• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday November 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

… ਜਦੋਂ ਗੋਰੀ ਲਈ ਰੱਬ ਬਣ ਬਹੁੜਿਆ ਗੁਰਮੁੱਖ ਸਿੰਘ

Staff Report
January 28, 2025 9:31pm
ਸ.ਗੁਰਮੁੱਖ ਸਿੰਘ ਸ਼ੇਰਗਿੱਲ
ਅੰਗਰੇਜ਼ੀ ਅਖਬਾਰ ਦੀ ਕਟਿੰਗ
ਗੁਰਮੁਖ ਸਿੰਘ ਸ਼ੇਰਗਿੱਲ ਦੀ ਫੋਟੋ ਨਾਲ
ਸਰੀ-  ਇਹ ਗੱਲ ਸੰਨ ਮਈ 1974 ਦੀ ਹੈ ਜਦੋਂ ਗੁਰਮੁਖ ਸਿੰਘ ਸ਼ੇਰਗਿੱਲ ਚੜ੍ਹਦੀ ਜਵਾਨੀ ਵਿੱਚ ਸਨ ਅਤੇ ਇੰਗਲੈਂਡ ਦੇ ਸ਼ਹਿਰ ‘ਵੌਲਸਾਲ’ ਵਿਖੇ ਰਹਿੰਦੇ ਸਨ। ਜਦੋਂ ਦੁਪਿਹਰ 2 ਵਜ਼ੇ ਆਪਣੇਂ ਕੰਮ ਦੀ ਸ਼ਿਫਟ ਖਤਮ ਕਰਕੇ ਘਰ ਨੂੰ ਬੱਸ ਰਾਹੀਂ ਆ ਰਹੇ ਸਨ ਤਾਂ ਰਾਹ ਵਿੱਚ ਇੱਕ ਘਰ ਅੱਗ ਨਾਲ ਮੱਚ ਰਿਹਾ ਸੀ ਤੇ ਭਾਂਬੜ ਬਲ਼ ਰਹੇ ਸਨ ।ਇਸ ਸਮੇਂ ਇੱਕ ਲੜਕੀ ਜੋ ਕਿ ਉਸ ਔਰਤ ਦੀ ਬੇਟੀ ਸੀ ਬੱਸ ਦੇ ਅੱਗੇ ਆ ਕੇ ਮਦਦ ਲਈ ਪੁਕਾਰ ਕਰਨ ਲੱਗੀ ਕਿ ਮੇਰੀ ਮਾਤਾ ਅੰਦਰ ਅੱਗ ਵਿੱਚ ਫਸ ਗਈ ਹੈ। ਸਾਰੇ ਪੈਸੰਜਰ ਬੱਸ ਚੋਂ ਬਾਹਰ ਆ ਗਏ,ਪਰ ਕੋਈ ਵੀ ਉਸ ਲੇਡੀ ਦੀ ਮਦਦ ਲਈ ਘਰ ਵਿੱਚ ਜਾਣ ਨੂੰ ਤਿਆਰ ਨਾ ਹੋਇਆ।
ਪਰ ਗੁਰਮੁਖ ਸਿੰਘ ਸ਼ੇਰਗਿੱਲ ਦੇ ਹੱਥ ਵਿੱਚ ਇੱਕ ਕੱਚ ਦੀ ਦੁੱਧ ਵਾਲੀ ਖਾਲੀ  ਬੋਤਲ  ਆ ਗਈ ਉਨਾ ਨੇ ਛੇਤੀ ਨਾਲ ਘਰ ਦੀ ਪਿਛਲੇ ਪਾਸੇ ਕਿਚਨ ਵਾਲੀ ਖਿੜਕੀ ਤੋੜ ਕੇ ਅੰਦਰ ਛਾਲ ਮਾਰ ਦਿੱਤੀ।ਉਨਾ ਦੇਖਿਆ ਧੂੰਏ ਦੇ ਵਿੱਚ ਇੱਕ ਬਜੁਰਗ ਔਰਤ ਬੇਹੋਸ਼ ਕਦੇ ਖੜ੍ਹ ਜਾਂਦੀ ਤੇ ਕਦੇ ਡਿੱਗ ਪੈਂਦੀ ਪਰ ਗੁਰਮੁਖ ਸਿੰਘ ਉਸਨੂੰ ਚੁੱਕ ਕੇ ਬਾਹਰ ਲੈ ਆਇਆ।ਦੋ ਆਦਮੀ ਜਿਨ੍ਹਾਂ ‘ਚੋਂ ਇਕ ਦਾ ਨਾਮ ਮੋਹਨ ਲਾਲ ਜੋ ਪਿਛਲੇ ਦਰਵਾਜੇ ਕੋਲ ਖੜ੍ਹੇ ਸਾਨੂੰ ਦੇਖ ਰਹੇ ਸਨ। ਉਨ੍ਹਾਂ ਨੇ ਉਸ ਔਰਤ ਜਿਸਦਾ ਨਾਮ ਨਾਮ ਪੀਟ ਸੀ ਤੇ ਗੁਰਮੁੱਖ ਸਿੰਘ ਨੂੰ ਬਾਹਰ ਧੂਅ ਲਿਆ।