ਼ੁਦਾ ਗੁਰਪ੍ਰੀਤ ਸਿੰਘ ਦਾ ਪਤਾ ਲੱਗਣ ‘ਤੇ ਹੇਠ ਲਿਖੇ ਨੰਬਰਾਂ ‘ਤੇ ਸੂਚਨਾਂ ਦਿੱਤੀ ਜਾ ਸਕਦੀ ਹੈਃ

+1 604.712.3334
+91 99145-72227

 

Share

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

ਚਿੱਤਰਕਲਾ ਦੀ ਸੂਖਮ ਰੂਹ – ਜਰਨੈਲ ਸਿੰਘ ਆਰਟਿਸਟ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News