• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਪਹੁੰਚੇ ਖੇਤੀ ਮੰਤਰੀ ਖੁੱਡੀਆਂ, ਲੰਗਰ ਹਾਲ ਵਿੱਚ ਲੱਗੀ ਆਪਣੇ ਪਿਤਾ ਦੀ ਤਸਵੀਰ ਦੇਖ ਹੋਏ ਭਾਵੁਕ

https://www.surreynewsbc.com/wp-content/uploads/2024/08/8B689BE2-A259-49CF-B511-68330407D8A9.jpeg
ਗੁਰਬਾਜ ਸਿੰਘ ਬਰਾੜ
August 30, 2024 10:49pm

ਸਰੀ – ਕੈਨੇਡਾ ਫੇਰੀ ‘ਤੇ ਆਏ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਰੱਜਵਾਂ ਪਿਆਰ ਮਿਲ ਰਿਹਾ ਹੈ।ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਕਿਸਾਨਾਂ, ਸਿਆਸਤਦਾਨਾਂ, ਰੰਗਕਰਮੀਆਂ,ਖਿਡਾਰੀਆਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨਾਲ ਮੇਲ-ਮਿਲਾਪ ਲਈ ਖੁੱਲ੍ਹਾ ਸਮਾਂ ਕੱਢਿਆ।

ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਤਿੰਨ ਯੂਨੀਵਰਸਿਟੀਆਂ ਪੰਜਾਬ,ਪੰਜਾਬੀ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ, ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਸਨਮਾਨਤ ਕੀਤਾ ਗਿਆ।ਉੱਥੇ ਦੂਜੇ ਪਾਸੇ ਉਨ੍ਹਾਂ ਪਹਾੜਾਂ ਤੇ ਸਮੁੰਦਰਾਂ ਦੀ ਸੈਰ ਕਰਨ ਦੀ ਬਜਾਇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨਾਲ ਮੇਲ-ਮਿਲਾਪ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਵੱਲ ਵਧੇਰੇ ਰੁਚੀ ਦਿਖਾਈ।

ਪਿਛਲੇ ਦਿਨੀ ਖੇਤੀ ਮੰਤਰੀ ਖੁੱਡੀਆਂ ਉਸ ਵੇਲੇ ਵੈਰਾਗਮਈ ਹੋ ਗਏ ਜਦੋਂ ਉਹ ਸਰੀ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਦਸਮੇਸ਼ ਦਰਬਾਰ ਨਤਮਸਤਕ ਹੋਣ ਲਈ ਪਹੁੰਚੇ। ਪੰਜ ਬਾਣੀਆਂ ਦੇ ਕੰਠੀ ਅਤੇ ਸਵੇਰੇ-ਸ਼ਾਮ ਨਿੱਤਨੇਮ ਕਰਨ ਵਾਲੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ,ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਮਨਜੀਤ ਸਿੰਘ ਨੇ ਉਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੀ ਸਹੂਲਤ ਲਈ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਮੰਤਰੀ ਦੇ ਭਰਾ ਅਤੇ ਉੱਘੇ ਬਿਜ਼ਨਸਮੈਨ ਹਰਮੀਤ ਸਿੰਘ ਖੁੱਡੀਆਂ ਵੀ ਉਨ੍ਹਾਂ ਦੇ ਨਾਲ ਸਨ। ਦੋਹਵੇਂ ਭਰਾਵਾਂ ਨੇ ਇਕੱਠਿਆਂ ਲੰਗਰ ਹਾਲ ਵਿੱਚ ਲੱਗੀ ਆਪਣੇ ਪਿਤਾ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਖੁੱਡੀਆਂ ਦੀ ਤਸਵੀਰ ਕੋਲ ਖੜ੍ਹੇ ਹੋ ਕੇ ਫੋਟੋ ਖਿਚਵਾਈ ਅਤੇ ਆਪਣੇ ਪੁਰਖਿਆਂ ਵੱਲੋਂ ਸਿੱਖੀ ਸਿਧਾਂਤਾਂ ਅਤੇ ਅਸੂਲਾਂ ‘ਤੇ ਪਹਿਰਾ ਦੇਣ ਲਈ ਕੌਮ ਦੇ ਲੇਖੇ ਲਗਾਈ ਜ਼ਿੰਦਗੀ ਨੂੰ ਯਾਦ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਖੇਤੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਂਗ ਸਾਫ-ਸੁਥਰੀ ਰਾਜਨੀਤੀ ਵਿੱਚ ਯਕੀਨ ਰੱਖਦੇ ਹਨ ਅਤੇ ਲ਼ੋਕ-ਮਸਲੇ ਹੱਲ ਕਰਵਾਉਣ ਲਈ ਖੁੱਡੀਆਂ ਪਰਿਵਾਰ ਦੇ ਦਰ ਹਰ ਵੇਲੇ ਖੁੱਲ੍ਹੇ ਹਨ ।

Share

Surrey Police Service is investigating a shots fired incident

Canada to Increase Permanent Residence Application fee starting from April 30

65-Year-Old Woman Injured in Surrey Home Invasion; Police Investigating

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...