ਇਸ ਸਮੇ ਗੁਰਮੁਖ ਸਿੰਘ ਨੂੰ ਵੀ ਧੂਆਂ  ਚੜ੍ਹ ਗਿਆ ਤੇ ਨਕਸੀਰ ਫੁੱਟ ਗਈ। ਜੇਕਰ ਦੱਸ ਸੈਕਿੰਟ ਹੋਰ ਅੰਦਰ ਰਹਿ ਜਾਂਦੇ ਤਾਂ ਉਸ ਔਰਤ ਨੇ ਤਾਂ ਮਰਨਾ ਹੀ ਸੀ ਪਰ ਗੁਰਮੁਖ ਸਿੰਘ ਹੋਰਾਂ ਦੀ ਜਾਨ ਵੀ ਜਾ ਸਕਦੀ ਸੀ।ਇਹ ਕਾਰਨਾਮਾ ਗੁਰਮੁਖ ਸਿੰਘ ਨੇ ਭਰ ਜਵਾਨੀ ਵਿੱਚ ਕੀਤਾ ਜਦੋਂ ਉਹ 19 ਸਾਲਾਂ ਦੇ ਸਨ।
ਅੱਗ ਨਾਲ ਮੱਚ ਰਹੇ ਘਰ ਦੀ ਗੁਆਂਢਣ ਸ਼੍ਰੀਮਤੀ ਗਰਟਰੂਡ ਹੈਂਪਟਨ ਨੇ ਕਿਹਾ “ਧੂੰਆਂ ਅਤੇ ਅੱਗ ਦੀਆਂ ਲਪਟਾਂ ਸੱਚਮੁੱਚ ਬਹੁਤ ਭਿਆਨਕ ਸਨ।
ਗੁਰਮੁਖ ਸਿੰਘ ਸ਼ੇਰਗਿੱਲ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਇਹ ਖਬਰ ਉਸ ਸਮੇ ਇੰਗਲੈਂਡ ਦੇ ਮੁੱਖ ਪੇਪਰ ‘ਐਕਸਪ੍ਰੈਸ ਸਟਾਰ’ ਅਤੇ ਦੂਸਰਾ ‘ਈਵਨਿੰਗ ਮੇਲ’ ਵਿੱਚ ਮੁਖ ਪੰਨੇ ਤੇ ਛਪੀ ਸੀ।ਇਹ ਅਖਬਾਰਾਂ ਮੈਂ ਕਈ ਸਾਲ ਸਾਂਭ ਕੇ ਰੱਖੀਆਂ ਪਰ 1992 ਵਿੱਚ ਜਦੋਂ ਕੈਨੇਡਾ ਆਏ ਤਾਂ ਉਸ ਸਮੇਂ ਅਖਬਾਰਾਂ ਦੀ ਕਟਿੰਗਜ਼ ਕਿਧਰੇ ਗੁਆਚ ਗਈਆਂ।
ਪਰ ਧੰਨਵਾਦ ਹੈ ਅੱਜ ਦੀ ਟੈਕਨਾਲੋਜੀ ਦਾ ਅਤੇ ਸਤਨਾਮ ਸਿੰਘ ਭੁੱਲਰ ‘ਫਿਲਮ ਮੇਕਰ’ ਦਾ,ਜਿਸਨੇ ਇਹ ਸਾਰੀ ਖਬਰ ਦੀ ਪੁਰਾਣੀਂ ਕਟਿੰਗਜ਼ ਕੰਪਿਊਟਰ ਵਿੱਚੋਂ ਕੱਢ ਕੇ ਮੈਨੂੰ ਦਿੱਤੀ।
 ਉਸ ਸਮੇਂ ਅੱਗ ਲੱਗਣ ਦਾ ਕਾਰਨ ਇੱਕ ਰਹੱਸ ਸੀ। ਜਦੋਂ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਘਰ ਨੂੰ ਅੱਗ ਸ੍ਰੀ ਮਤੀ  ਪੀਟ ਦੀ ਉਸੇ ਧੀ ਮੈਰੀ ਟੇਲਰ ਨੇ ਹੀ ਲਾਈ ਸੀ  ਜੋ ਕਿ ਮਦਦ ਲਈ ਪੁਕਾਰ ਰਹੀ ਸੀ ਤੇ ਉਹ  ਅੱਗ ਲਾ ਕੇ ਬਾਹਰ ਨਿਕਲ ਆਈ ਸੀ।
ਜਦੋਂ ਸ.ਗੁਰਮੁਖ ਸਿੰਘ  ਸ਼ੇਰਗਿੱਲ ਨੂੰ ਪੁੱਛਿਆ ਕਿ ਐਨਾ ਹੌਂਸਲਾ ਤੁਹਾਡੇ ਵਿੱਚ ਕਿਵੇਂ ਆਇਆ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਪਿਤਾ ਸ. ਪਿਆਰਾ ਸਿੰਘ ਅਤੇ ਮਾਤਾ ਰੇਸ਼ਮ ਕੌਰ ਵੱਲੋਂ ਦਿੱਤੇ ਸੰਸਕਾਰ ਸਨ।ਉਨ੍ਹਾਂ ਦੱਸਿਆ ਕਿ ਮੈਂ ਵੀ ਛੋਟਾ ਹੁੰਦਾ ਸਾਡੇ ਪਿੰਡ ਜਮਸ਼ੇਰ ਖਾਸ (ਜਿਲ੍ਹਾ ਜਲੰਧਰ) ਖੂਹੀ ਵਿੱਚ ਡਿੱਗ ਪਿਆ ਸੀ ਪਰ ਮੇਰੇ ਪਿਤਾ ਨੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੇਰੇ ਮਗਰ ਹੀ ਖੂਹੀ ਵਿੱਚ ਛਾਲ ਮਾਰ ਦਿੱਤੀ ਤੇ ਮੈਨੂੰ ਬਚਾਇਆ।ਜਦੋਂ ਮੈਨੂੰ ਮੇਰਾ ਪਿਤਾ ਖੂਹੀ ਵਿੱਚੋਂ ਬਾਹਰ ਕੱਢ ਰਿਹਾ ਸੀ ਤਾਂ ਮੈਂ ਰੋਣ ਲੱਗਾ ਤਾਂ ਮੇਰੇ ਪਿਤਾ ਨੇ ਹੌਸਲਾ ਦਿੱਤਾ ਕਿ ਪੁੱਤਰਾ ਜਾਂ ਦੋਵੇਂ ਬਾਹਰ ਨਿਕਲਾਂਗੇ ਜਾਂ ਦੋਵੇ ਇਕੱਠੇ ਹੀ ਮਰਾਂਗੇ।
ਇਸ ਔਰਤ ਦੀ ਜਾਨ ਬਚਾਉਂਣ ਦਾ ਕਾਰਣ ਮੇਰੇ ਪਿਤਾ ਦੇ ਦਿੱਤੇ ਸੰਸਕਾਰ ਹੀ ਸਨ।ਮੇਰੇ ਮਾਤਾ ਜੀ ਰੇਸ਼ਮ ਕੌਰ ਵੀ ਕਹਿੰਦੇ ਰਹਿੰਦੇ ਸਨ ਕਿ ਮੱਦਦ ਹਮੇਸ਼ਾਂ ਲੋੜਵੰਦ ਦੀ ਕਰੋ । ਕਿਸੇ ਵੀ ਜਾਨ ਬਚਾਉਂਣੀ ਵੱਡਾ ਪੁੰਨ ਹੈ।ਇਹ ਗੱਲਾਂ ਮੇਰੇ ਮਾਤਾ ਪਿਤਾ ਦੀਆਂ ਹਮੇਸ਼ਾਂ ਮਨ ਵਿੱਚ ਰਹਿੰਦੀਆਂ ਹਨ ਅਤੇ ਹੁਣ ਵੀ ਆਪਣੇ ਬੱਚਿਆਂ ਹੋਰ ਦੋਸਤਾਂ ਨੂੰ ਦੱਸਦਾ ਰਹਿੰਦਾ ਹਾਂ।ਜਦੋਂ ਇਹ ਖਬਰ ਇੰਗਲੈਂਡ ਦੇ ਅਖਬਾਰਾਂ ਵਿੱਚ ਛਪੀ ਤਾਂ ਗੋਰੇ ਲੋਕ ਵੀ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਨ ਲੱਗੇ ਕਿ ਇਹ ਲੋਕ ਵਾਕਈ ਬਹਾਦਰ ਹਨ ਅਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹਰ ਇੱਕ ਦੀ ਮੱਦਦ ਕਰਦੇ ਹਨ।
Share

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

Panjab University gets new Vice Chancellor

Justin Trudeau Joins Oxford University

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News